ਪੀਐਨਬੀ ਹਾਉਸਿੰਗ ਫਾਇਨੈਂਸ 'ਚ 51 ਫ਼ੀ ਸਦੀ ਹਿੱਸੇਦਾਰੀ ਵੇਚਣਗੇ ਪੀਐਨਬੀ, ਕਾਰਲਾਇਲ ਗਰੁਪ
Published : Jul 11, 2018, 4:51 pm IST
Updated : Jul 11, 2018, 4:51 pm IST
SHARE ARTICLE
PNB
PNB

ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਅਤੇ ਕਾਰਲਾਇਲ ਗਰੁਪ ਦੀ ਰਿਹਾਇਸ਼ੀ ਵਿੱਤ ਖੇਤਰ ਦੀ ਕੰਪਨੀ ਪੀਐਨਬੀ ਹਾਉਸਿੰਗ ਫਾਇਨੈਂਸ 'ਚ ਜੁਆਇੰਟ ਫਾਰਮ ਤੋਂ ਘੱਟ-ਤੋਂ-ਘੱਟ 51 ਫ਼ੀ...

ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਅਤੇ ਕਾਰਲਾਇਲ ਗਰੁਪ ਦੀ ਰਿਹਾਇਸ਼ੀ ਵਿੱਤ ਖੇਤਰ ਦੀ ਕੰਪਨੀ ਪੀਐਨਬੀ ਹਾਉਸਿੰਗ ਫਾਇਨੈਂਸ 'ਚ ਜੁਆਇੰਟ ਫਾਰਮ ਤੋਂ ਘੱਟ-ਤੋਂ-ਘੱਟ 51 ਫ਼ੀ ਸਦੀ ਹਿੱਸੇਦਾਰੀ ਵੇਚਣ ਦੀ ਯੋਜਨਾ ਹੈ। ਪੀਐਨਬੀ ਨੇ ਅੱਜ ਇਹ ਜਾਣਕਾਰੀ ਦਿਤੀ। ਪੰਜਾਬ ਨੈਸ਼ਨਲ ਬੈਂਕ ਦੀ ਇਸ ਘਰ ਵਿੱਤ ਕੰਪਨੀ ਵਿਚ 32.79 ਫ਼ੀ ਸਦੀ ਅਤੇ ਕਾਰਲਾਇਲ ਗਰੁਪ ਦੀ ਨਿਵੇਸ਼ ਇਕਾਈ ਕਵਾਲਿਟੀ ਇਨਵੈਸਟਮੈਂਟ ਹੋਲਡਿੰਗਸ ਦੇ ਜ਼ਰੀਏ 32.36 ਫ਼ੀ ਸਦੀ ਹਿੱਸੇਦਾਰੀ ਹੈ।

PNBPNB

ਸ਼ੇਅਰ ਵਿਕਰੀ ਦੀ ਪ੍ਰਕਿਰਿਆ ਛੇਤੀ ਸ਼ੁਰੂ ਕੀਤੀ ਜਾ ਸਕਦੀ ਹੈ। ਪੀਐਨਬੀ ਨੇ ਨਿਆਮਕੀਏ ਸੂਚਨਾ ਵਿਚ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਅਤੇ ਕਾਰਲਾਇਲ ਗਰੁਪ ਦੀ ਸੰਯੁਕਤ ਰੂਪ ਨਾਲ ਇਸ ਵਿਚ ਹੇਠਲਾ 51 ਫ਼ੀ ਸਦੀ ਰਣਨੀਤੀਕ ਹਿੱਸੇਦਾਰੀ ਵੇਚਣ ਲਈ ਪ੍ਰਕਿਰਿਆ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਸਾਲ ਮਈ 'ਚ ਕਵਾਲਿਟੀ ਇਨਵੈਸਟਮੈਂਟ ਹੋਲਡਿੰਗਸ ਨੇ ਪੀਐਨਬੀ ਹਾਉਸਿੰਗ ਫਾਇਨੈਂਸ ਵਿਚ 4.8 ਫ਼ੀ ਸਦੀ ਹਿੱਸੇਦਾਰੀ 1,024 ਕਰੋਡ਼ ਰੁਪਏ ਵਿਚ ਵੇਚੀ।

Carlyle GroupCarlyle Group

ਪੰਜਾਬ ਨੈਸ਼ਨਲ ਬੈਂਕ ਦੀ ਸਬਸਿਡੀ ਪੀਐਨਬੀ ਹਾਉਸਿੰਗ ਫਾਇਨੈਂਸ ਦੀ ਪ੍ਰਬੰਧਨ ਅਧੀਨ ਜ਼ਾਇਦਾਦ 31 ਮਾਰਚ 2018 ਨੂੰ 62,252 ਕਰੋਡ਼ ਰੁਪਏ ਸੀ। ਕੰਪਨੀ ਦਾ ਸ਼ੁੱਧ ਮੁਨਾਫ਼ਾ ਮਾਰਚ 2018 ਨੂੰ ਖ਼ਤਮ ਵਿੱਤੀ ਸਾਲ ਵਿੱਚ 58 ਫ਼ੀ ਸਦੀ ਵਧ ਕੇ 829.41 ਕਰੋਡ਼ ਰੁਪਏ ਰਿਹਾ।  ਕੰਪਨੀ ਦੀ ਕੁੱਲ ਕਮਾਈ 5,516.96 ਕਰੋਡ਼ ਰੁਪਏ ਰਹੀ। ਸਾਲ 2017-18 ਵਿਚ ਪੀਐਨਬੀ ਹਾਉਸਿੰਗ ਫਾਇਨੈਂਸ ਨੇ 33,195 ਕਰੋਡ਼ ਰੁਪਏ ਦਾ ਕਰਜ਼ ਵੰਡਵਾਂ ਕੀਤਾ। ਇਹ ਰਾਸ਼ੀ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 61 ਫ਼ੀ ਸਦੀ ਜ਼ਿਆਦਾ ਰਹੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement