ਆਰਥਕ ਨਰਮੀ ਨਾਲ ਜੂਝ ਰਿਹਾ ਦੇਸ਼, PNB ਨੇ ਟਾਪ ਮੈਨੇਜਮੈਂਟ ਲਈ ਖਰੀਦੀਆਂ ਮਹਿੰਗੀਆਂ ਕਾਰਾਂ
Published : Jun 10, 2020, 7:54 am IST
Updated : Jun 10, 2020, 7:54 am IST
SHARE ARTICLE
PNB
PNB

ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਦੇਸ਼ ਦੀ ਅਰਥਵਿਵਸਥਾ ਸੰਕਟ ਵਿਚ ਹੈ ਅਤੇ ਕੰਪਨੀਆਂ ਪੂੰਜੀ ਬਚਾਉਣ ਦੇ ਉਪਾਅ ਕਰ ਰਹੀਆਂ ਹਨ।

ਮੁੰਬਈ: ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਦੇਸ਼ ਦੀ ਅਰਥਵਿਵਸਥਾ ਸੰਕਟ ਵਿਚ ਹੈ ਅਤੇ ਕੰਪਨੀਆਂ ਕਰਮਚਾਰੀ ਘੱਟ ਕਰਨ, ਗੈਰ ਜ਼ਰੂਰੀ ਖਰਚਿਆਂ ਵਿਚ ਕਟੌਤੀ ਆਦਿ ਪੂੰਜੀ ਬਚਾਉਣ ਦੇ ਉਪਾਅ ਕਰ ਰਹੀਆਂ ਹਨ। ਉੱਥੇ ਹੀ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੇ ਅਪਣੇ  ਟਾਪ ਮੈਨੇਜਮੈਂਟ ਦੇ ਆਉਣ-ਜਾਣ ਲਈ ਤਿੰਨ ਔਡੀ ਕਾਰਾਂ ਖਰੀਦੀਆਂ ਹਨ।

PNB lowers rates on savings accountPNB 

ਇਹਨਾਂ ਕਾਰਾਂ ਦੀ ਅਨੁਮਾਨਤ ਕੀਮਤ 1.34 ਕਰੋੜ ਰੁਪਏ ਹੈ। ਸੂਤਰਾਂ ਅਨੁਸਾਰ ਪੀਐਨਬੀ ਨੇ ਪਿਛਲੇ ਮਹੀਨੇ ਹੀ ਇਹਨਾਂ ਕਾਰਾਂ ਦੀ ਡਿਲੀਵਰੀ ਲਈ ਹੈ। ਇਹਨਾਂ ਦੀ ਵਰਤੋਂ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਦੋ ਹੋਰ ਸੀਨੀਅਰ ਅਧਿਕਾਰੀਆਂ ਨੂੰ ਲਿਆਉਣ ਲਈ ਕੀਤੀ ਜਾਵੇਗੀ।

AudiAudi

ਸੂਤਰਾਂ ਅਨੁਸਾਰ ਬੈਂਕ ਦੀ ਇਸ ਖਰੀਦ ਦਾ ਸਲਾਨਾ ਮੁੱਲ ਕਰੀਬ 20 ਲੱਖ ਰੁਪਏ ਹੋਵੇਗਾ। ਇਹਨਾਂ ਕਾਰਾਂ ਦੀ ਖਰੀਦ ਬੈਂਕ ਦੇ ਬੋਰਡ ਆਫ ਡਾਇਰੈਕਟਰ ਦੀ ਮਨਜ਼ੂਰੀ ਤੋਂ ਬਾਅਦ ਕੀਤੀ ਗਈ ਹੈ।

PNBPNB

ਖ਼ਾਸ ਗੱਲ ਇਹ ਹੈ ਕਿ ਕੇਂਦਰ ਸਰਕਾਰ ਅਤੇ ਕਈ ਕੈਬਨਿਟ ਪੱਧਰ ਦੇ ਮੰਤਰੀ ਦੇਸ਼ ਵਿਚ ਬਣੀ ਮਾਰੂਤੀ ਸੁਜ਼ੂਕੀ ਦੀ ਸਿਯਾਜ ਦੀ ਵਰਤੋਂ ਕਰਦੇ ਹਨ। ਇਹ ਪੀਐਨਬੀ ਵੱਲੋਂ ਖਰੀਦੀ ਗਈ ਜਰਮਨੀ ਦੀ ਔਡੀ ਕਾਰ ਨਾਲੋਂ ਕਈ ਗੁਣਾ ਸਸਤੀ ਹੈ।

PNBPNB

ਜਦਕਿ ਇਹ ਜਨਤਕ ਹੈ ਕਿ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਵੱਲੋਂ ਕੀਤੀ ਗਈ 14,000 ਕਰੋੜ ਰੁਪਏ ਦੀ ਧੋਖਾਧੜੀ ਨੇ ਬੈਂਕ ਦੀ ਵਿੱਤੀ ਸਥਿਤੀ ਨੂੰ ਪ੍ਰਭਾਵਤ ਕੀਤਾ ਹੈ। ਅਕਤੂਬਰ-ਦਸੰਬਰ 2019 ਦੀ ਤਿਮਾਹੀ 'ਚ ਬੈਂਕ ਨੂੰ 501.93 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਜਦਕਿ ਸਾਲ 2018 ਦੀ ਇਸੇ ਤਿਮਾਹੀ ਵਿਚ ਬੈਂਕ ਦਾ ਸ਼ੁੱਧ ਲਾਭ 249.75 ਕਰੋੜ ਰੁਪਏ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement