
ਜਦਕਿ ਸਹਿਕਾਰੀ ਸੰਸਥਾ ਨੈਫੇਡ ਘਰੇਲੂ ਬਾਜ਼ਾਰ ਵਿਚ ਇਸ ਦੀ ਸਪਲਾਈ ਹੋਵੇਗੀ।
ਨਵੀਂ ਦਿੱਲੀ: ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਵਿਚ ਕਰਨ ਲਈ ਸਰਕਾਰ ਨੇ ਵੱਡਾ ਕਦਮ ਉਠਾਇਆ ਹੈ। ਸਰਕਾਰ ਨੇ 1 ਲੱਖ ਟਨ ਪਿਆਜ਼ ਆਯਾਤ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਸਮੇਤ ਕੁੱਝ ਸਥਾਨਾਂ ਤੇ ਖੁਦਰਾ ਬਾਜ਼ਾਰ ਵਿਚ ਪਿਆਜ਼ ਦਾ ਮੁੱਲ ਲਗਭਗ 100 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚਿਆ ਪਿਆ ਹੈ। ਸਰਕਾਰੀ ਮਾਲਕੀ ਵਾਲੀ ਵਪਾਰਕ ਕੰਪਨੀ ਐਮਐਮਟੀਸੀ ਪਿਆਜ਼ ਦਾ ਆਯਾਤ ਕਰੇਗੀ।
onion ਜਦਕਿ ਸਹਿਕਾਰੀ ਸੰਸਥਾ ਨੈਫੇਡ ਘਰੇਲੂ ਬਾਜ਼ਾਰ ਵਿਚ ਇਸ ਦੀ ਸਪਲਾਈ ਹੋਵੇਗੀ। ਕੇਂਦਰੀ ਖਾਦ ਅਤੇ ਉਪਭੋਗਤਾ ਮਾਮਲੇ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਇਕ ਟਵੀਟ ਕੀਤਾ ਕਿ ਸਰਕਾਰ ਨੇ ਕੀਮਤਾਂ ਨੂੰ ਨਿਯੰਤਰਿਤ ਕਰਨ ਲਈ ਇਕ ਲੱਖ ਟਨ ਪਿਆਜ਼ ਆਯਾਤ ਕਰਨ ਦਾ ਫ਼ੈਸਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਐਮਐਮਟੀਸੀ ਨੂੰ 15 ਨਵੰਬਰ ਤੋਂ 15 ਦਸੰਬਰ ਦੌਰਾਨ ਪਿਆਜ਼ ਆਯਾਤ ਕਰਨ ਅਤੇ ਘਰੇਲੂ ਬਾਜ਼ਾਰ ਵਿਚ ਉਪਲੱਭਧ ਕਰਵਾਉਣ ਲਈ ਕਿਹਾ ਗਿਆ ਹੈ।
Onion ਮੰਤਰੀ ਨੇ ਕਿਹਾ ਕਿ ਨਾਫੇਡ ਨੂੰ ਦੇਸ਼ ਵਿਚ ਆਯਾਤਿਤ ਪਿਆਜ਼ ਦੀ ਸਪਲਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਪਿਛਲੇ ਹਫ਼ਤੇ ਸਰਕਾਰ ਨੇ ਕਿਹਾ ਸੀ ਕਿ ਉਹ ਪਿਆਜ਼ ਦੀ ਘਰੇਲੂ ਸਪਲਾਈ ਨੂੰ ਵਧਾਉਣ ਲਈ ਸੰਯੁਕਤ ਅਰਬ ਅਮੀਰਾਤ ਸਮੇਤ ਹੋਰ ਦੇਸ਼ਾਂ ਵਿਚ ਇਸ ਸਬਜ਼ੀ ਦੀ ਸਪਲਾਈ ਮਾਤਰਾ ਦਰਾਮਦ ਕਰੇਗੀ। ਐਮਐਮਟੀਸੀ ਅਨੁਸਾਰ ਇਸ ਸਬੰਧ ਵਿਚ ਕੱਢਿਆ ਗਿਆ ਇਕ ਟੈਂਡਰ 14 ਨਵੰਬਰ ਨੂੰ ਬੰਦ ਹੋਵੇਗਾ ਅਤੇ ਦੂਜਾ 18 ਨਵੰਬਰ ਨੂੰ।
Onionਟੈਂਡਰ ਮੁਤਾਬਕ ਪਿਆਜ਼ ਦੀ 2,000 ਟਨ ਦੀ ਪਹਿਲੀ ਖੇਪ ਤੁਰੰਤ ਭਾਰਤੀ ਬੰਦਰਗਾਹਾਂ ਤੇ ਪਹੁੰਚਣੀ ਚਾਹੀਦੀ ਹੈ, ਜਦਕਿ ਦੂਜੀ ਨੂੰ ਦਸੰਬਰ-ਅੰਤ ਤਕ ਲਿਜਾਇਆ ਜਾ ਸਕਦਾ ਹੈ। ਬੋਲੀ ਲਗਾਉਣ ਵਾਲਿਆਂ ਨੂੰ ਘਟ ਤੋਂ ਘਟ 500 ਟਨ ਪਿਆਜ਼ ਦੀਦ ਬੋਲੀ ਲਗਾਉਣੀ ਪਵੇਗੀ। ਅੰਤਰਰਾਸ਼ਟਰੀ ਕੰਟੇਨਰ ਡਿਪੋ ਦੇ ਮਾਮਲੇ ਵਿਚ ਘਟ ਤੋਂ ਘਟ ਬੋਲੀ 250 ਟਨ ਹੋਵੇਗੀ। ਜ਼ਰੂਰਤ ਦੇ ਆਧਾਰ ਤੇ 250 ਟਨ ਦੀ ਇਕਾਈ ਵਿਚ ਸਟੀਕ ਸਪਲਾਈ ਹੁਕਮ ਨੂੰ ਨਿਯਮਿਤ ਕੀਤਾ ਜਾਵੇਗਾ।
Moneyਜ਼ਿਕਰਯੋਗ ਹੈ ਕਿ ਐਮਐਮਟੀਸੀ ਨੂੰ 2,000 ਟਨ ਪਿਆਜ਼ ਆਯਾਤ ਕਰਨ ਲਈ ਅਪਣੇ ਪਹਿਲੇ ਟੈਂਡਰ ਲਈ ਚੰਗੀ ਪ੍ਰਤੀਕਿਰਿਆ ਹਾਸਲ ਨਹੀਂ ਹੋਈ ਸੀ। ਸਰਕਾਰ ਨਿਜੀ ਵਪਾਰੀਆਂ ਦੇ ਮਾਧਿਅਮ ਨਾਲ ਮਿਸਰ, ਈਰਾਨ, ਤੁਰਕੀ ਅਤੇ ਅਫ਼ਗਾਨਿਸਤਾਨ ਤੋਂ ਪਿਆਜ਼ ਦੇ ਆਯਾਤ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ 30 ਨਵੰਬਰ ਤਕ ਸਵੱਛਤਾ ਸਬੰਧੀ ਅਤੇ ਸਮੋਕ ਟ੍ਰੀਟਮੈਂਟ ਦੇ ਨਿਯਮਾਂ ਦਾ ਉਦਾਰੀਕਰਨ ਕੀਤਾ ਗਿਆ ਹੈ।
Onion price ਬੇਹੱਦ ਸੀਮਤ ਸਪਲਾਈ ਕਾਰਨ ਪਿਆਜ਼ ਦੀਆਂ ਕੀਮਤਾਂ ਇਕ ਮਹੀਨੇ ਤੋਂ ਵਧ ਤੇਜ਼ੀ ਨਾਲ ਵਧੀ ਹੈ। ਵਪਾਰ ਦੇ ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ ਵਿਚ ਇਸ ਦਾ ਖੁਦਰਾ ਮੁੱਲ 100 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਵਧ ਗਿਆ ਹੈ ਅਤੇ ਦੇਸ਼ ਦੇ ਹੋਰ ਭਾਗਾਂ ਵਿਚ 60-80 ਰੁਪਏ ਪ੍ਰਤੀ ਕਿਲੋਗ੍ਰਾਮ ਚਲ ਰਿਹਾ ਹੈ।
ਮਹਾਰਾਸ਼ਟਰ ਅਤੇ ਕਰਨਾਟਕ ਵਰਗੇ ਮੁੱਖ ਉਤਪਾਦਕ ਰਾਜਾਂ ਵਿਚ ਭਾਰੀ ਬਾਰਿਸ਼ ਕਾਰਨ ਸਾਉਣੀ ਪਿਆਜ਼ ਦੇ ਉਤਪਾਦਨ ਵਿਚ 30-40 ਫ਼ੀਸਦੀ ਦੀ ਕਮੀ ਆਉਣ ਦੀ ਵਜ੍ਹਾ ਨਾਲ ਇਸ ਸਬਜ਼ੀ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਧ ਗਈਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।