
ਇਸ ਹਫਤੇ ਸੋਨੇ ਦੀਆਂ ਕੀਮਤਾਂ ਵਿਚ ਹੋਇਆ ਵਾਧਾ
ਨਵੀਂ ਦਿੱਲੀ: ਇਸ ਹਫ਼ਤੇ ਦੌਰਾਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਾਫੀ ਉਤਰਾਅ-ਚੜਾਅ ਦੇਖਣ ਨੂੰ ਮਿਲਿਆ। ਇਨ੍ਹਾਂ ਦੀਆਂ ਕੀਮਤਾਂ ਹੇਠਾਂ ਆਉਣ ਤੋਂ ਬਾਅਦ ਇਕ ਵਾਰ ਫਿਰ ਉਪਰ ਚੜ੍ਹ ਗਈਆਂ।
gold rate
ਹਾਲਾਂਕਿ, ਸੋਨਾ ਹੁਣ ਵੀ ਸਸਤਾ ਪੈ ਰਿਹਾ ਹੈ। ਨਾਲ ਹੀ ਚਾਂਦੀ ਵੀ ਰਿਕਾਰਡ ਉੱਚ ਪੱਧਰ ਤੋਂ ਫਿਲਹਾਲ ਤਕਰੀਬਨ 17,000 ਰੁਪਏ ਹੇਠਾਂ ਡਿੱਗ ਪਈ। ਸ਼ੁੱਕਰਵਾਰ ਨੂੰ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 50,817 ਰੁਪਏ ਪ੍ਰਤੀ ਦਸ ਗ੍ਰਾਮ ਰਹੀ।
Gold Rate
ਇਸ ਹਫਤੇ ਸੋਨੇ ਦੀਆਂ ਕੀਮਤਾਂ ਵਿਚ ਹੋਇਆ ਵਾਧਾ
ਸੋਮਵਾਰ, 05 ਅਕਤੂਬਰ ਨੂੰ, ਇਸ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਦਸੰਬਰ ਸੋਨਾ ਐਮਸੀਐਕਸ ਤੇ 50,230 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ। ਪਿਛਲੇ ਸੈਸ਼ਨ 'ਚ ਸੋਨਾ 50,570 ਰੁਪਏ ਪ੍ਰਤੀ 10 ਗ੍ਰਾਮ' ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਸੋਨੇ ਦੀ ਕੀਮਤ ਵਿਚ ਇਸ ਹਫਤੇ 247 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ ਹੈ।
gold rate
ਇਸ ਹਫਤੇ ਚਾਂਦੀ ਦੀ ਕੀਮਤ 1,739 ਰੁਪਏ ਵਧੀ
ਹੁਣ ਗੱਲ ਕਰੀਏ ਘਰੇਲੂ ਬਜ਼ਾਰ ਵਿਚ ਚਾਂਦੀ ਦੀਆਂ ਕੀਮਤਾਂ ਬਾਰੇ ਤਾਂ ਇਸ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਐਮਸੀਐਕਸ 'ਤੇ 2,392 ਰੁਪਏ ਦੀ ਮਜ਼ਬੂਤ ਛਾਲ ਦੇ ਨਾਲ ਸ਼ੁੱਕਰਵਾਰ ਨੂੰ ਚਾਂਦੀ ਦਾ ਭਾਅ 62,884 ਰੁਪਏ ਪ੍ਰਤੀ ਕਿਲੋਗ੍ਰਾਮ' ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ, 5 ਅਕਤੂਬਰ ਨੂੰ ਐਮਸੀਐਕਸ 'ਤੇ 60,737 ਰੁਪਏ ਪ੍ਰਤੀ ਕਿਲੋਗ੍ਰਾਮ' ਤੇ ਖੁੱਲ੍ਹੀ। ਪਿਛਲੇ ਸੈਸ਼ਨ 'ਚ ਇਹ 61,145 ਰੁਪਏ ਪ੍ਰਤੀ ਕਿਲੋਗ੍ਰਾਮ' ਤੇ ਬੰਦ ਹੋਇਆ ਸੀ।