ਜਾਣੋ! 2020 ਦੇ ਅੰਤ ਤੱਕ ਕੀ ਕਰਨ ਜਾ ਰਿਹਾ ਹੈ Zomato
Published : Dec 9, 2019, 1:16 pm IST
Updated : Dec 9, 2019, 3:19 pm IST
SHARE ARTICLE
Zomato looks to become profitable by end-2020
Zomato looks to become profitable by end-2020

ਆਨਲਾਈਨ ਆਰਡਰ ਦੇ ਜਰੀਏ ਖਾਣ-ਪੀਣ ਦੇ ਸਮਾਨ ਦੀ ਡਿਲਵਰੀ ਕਰਨ ਵਾਲੀ ਕੰਪਨੀ ਜੋਮੈਟੋ ਦਾ 2020 ਦੇ ਅੰਤ ਤੱਕ ਮੁਨਾਫਾ ਕਮਾਉਣ ਵਾਲੀ ਕੰਪਨੀ ਬਣਨ ਦਾ ਟੀਚਾ ਹੈ।.....

ਨਵੀਂ ਦਿੱਲੀ- ਆਨਲਾਈਨ ਆਰਡਰ ਦੇ ਜਰੀਏ ਖਾਣ-ਪੀਣ ਦੇ ਸਮਾਨ ਦੀ ਡਿਲਵਰੀ ਕਰਨ ਵਾਲੀ ਕੰਪਨੀ ਜੋਮੈਟੋ ਦਾ 2020 ਦੇ ਅੰਤ ਤੱਕ ਮੁਨਾਫਾ ਕਮਾਉਣ ਵਾਲੀ ਕੰਪਨੀ ਬਣਨ ਦਾ ਟੀਚਾ ਹੈ। ਜੋਮੈਟੋ ਦੇ ਸੰਸਥਾਪਕ ਅਤੇ ਸੀਈਓ ਦੀਪਇੰਦਰ ਗੋਇਲ ਨੇ ਦੱਸਿਆ, “ਇੱਕ ਸਾਲ ਵਿਚ, ਅਸੀਂ ਇੱਕ ਲਾਭਕਾਰੀ ਕੰਪਨੀ ਬਣ ਜਾਵਾਂਗੇ। ਅਸੀਂ ਸੱਤ ਮਹੀਨੇ ਪਹਿਲਾਂ ਦੇ ਮੁਕਾਬਲੇ ਆਪਣੇ ਨਕਦ ਖਰਚਿਆਂ ਨੂੰ 70 ਪ੍ਰਤੀਸ਼ਤ ਘਟਾ ਦਿੱਤਾ ਹੈ।

Zomato Zomato

”ਇਸ ਵੇਲੇ ਕੰਪਨੀ ਹਰ ਮਹੀਨੇ ਲਗਭਗ 1.5 ਕਰੋੜ ਡਾਲਰ ਖਰਚ ਕਰਦੀ ਹੈ। ਜੋਮੈਟੋ ਨੇ ਇਸ ਤੋਂ ਪਹਿਲਾਂ ਅਕਤੂਬਰ ਵਿਚ ਕਿਹਾ ਸੀ ਕਿ ਅਪ੍ਰੈਲ-ਸਤੰਬਰ, 2019 ਵਿਚ ਉਸਦੀ ਆਮਦਨ ਤਿੰਨ ਗੁਣਾ ਵੱਧ ਕੇ 20.5 ਕਰੋੜ ਜਾਂ 1,458 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 6.3 ਕਰੋੜ ਜਾਂ 448 ਕਰੋੜ ਰੁਪਏ ਸੀ।

Zomato delivery boy strike planning strike over delivery of beef and porkZomato 

ਕੰਪਨੀ ਨੇ ਹਾਲ ਹੀ ਵਿਚ ਵਿੱਤ ਦੇ ਨਵੇਂ ਦੌਰ ਤਹਿਤ ਅਗਲੇ ਮਹੀਨੇ ਤਕ 600 ਕਰੋੜ ਡਾਲਰ ਜਾਂ 4,277 ਕਰੋੜ ਰੁਪਏ ਜੁਟਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਹੋਟਲ, ਰੈਸਟੋਰੈਂਟ ਅਤੇ ਜੋਮੈਟੋ ਦੇ ਵਿਚਕਾਰ ਇੱਕ ਤਲਵਾਰ ਖਿੱਚ ਗਈ ਹੈ। ਹੋਟਲ ਵਾਲਿਆਂ ਨੇ ਸਾਫ਼ ਕਹਿ ਦਿੱਤਾ ਹੈ ਜੇ ਜੋਮੈਟੋ ਮਨਮਾਨੀ ਨਹੀਂ ਰੋਕੇਗਾ ਤਾਂ ਉਹ ਉਹਨਾਂ ਨਾਲ ਰਿਸ਼ਤਾ ਤੋੜ ਲੈਣਗੇ।

Zomato food delivery boy protesting against deliveringZomato

ਉੱਥੇ ਹੀ ਜੋਮੈਟੋ ਦਾ ਕਹਿਣਾ ਹੈ ਕਿ ਉਹ ਫ੍ਰੀ ਮਾਰਕਿਟ ਦੇ ਨਿਯਮ ਨਾਲ ਕੰਮ ਰਹੀ ਹੈ। ਜੇ ਤੁਸੀਂ ਜੋਮੈਟੋ ਤੋਂ ਖਾਣਾ ਆਰਡਰ ਕਰਦੇ ਹਾਂ ਤਾਂ ਆਉਣ ਵਾਲੇ ਸਮੇਂ ਵਿਚ ਤੁਹਾਨੂੰ ਦਿੱਕਤ ਹੋ ਸਕਦੀ ਹੈ। ਜੋਮੈਟੋ ਦੀ ਮਾਨਹਾਣੀ ਤੋਂ ਹੋਟਲ ਵਾਲੇ ਪਰੇਸ਼ਾਨ ਹਨ। ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਆਫ਼ ਇੰਡੀਆ ਮਤਲਬ HRAWI, AhAR ਵਰਗੇ ਸੰਗਠਨ ਨੇ ਆਪਣੇ ਨਿਯਮ ਕਰੜੇ ਕਰ ਲਏ ਹਨ।

ZomatoZomato

ਉਹਨਾਂ ਦਾ ਮੰਨਣਾ ਹੈ ਕਿ ਜੇ ਜੋਮੈਟੋ ਉਹਨਾਂ ਦੀਆਂ ਸ਼ਰਤਾਂ ਨਹੀਂ ਮੰਨਦੇ ਹੈ ਤਾਂ ਕਾਨਟਰੈਕਟ ਤੋੜ ਲੈਣਗੇ। ਜੇ ਲੋਰ ਪਈ ਤਾਂ ਜੌਮੈਟੋ ਨੂੰ CCI ਵਿਚ ਵੀ ਲੈ ਜਾਣਗੇ। ਰੈਸਟੋਰੈਂਟ ਵਾਲਿਆਂ ਦਾ ਕਹਿਣਾ ਹੈ ਕਿ ਜੋਮੈਟੋ ਬਿਨ੍ਹਾਂ ਉਹਨਾਂ ਦੀ ਸਲਾਹ ਲਏ ਆਪਣਾ ਆਫਰ ਉਹਨਾਂ 'ਤੇ ਥੋਪ ਰਹੀ ਹੈ। ਇਸ ਲਈ ਰੈਸਟੋਰੈਂਟ ਵਾਲਿਆਂ ਨੇ ਸਰਤਾਂ ਰੱਖੀਆਂ ਹਨ ਕਿ ਇਸ ਵਿਚ ਕੋਈ ਵੀ ਆਫਰ ਲਿਆਉਣ ਤੋਂ ਪਹਿਲਾਂ ਉਹਨਾਂ ਦੀ ਸਲਾਹ ਲਈ ਜਾਵੇ ਅਤੇ ਕਸਟਮਰਸ ਨੂੰ  ਲੁਭਾਉਣੇ ਆਫਰ ਨਾ ਦਿੱਤੇ ਜਾਣ। ਹੋਟਲ ਦੇ ਮੁਨਾਫੇ ਦਾ ਵੀ ਧਿਆਨ ਰੱਖਿਆ ਜਾਵੇ। ਹੋਟਲ ਜਾਂ ਰੈਸਟੋਰੈਂਟ ਤੇ ਆਪਣਾ ਆਫਰ ਨਾ ਥੋਪਿਆ ਜਾਵੇ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement