ਸੋਨੇ ਦੀਆਂ ਕੀਮਤਾਂ ‘ਚ ਆਈ ਭਾਰੀ ਗਿਰਾਵਟ, ਜਾਣੋ ਭਾਅ
Published : Jun 11, 2019, 6:17 pm IST
Updated : Jun 11, 2019, 6:22 pm IST
SHARE ARTICLE
Gold
Gold

ਮੰਗਲਵਾਰ ਸੋਨੇ ਤੇ ਚਾਂਦੀ ਦੋਨਾਂ ਦੀ ਕਮੀਤ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ...

ਨਵੀਂ ਦਿੱਲੀ: ਮੰਗਲਵਾਰ ਸੋਨੇ ਤੇ ਚਾਂਦੀ ਦੋਨਾਂ ਦੀ ਕੀਮਤ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸਰਾਫ਼ਾ ਬਾਜ਼ਾਰ ਵਿਚ ਸੋਨੇ ਦੀ ਕੀਮਤ 360 ਰੁਪਏ ਘੱਟ ਕੇ 33,370 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਬੀਤੇ ਦਿਨ ਇਸ ਦੀ ਕੀਮਤ 33,730 ਰੁਪਏ ‘ਤੇ ਪੁੱਜੀ ਸੀ, ਜੋ ਕਿ ਤਿੰਨ ਮਹੀਨੇ ਦਾ ਉੱਚ ਪੱਧਰ ਸੀ। ਉੱਥੇ ਹੀ, ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਸੂਸਤ ਰਹਿਣ ਨਾਲ ਚਾਂਦੀ ਵੀ 290 ਰੁਪਏ ਸਸਤੀ ਹੋ ਕੇ 37,560 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਕੁੱਲ ਚਾਂਦੀ 500 ਰੁਪਏ ਡਿੱਗੀ ਸੀ। ਇਸ ਤਰ੍ਹਾਂ ਦੋ ਦਿਨਾਂ ਵਿਚ ਚਾਂਦੀ 790 ਰੁਪਏ ਸਸਤੀ ਹੋਈ ਹੈ।

Gold Price Gold Price

ਸੋਮਵਾਰ ਵਿਦੇਸ਼ੀ ਬਾਜ਼ਾਰਾਂ ਵਿਚ ਵੀ ਦੋਨੋਂ ਕੀਮਤੀ ਧਾਤਾਂ ਦਾ ਇਹੀ ਹਾਲ ਰਿਹਾ ਸੀ। ਲੰਡਨ ਤੇ ਨਿਊਯਾਰਕ ਬਾਜ਼ਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਸੋਮਵਾਰ ਨੂੰ ਉਤੇ ਸੋਨਾ ਇਕ ਫ਼ੀਸਦੀ ਡਿੱਗਾ ਸੀ, ਜਿਸ ਦਾ ਅਸਰ ਅੱਜ ਸਥਾਨਕ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲਿਆ। ਵਿਦੇਸ਼ੀ ਬਾਜ਼ਾਰਾਂ ‘ਚ ਸੋਨਾ ਹਾਜ਼ਰ 4.88 ਡਾਲਰ ਟੁੱਟ ਕੇ 1323.25 ਡਾਲਰ ਪ੍ਰਤੀ ਔਂਸ ‘ਤੇ ਜਾ ਪੁੱਜਾ।

GoldGold

ਅਗਸਤ ਦਾ ਅਮਰੀਕੀ ਸੋਨਾ ਵਾਇਦਾ ਦੀ ਕੀਮਤ 2 ਡਾਲਰ ਦੀ ਗਿਰਾਵਟ ਨਾਲ 1327.30 ਡਾਲਰ ਪ੍ਰਤੀ ਔਂਸ ਬੋਲੀ ਗਈ। ਬਾਜ਼ਾਰ ਜਾਣਕਾਰਾਂ ਮੁਤਾਬਿਕ, ਅਮਰੀਕਾ ਅਤੇ ਮੈਕਸੀਕੋ ਵਿਚਕਾਰ ਵਪਾਰ ਯੁੱਧ ਖ਼ਤਮ ਕਰਨ ਦੀ ਸਹਿਮਤੀ ਬਣਨ ਨਿਵੇਸ਼ਕਾਂ ਵਿਚ ਸੋਨੇ ਪ੍ਰਤੀ ਖਿੱਚ ਘੱਟ ਹੋਈ, ਜਿਸ ਕਾਰਨ ਕੀਮਤਾਂ ਵਿਚ ਗਿਰਾਵਟ ਦੇਖੀ ਗਈ। ਉੱਥੇ ਹੀ, ਵਿਦੇਸ਼ੀ ਬਾਜ਼ਾਰਾਂ ਵਿਚ ਚਾਂਦੀ ਹਾਜ਼ਰ ਵੀ .0.01 ਡਾਲਰ ਦੀ ਗਿਰਾਵਟ ਨਾਲ 14.67 ਡਾਲਰ ਪ੍ਰਤੀ ਔਂਸ ‘ਤੇ ਆ ਗਈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement