
ਟਰਾਈ ਨੇ ਡੀ.ਪੀ.ਓ. ਨੂੰ ਚੈਨਲ ਨੰਬਰ 999 'ਤੇ ਸਾਰੇ ਚੈਨਲਾਂ ਦੀ ਸੂਚੀ ਐਮ.ਆਰ.ਪੀ. ਦੇ ਨਾਲ ਉਪਲੱਬਧ ਕਰਵਾਉਣ ਲਈ ਵੀ ਕਿਹਾ।
ਨਵੀਂ ਦਿੱਲੀ : ਡੀ.ਟੀ.ਐਚ. ਗਾਹਕ ਛੇਤੀ ਹੀ ਇਕ ਟੈਕਸਟ ਮੈਸੇਜ ਰਾਹੀਂ ਚੈਨਲ ਨੂੰ ਜੋੜ ਜਾਂ ਹਟਾ ਸਕਣਗੇ। ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ ਯਾਨੀ ਟਰਾਈ ਨੇ ਡਿਸਟਰੀਬਿਊਸ਼ਨ ਪਲੇਟਫਾਰਮ ਆਪਰੇਟਰਾਂ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਛੇਤੀ ਹੀ ਸਬਸਕ੍ਰਾਈਬਰਾਂ ਨੂੰ ਐਸ.ਐਮ.ਐਸ. ਰਾਹੀਂ ਚੈਨਲ ਨੂੰ ਪੈਕ 'ਚ ਜੋੜਨ ਜਾਂ ਘਟਾਉਣ ਦੀ ਸੁਵਿਧਾ ਦੇਣ। ਨਾਲ ਹੀ ਟਰਾਈ ਨੇ ਡੀ.ਪੀ.ਓ. ਨੂੰ ਚੈਨਲ ਨੰਬਰ 999 'ਤੇ ਸਾਰੇ ਚੈਨਲਾਂ ਦੀ ਸੂਚੀ ਐਮ.ਆਰ.ਪੀ. ਦੇ ਨਾਲ ਉਪਲੱਬਧ ਕਰਵਾਉਣ ਲਈ ਕਿਹਾ ਹੈ ਤਾਂ ਜੋ ਗਾਹਕ ਆਸਾਨੀ ਨਾਲ ਆਪਣੀ ਪਸੰਦ ਦੇ ਚੈਲਨਾਂ ਦੀ ਚੋਣ ਕਰ ਸਕਣ ਅਤੇ ਇਹ ਜਾਣ ਸਕਣ ਕਿ ਉਸ ਚੈਨਲ ਲਈ ਉਨ੍ਹਾਂ ਨੂੰ ਕਿੰਨੇ ਪੈਸੇ ਦੇਣੇ ਹੋਣਗੇ।
Now change your channel list with a SMS
ਟਰਾਈ ਨੇ ਡੀ.ਪੀ.ਓ. ਨੂੰ 15 ਦਿਨਾਂ ਦੇ ਅੰਦਰ ਚੈਨਲ ਨੰਬਰ 999 'ਤੇ ਉਸ ਦੁਆਰਾ ਦਿਤੇ ਗਏ ਨਿਰਦੇਸ਼ਾਂ ਮੁਤਾਬਕ, ਸਾਰੀਆਂ ਜਾਣਕਾਰੀਆਂ ਉਪਲੱਬਧ ਕਰਵਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਟਰਾਈ ਨੇ ਇਸ ਗੱਲ 'ਤੇ ਵੀ ਜ਼ੋਰ ਦਿਤਾ ਹੈ ਕਿ ਐਸ.ਐਮ.ਐਸ. ਨਾਲ ਚੈਨਲ ਐਡ ਕਰਨ ਜਾਂ ਹਟਾਉਣ ਦੀ ਸੁਵਿਧਾ ਵੀ 15 ਦਿਨਾਂ ਦੇ ਅੰਦਰ ਗਾਹਕਾਂ ਨੂੰ ਮਿਲ ਜਾਣੀ ਚਾਹੀਦੀ ਹੈ।
Now change your channel list with a SMS
ਇੰਨਾ ਹੀ ਨਹੀਂ ਟਰਾਈ ਦੇ ਆਦੇਸ਼ ਮੁਤਾਬਕ, ਗਾਹਕਾਂ ਦੁਆਰਾ ਕੀਤੀ ਗਈ ਰਿਕਵੈਸਟ ਨੂੰ ਵੀ ਡੀ.ਪੀ.ਓ. ਨੂੰ 72 ਘੰਟਿਆਂ ਦੇ ਅੰਦਰ ਲਾਗੂ ਕਰਨਾ ਹੋਵੇਗਾ। ਨਵੇਂ ਨਿਯਮ 'ਚ ਖਾਸ ਗੱਲ ਇਹ ਹੈ ਕਿ ਇਸ ਵਿਚ ਗਾਹਕਾਂ ਕੋਲੋਂ ਸਿਰਫ ਉਨੇ ਸਮੇਂ ਲਈ ਹੀ ਚਾਰਜ ਕੀਤਾ ਜਾਵੇਗਾ ਜਿਸ ਲਈ ਉਨ੍ਹਾਂ ਨੇ ਸਰਵਿਸ ਲਈ ਹੈ।