ਸ਼ੁੱਕਰਵਾਰ ਨੂੰ ਆਯੋਜਿਤ ਇੱਕ ਸਮਾਗਮ 'ਚ ਦਿੱਤਾ ਗਿਆ ਸਨਮਾਨ
ਵਾਸ਼ਿੰਗਟਨ - ਅਮਰੀਕਾ ਨੇ ਭਾਰਤ ਵਿੱਚ ਕੋਰੋਨਾ ਮਹਾਮਾਰੀ ਦੌਰਾਨ ਕੀਤੇ ਰਾਹਤ ਕਾਰਜਾਂ ਬਦਲੇ ਗਾਰਮੈਂਟ ਮੈਨੂਫ਼ੈਕਚਰਰ ਗੈਪ ਵਨ ਨੂੰ ਕਾਰਪੋਰੇਟ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਹੈ।
ਅਮਰੀਕਾ ਦੇ ਆਰਥਿਕ ਵਿਕਾਸ, ਊਰਜਾ ਅਤੇ ਵਾਤਾਵਰਣ ਲਈ ਰਾਜ ਦੇ ਅੰਡਰ ਸੈਕਟਰੀ, ਜੋਸ ਡਬਲਯੂ. ਫਰਨਾਂਡੀਜ਼ ਨੇ ਸ਼ੁੱਕਰਵਾਰ ਨੂੰ ਵਿਦੇਸ਼ ਵਿਭਾਗ 'ਚ ਆਯੋਜਿਤ ਇੱਕ ਸਮਾਗਮ ਵਿੱਚ ਗੈਪ ਵਨ ਨੂੰ ਪੁਰਸਕਾਰ ਪ੍ਰਦਾਨ ਕੀਤਾ।
ਗੈਪ ਵਨ ਨੂੰ ਕੋਰੋਨਾ ਮਹਾਮਾਰੀ ਦੌਰਾਨ ਲਗਭਗ ਭਾਰਤ ਵਿੱਚ ਕਿਰਤ ਪ੍ਰਤੀਨਿਧੀਆਂ ਨਾਲ ਜੁੜ ਕੇ 40 ਲੱਖ ਗਾਰਮੈਂਟ ਵਰਕਰਾਂ ਨੂੰ 6 ਕਰੋੜ ਡਾਲਰ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸਨਮਾਨਿਤ ਕੀਤਾ ਗਿਆ। ਇਹ ਵਿੱਤੀ ਸਹਾਇਤਾ ਲਾਕਡਾਊਨ ਦੌਰਾਨ ਮਜ਼ਦੂਰਾਂ ਦੀਆਂ ਤਨਖ਼ਾਹਾਂ ਦੀ ਭਰਪਾਈ ਲਈ ਦਿੱਤੀ ਗਈ ਸੀ।