HDFC ਬੈਂਕ ਦੇ CEO ਵਿਰੁਧ 2.05 ਕਰੋੜ ਦੀ ਵਸੂਲੀ ਨੂੰ ਲੈ ਕੇ FIR ਦਰਜ
Published : Jun 10, 2025, 2:06 pm IST
Updated : Jun 10, 2025, 2:06 pm IST
SHARE ARTICLE
FIR Registered against HDFC Bank CEO for Recovery of Rs 2.05 Crore Latest News in Punjabi
FIR Registered against HDFC Bank CEO for Recovery of Rs 2.05 Crore Latest News in Punjabi

ਲੀਲਾਵਤੀ ਟਰੱਸਟ ਨੇ CEO ਸ਼ਸ਼ੀਧਰ ਜਗਦੀਸ਼ਨ 'ਤੇ ਟਰੱਸਟ ਫ਼ੰਡ ਦੀ ਦੁਰਵਰਤੋਂ ਦਾ ਲਗਾਇਆ ਦੋਸ਼ 

FIR Registered against HDFC Bank CEO for Recovery of Rs 2.05 Crore Latest News in Punjabi : ਦੇਸ਼ ਦੇ ਸੱਭ ਤੋਂ ਵੱਡੇ ਨਿੱਜੀ ਬੈਂਕ HDFC ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਸ਼ਸ਼ੀਧਰ ਜਗਦੀਸ਼ਨ ਵਿਰੁਧ ਵਿੱਤੀ ਧੋਖਾਧੜੀ ਦੇ ਮਾਮਲੇ ਵਿਚ FIR ਦਰਜ ਕੀਤੀ ਗਈ ਹੈ। ਮੁੰਬਈ ਵਿਚ ਲੀਲਾਵਤੀ ਹਸਪਤਾਲ ਚਲਾਉਣ ਵਾਲੇ ਲੀਲਾਵਤੀ ਕੀਰਤੀਲਾਲ ਮਹਿਤਾ ਮੈਡੀਕਲ ਟਰੱਸਟ ਨੇ ਇਹ FIR ਦਰਜ ਕੀਤੀ ਹੈ।

ਟਰੱਸਟ ਦਾ ਦਾਅਵਾ ਹੈ ਕਿ ਜਗਦੀਸ਼ਨ ਨੇ ਅਪਣੇ ਇਕ ਸਾਬਕਾ ਮੈਂਬਰ ਤੋਂ 2.05 ਕਰੋੜ ਰੁਪਏ ਲਏ ਸਨ, ਜਿਸ ਦਾ ਉਦੇਸ਼ ਟਰੱਸਟ ਦੇ ਇਕ ਮੌਜੂਦਾ ਮੈਂਬਰ ਦੇ ਪਿਤਾ ਨੂੰ ਪ੍ਰੇਸ਼ਾਨ ਕਰਨਾ ਸੀ। ਦੂਜੇ ਪਾਸੇ, HDFC ਬੈਂਕ ਨੇ ਇਨ੍ਹਾਂ ਦੋਸ਼ਾਂ ਨੂੰ "ਨਿਰਆਧਾਰ ਤੇ ਵੱਡੀ ਸਾਜ਼ਿਸ਼" ਕਰਾਰ ਦਿਤਾ ਹੈ।

ਜਾਣੋ ਪੂਰੇ ਮਾਮਲਾ
ਲੀਲਾਵਤੀ ਟਰੱਸਟ ਨੇ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ਵਿਚ ਜਗਦੀਸ਼ਨ ਅਤੇ ਸੱਤ ਹੋਰਾਂ ਵਿਰੁਧ FIR ਦਰਜ ਕੀਤੀ ਹੈ। ਇਹ FIR 30 ਮਈ 2025 ਨੂੰ ਮੁੰਬਈ ਮੈਜਿਸਟ੍ਰੇਟ ਕੋਰਟ ਦੇ ਹੁਕਮ ਤੋਂ ਬਾਅਦ ਦਰਜ ਕੀਤੀ ਗਈ ਸੀ। ਟਰੱਸਟ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਮਜ਼ਬੂਤ ​​ਸਬੂਤ ਹਨ, ਜਿਸ ਵਿਚ ਇਕ ਡਾਇਰੀ ਵੀ ਸ਼ਾਮਲ ਹੈ। ਟਰੱਸਟ ਦੇ ਮੌਜੂਦਾ ਟਰੱਸਟੀ ਪ੍ਰਸ਼ਾਂਤ ਮਹਿਤਾ ਨੇ ਦੋਸ਼ ਲਗਾਇਆ ਹੈ ਕਿ ਇਹ 2.05 ਕਰੋੜ ਦੀ ਰਕਮ ਸਾਬਕਾ ਟਰੱਸਟੀ ਚੇਤਨ ਮਹਿਤਾ ਨੇ ਅਪਣੇ ਪਿਤਾ ਨੂੰ ਤੰਗ ਕਰਨ ਲਈ ਦਿਤੀ ਸੀ।

ਟਰੱਸਟ ਨੇ ਆਰਬੀਆਈ, ਸੇਬੀ ਅਤੇ ਵਿੱਤ ਮੰਤਰਾਲੇ ਤੋਂ ਜਗਦੀਸ਼ਨ ਦੀ ਤੁਰਤ ਬਰਖ਼ਾਸਤਗੀ ਅਤੇ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ ਹੈ। ਟਰੱਸਟ ਦਾ ਕਹਿਣਾ ਹੈ ਕਿ ਜਗਦੀਸ਼ਨ ਨੇ ਅਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਸਬੂਤਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।

ਐਚਡੀਐਫ਼ਸੀ ਬੈਂਕ ਨੇ ਦੋਸ਼ਾਂ ਨੂੰ ਦਸਿਆ ਵੱਡੀ ਸਾਜ਼ਿਸ਼ 
ਐਚਡੀਐਫ਼ਸੀ ਬੈਂਕ ਨੇ ਇਨ੍ਹਾਂ ਦੋਸ਼ਾਂ ਨੂੰ ਸਾਫ਼-ਸਾਫ਼ ਰੱਦ ਕਰ ਦਿਤਾ ਤੇ ਕਿਹਾ ਕਿ ਇਹ ਸੱਭ ਲੀਲਾਵਤੀ ਟਰੱਸਟ ਤੇ ਮਹਿਤਾ ਪਰਵਾਰ ਦੁਆਰਾ ਬੈਂਕ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਐਚਡੀਐਫ਼ਸੀ ਬੈਂਕ ਨੇ ਅਪਣੇ ਬਿਆਨ ਵਿਚ ਕਿਹਾ, ‘ਸਾਡੇ ਐਮਡੀ ਅਤੇ ਸੀਈਓ ਸ਼ਸ਼ੀਧਰ ਜਗਦੀਸ਼ਨ ਨੂੰ ਬਿਨਾਂ ਕਿਸੇ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਦੋਸ਼ ਪੂਰੀ ਤਰ੍ਹਾਂ ਝੂਠੇ ਅਤੇ ਦੁਰਭਾਵਨਾਪੂਰਨ ਹਨ। ਅਸੀਂ ਇਸ ਦਾ ਕਾਨੂੰਨੀ ਤਰੀਕਿਆਂ ਨਾਲ ਜਵਾਬ ਦੇਵਾਂਗੇ ਅਤੇ ਅਪਣੇ ਸੀਈਓ ਦੀ ਸਾਖ ਦੀ ਰੱਖਿਆ ਕਰਾਂਗੇ।’

ਜ਼ਿਕਰਯੋਗ ਹੈ ਕਿ ਇਹ ਮਾਮਲਾ ਅਜੇ ਸ਼ੁਰੂਆਤੀ ਪੜਾਅ ਵਿਚ ਹੈ। ਮੁੰਬਈ ਪੁਲਿਸ ਐਫ਼ਆਈਆਰ ਦੀ ਜਾਂਚ ਕਰ ਰਹੀ ਹੈ, ਤੇ ਅਦਾਲਤ ਨੇ ਪੁਲਿਸ ਨੂੰ ਹੋਰ ਸਬੂਤ ਇਕੱਠੇ ਕਰਨ ਲਈ ਕਿਹਾ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM

ਮੋਟਰ 'ਤੇ CM ਨਾਲ ਗੱਲ ਕਰਨ ਮਗਰੋਂ ਕੀ ਬੋਲੇ ਕਿਸਾਨ ?

28 Jul 2025 5:18 PM

Operation Mahadev : Terrorist Hashim Musa | Who was Hashim Musa?Mastermind of Pahalgam terror attack

28 Jul 2025 5:16 PM

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM
Advertisement