
ਇਹ ਪੈਟਰੋਲ ਅਤੇ ਡੀਜ਼ਲ ਬਿਲਕੁੱਲ...
ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਤੇਲ ਖਰੀਦਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਡੀਸੀ ਦਫ਼ਤਰ ਵੀ ਘੇਰਿਆ ਸੀ ਤੇ ਹੁਣ ਗੁਰਦੀਪ ਗੋਸ਼ਾ ਵੱਲੋਂ ਇਕ ਇਕ ਲੀਟਰ ਪੈਟਰੋਲ ਅਤੇ ਡੀਜ਼ਲ ਦਿੱਤਾ ਜਾ ਰਿਹਾ ਹੈ।
Gurdeep Singh Gosha
ਇਹ ਪੈਟਰੋਲ ਅਤੇ ਡੀਜ਼ਲ ਬਿਲਕੁੱਲ ਹੀ ਮੁਫ਼ਤ ਦਿੱਤਾ ਜਾ ਰਿਹਾ ਹੈ। ਗੁਰਦੀਪ ਗੋਸ਼ਾ ਨੇ ਦਸਿਆ ਕਿ ਉਹਨਾਂ ਵੱਲੋਂ ਪੈਟਰੋਲ ਦਾ ਲੰਗਰ ਇਸ ਲਈ ਲਗਾਇਆ ਗਿਆ ਹੈ ਕਿਉਂ ਕਿ ਸਰਕਾਰਾਂ ਲੋਕਾਂ ਨੂੰ ਲੁੱਟਣ ਵਿਚ ਕੋਈ ਕਸਰ ਨਹੀਂ ਛੱਡ ਰਹੀਆਂ। ਪੰਜਾਬ ਅਤੇ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਵੱਲੋਂ ਜੀ-ਜਾਨ ਤੋਂ ਸੇਵਾ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਲੋਕਾਂ ਦਾ ਖੂਨ ਚੂਸ ਰਹੀ ਹੈ।
Bittu Gumber
ਚੰਡੀਗੜ੍ਹ, ਹਰਿਆਣਾ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟ ਹਨ ਪਰ ਪੰਜਾਬ ਵਿਚ ਕਿਉਂ ਲੁੱਟ ਮਚਾਈ ਜਾ ਰਹੀ ਹੈ। ਲੋਕਾਂ ਵੱਲੋਂ ਟੈਕਸ, ਫੀਸਾਂ, ਕਿਸ਼ਤਾਂ, ਬਿਜਲੀ ਦੇ ਬਿੱਲ ਤੇ ਹੋਰ ਕਈ ਖਰਚੇ ਮੁਆਫ਼ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਸਭ ਕੁੱਝ ਇਹਨਾਂ ਦੇ ਉਲਟ ਹੋ ਰਿਹਾ ਹੈ। ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਤੇਲ ਦੀਆਂ ਕੀਮਤਾਂ ਘਟ ਕਰਨ, ਲੋਕ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕੀਤਾ ਜਾਵੇ।
People
ਅੱਜ ਲੋਕਾਂ ਦੀ ਸੇਵਾ ਕਰਨ ਦਾ ਸਮਾਂ ਹੈ ਲੁੱਟਣ ਦਾ ਨਹੀਂ। ਉਹਨਾਂ ਨੇ ਸਰਕਾਰ ਨੂੰ ਜਗਾਉਣ ਲਈ ਇਹ ਪਹਿਲ ਕੀਤੀ ਹੈ ਕਿ ਉਹ ਇਸ ਵੱਲ ਧਿਆਨ ਦੇਣ। ਅੱਜ ਦੁਖ ਦੀ ਘੜੀ ਵਿਚ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਵੀ ਤੇਲ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਇਸ ਲਈ ਉਹ ਲੋਕਾਂ ਦੀ ਸੇਵਾ ਵਿਚ ਅਪਣਾ ਯੋਗਦਾਨ ਪਾ ਰਹੇ ਹਨ। ਜਿਹੜੇ ਗਰੀਬ ਲੋਕ ਆਟੋ ਚਲਾਉਂਦੇ ਹਨ ਉਹਨਾਂ ਲਈ ਇਹ ਬਹੁਤ ਹੀ ਭਲਾਈਯੋਗ ਕੰਮ ਹੈ।
Petrol-Diesel
ਬਿੱਟੂ ਗੁੰਬਰ ਨੇ ਕਿਹਾ ਕਿ ਉਹਨਾਂ ਨੇ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਹੈ, ਸਬਜ਼ੀਆਂ, ਦੁੱਧ ਜੋ ਕੁੱਝ ਹੀ ਘਰੇਲੂ ਲੋੜਾਂ ਵਿਚ ਆਉਂਦਾ ਹੈ ਉਸ ਨੂੰ ਧਿਆਨ ਵਿਚ ਰੱਖ ਕੇ ਲੋਕਾਂ ਦੀ ਸੇਵਾ ਕੀਤੀ ਗਈ ਹੈ। ਪਰ ਸਰਕਾਰ ਹਰ ਦੂਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੰਦੀ ਹੈ।
Capt Amrinder Singh
ਇਸ ਸਮੇਂ ਸਾਰੇ ਕਾਰੋਬਾਰ ਤਬਾਹ ਹੋ ਚੁੱਕੇ ਹਨ ਤੇ ਖਾਣ-ਪੀਣ ਦੇ ਵੀ ਲਾਲੇ ਪਏ ਹੋਏ ਹਨ, ਲੋਕਾਂ ਕੋਲੋਂ ਰਾਸ਼ਨ ਦਾ ਪ੍ਰਬੰਧ ਵੀ ਬੜੀ ਮੁਸ਼ਕਿਲ ਨਾਲ ਹੁੰਦਾ ਹੈ ਤੇ ਅਜਿਹੇ ਵਿਚ ਉਹ ਇੰਨਾ ਮਹਿੰਗਾ ਤੇਲ ਕਿੱਥੋਂ ਖਰੀਦਣਗੇ? ਇਸ ਲਈ ਉਹਨਾਂ ਵੱਲੋਂ ਇਹੀ ਅਪੀਲ ਹੈ ਕਿ ਤੇਲ ਦੀਆਂ ਕੀਮਤਾਂ ਘਟ ਕੀਤੀਆਂ ਜਾਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।