ਨੰਬਰ 1 ਬਰੈਂਡ ਐਵਰੈਡੀ ਕੰਪਨੀ ਦੀ ਨਿਲਾਮੀ ਲਈ ਖਰੀਦਦਾਰਾਂ ਦੀ ਭਾਲ
Published : Jan 11, 2019, 1:07 pm IST
Updated : Jan 11, 2019, 1:07 pm IST
SHARE ARTICLE
B M Khaitan
B M Khaitan

ਬੀਐਮ ਖੈਤਾਨ ਦੀ ਅਗਵਾਈ ਵਾਲੀ ਵਿਲੀਅਮਸਨ ਮਗਰ ਅਪਣੀ ਫਲੈਗਸ਼ਿਪ ਕੰਪਨੀ ਐਵਰੈਡੀ ਇੰਡਸਟ੍ਰੀਜ਼ ਨੂੰ ਵੇਚ ਰਹੀ ਹੈ।  ਐਵਰੈਡੀ ਡਰਾਈ ਸੈਲ ਬੈਟਰੀਜ਼ ਅਤੇ ...

ਕੋਲਕੱਤਾ/ਮੁੰਬਈ : ਬੀਐਮ ਖੈਤਾਨ ਦੀ ਅਗਵਾਈ ਵਾਲੀ ਵਿਲੀਅਮਸਨ ਮਗਰ ਅਪਣੀ ਫਲੈਗਸ਼ਿਪ ਕੰਪਨੀ ਐਵਰੈਡੀ ਇੰਡਸਟ੍ਰੀਜ਼ ਨੂੰ ਵੇਚ ਰਹੀ ਹੈ।  ਐਵਰੈਡੀ ਡਰਾਈ ਸੈਲ ਬੈਟਰੀਜ਼ ਅਤੇ ਫਲੈਸ਼ਲਾਈਟਸ ਸੈਕਟਰ ਦੀ ਸੱਭ ਤੋਂ ਵੱਡੀ ਕੰਪਨੀ ਹੈ। ਦੇਸ਼ ਦੇ ਪੁਰਾਣੇ ਖਪਤਕਾਰ ਬ੍ਰਾਂਡ ਵਿਚ ਇਕ ਐਵਰੈਡੀ ਲਈ ਬੋਲੀ ਮੰਗਾਈ ਜਾ ਰਹੀ ਹੈ। ਇਹਨਾਂ ਗਤੀਵਿਧੀਆਂ ਤੋਂ ਵਾਕਫ ਇਕ ਵਿਅਕਤੀ ਨੇ ਇਸ ਦੀ ਜਾਣਕਾਰੀ ਦਿਤੀ। ਐਵਰੈਡੀ ਦੇ ਪ੍ਰਮੋਟਰ ਬੀਐਮ ਖੈਤਾਨ ਦੇ ਕੋਲ ਇਸ ਦੇ 45 ਫ਼ੀ ਸਦੀ ਸ਼ੇਅਰ ਹਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਵਿਕਰੀ ਪ੍ਰਕਿਰਿਆ ਨੂੰ ਅੰਜਾਮ ਦੇਣ ਲਈ ਕੋਟਕ ਮਹਿੰਦਰਾ ਬੈਂਕ ਦਾ ਸੰਗ੍ਰਹਿ ਕੀਤਾ ਹੈ।

 Eveready IndustriesEveready 

ਖੈਤਾਨ ਪਰਵਾਰ ਅਪਣੇ ਮੁੱਖ ਬੈਟਰੀ ਆਪਰੇਸ਼ਨ ਦੀ ਵਿਕਰੀ ਸੁਸਤ ਪੈਣ ਦੇ ਮੱਦੇਨਜ਼ਰ 1,500 ਕਰੋਡ਼ ਰੁਪਏ ਦੇ ਇਸ ਕਾਰੋਬਾਰ ਦੀ ਸਮਿਖਿਆ ਕਰ ਰਿਹਾ ਹੈ। ਗਰੁਪ ਕੰਪਨੀਆਂ ਵਿਚ ਦੁਨੀਆਂ ਦੀ ਸੱਭ ਤੋਂ ਵੱਡੀ ਬਲਕ ਟੀ ਪ੍ਰਾਡਿਊਸਰ ਮੈਕਲਿਆਡ ਰਸੇਲ, ਕਿਲਬਰਨ ਇੰਜੀਨੀਅਰਿੰਗ ਅਤੇ ਮੈਕਨੈਲੀ ਭਾਰਤ ਆਦਿ ਸ਼ਾਮਿਲ ਹਨ। ਐਵਰੈਡੀ ਸੌ ਸਾਲ ਤੋਂ ਜ਼ਿਆਦਾ ਪੁਰਾਨਾ ਬਰੈਂਡ ਹੈ। 1905 ਤੋਂ ਇਸ ਉਤੇ ਯੂਨੀਅਨ ਕਾਰਬਾਇਡ ਇੰਡੀਆ ਦਾ ਮਾਲਿਕਾਨਾ ਹੱਕ ਰਿਹਾ ਸੀ। ਖੈਤਾਨ ਪਰਵਾਰ ਨੇ 1990 ਦੇ ਦਹਾਕੇ ਦੀ ਸ਼ੁਰੂਆਤ ਵਿਚ ਇਸ ਨੂੰ ਅਪਣੇ ਕਬਜ਼ੇ ਵਿਚ ਲੈਣ ਲਈ ਬਾਂਬੇ ਡਾਇੰਗ ਦੇ ਨੁਸਲੀ ਵਾਡਿਆ ਦੇ ਨਾਲ ਤਿੱਖੀ ਲੜਾਈ ਲੜੀ।

Amritanshu KhaitanAmritanshu Khaitan

ਇਸ ਸੰਘਰਸ਼ ਵਿਚ ਖੈਤਾਨ ਪਰਵਾਰ ਦੀ ਜਿੱਤ ਹੋਈ ਅਤੇ 300 ਕਰੋਡ਼ ਰੁਪਏ ਵਿਚ ਐਵਰੈਡੀ ਉਨ੍ਹਾਂ ਦੀ ਹੋ ਗਈ ਪਰ ਹੁਣੇ ਉਸ ਦਾ ਸ਼ੇਅਰ ਪ੍ਰਾਇਸ ਪਿਛਲੇ ਸਾਲ ਦੇ ਮੁਕਾਬਲੇ ਅੱਧਾ ਰਹਿ ਗਿਆ। ਇਸ ਲਿਹਾਜ਼ ਨਾਲ ਉਸ ਦੀ ਤਾਜ਼ਾ ਮਾਰਕੀਟ ਵੈਲਿਊ 1,350 ਕਰੋਡ਼ ਰੁਪਏ ਹੈ। ਐਵਰੈਡੀ ਇੰਡਸਟਰੀਜ਼ ਦੇ ਐਮਡੀ ਅਮ੍ਰਿਤਾਂਸ਼ੂ ਖੈਤਾਨ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਪਾਈ। ਹਾਲਾਂਕਿ,  ਉਨ੍ਹਾਂ ਦੇ ਪਰਵਾਰਕ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਵਿਕਲਪ ਦੇ ਤੌਰ 'ਤੇ ਕੰਪਨੀ ਦੇ ਪ੍ਰਮੋਟਰਸ ਇਕ ਸਟ੍ਰੈਟਜਿਕ ਪਾਰਟਨਰ ਦੀ ਤਲਾਸ਼ ਕਰਣਗੇ ਜੋ ਉਨ੍ਹਾਂ ਦੇ ਕੁੱਝ ਸ਼ੇਅਰ ਖਰੀਦ ਲੈਣ।

 EvereadyEveready

ਇਕ ਸੂਤਰ ਨੇ ਦੱਸਿਆ ਕਿ ਸੱਭ ਠੀਕ - ਠਾਕ ਰਿਹਾ ਤਾਂ ਉਹ ਅਪਣਾ 30 ਫ਼ੀ ਸਦੀ ਸ਼ੇਅਰ ਵੇਚ ਦੇਣਗੇ ਜਦੋਂ ਕਿ 10 ਤੋਂ 15 ਫ਼ੀ ਸਦੀ ਸ਼ੇਅਰ ਅਪਣੇ ਕੋਲ ਰਖਣਗੇ। ਐਵਰੈਡੀ ਹਰ ਸਾਲ 1 ਅਰਬ 20 ਕਰੋਡ਼ ਤੋਂ ਜ਼ਿਆਦਾ ਬੈਟਰੀ ਅਤੇ 2.5 ਕਰੋਡ਼ ਫਲੈਸ਼ਲਾਈਟ ਵੇਚਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement