
1500 ਕਰੋੜ ਦੇ ਠੇਕੇ ਲਈ ਚੀਨੀ ਕੰਪਨੀ ਨੇ ਲਗਾਈ ਬੋਲੀ
ਨਵੀਂ ਦਿੱਲੀ: ਚੀਨ ਨਾਲ ਜਾਰੀ ਤਣਾਅ ਦੌਰਾਨ ਭਾਰਤ ਵਿਚ ਚੀਨੀ ਕੰਪਨੀਆਂ ਅਪਣੇ ਆਰਥਕ ਘੇਰੇ ਨੂੰ ਲਗਾਤਾਰ ਵਧਾਉਣ ਵਿਚ ਜੁਟੀਆਂ ਹੋਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਲਦਾਖ ਵਿਚ ਹਾਲ ਹੀ ਵਿਚ ਭਾਰਤ ਅਤੇ ਚੀਨ ਦੀ ਫੌਜ ਵਿਚਾਲੇ ਹੋਈ ਝੜਪ ਦੇ ਬਾਵਜੂਦ ਚੀਨੀ ਕੰਪਨੀਆਂ ਭਾਰਤ ਦੇ ਵੱਡੇ-ਵੱਡੇ ਟੈਂਡਰਾਂ ਵਿਚ ਸ਼ਾਮਲ ਹੋ ਰਹੀਆਂ ਹਨ ਅਤੇ ਅਰਬਾਂ ਦਾ ਠੇਕਾ ਹਾਸਲ ਕਰ ਵਿਚ ਜੁਟੀਆਂ ਹਨ।
Vande Bharat Express
ਭਾਰਤ ਵਿਚ ਸੈਮੀ ਹਾਈ-ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ ਲਈ ਮੰਗੇ ਗਏ ਗਲੋਬਲ ਟੈਂਡਰ ਵਿਚ ਚੀਨ ਦੀ ਇਕ ਸਰਕਾਰੀ ਕੰਪਨੀ ਵੀ ਸ਼ਾਮਲ ਹੈ। ਇਸ ਚੀਨੀ ਕੰਪਨੀ ਦਾ ਗੁਰੂਗ੍ਰਾਮ ਦੀ ਇਕ ਫਰਮ ਦੇ ਨਾਲ ਗਠਜੌੜ੍ਹ ਹੈ। ਇੰਡੀਅਨ ਰੇਲਵੇ ਨੂੰ ਸੈਮੀ ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ ਲਈ ਪ੍ਰੋਪਲੇਸ਼ਨ ਸਿਸਟਮ ਚਾਹੀਦਾ ਹੈ। 44 ਪ੍ਰੋਪਲੇਸ਼ਨ ਸਿਸਟਮ ਲਈ ਭਾਰਤੀ ਰੇਲਵੇ ਨੇ ਗਲੋਬਲ ਟੈਂਡਰ ਮੰਗਵਾਏ ਹਨ।
India and China
ਇਸ ਟੈਂਡਰ ਵਿਚ ਚੀਨ ਦੀ ਸਰਕਾਰੀ ਕੰਪਨੀ ਸੀਆਰਆਰਸੀ ਪਾਇਨੀਅਰ ਇਲੈਕਟ੍ਰਿਕ ਇੰਡੀਆ ਪ੍ਰਾਈਵੇਟ ਲਿਮਟਡ ਵੀ ਸ਼ਾਮਲ ਹੈ। ਕੰਪਨੀ ਦੀ ਵੈੱਬਸਾਈਟ ਅਨੁਸਾਰ ਸੀਆਰਆਰਸੀ ਪਾਇਨੀਅਰ ਇਲੈਕਟ੍ਰਿਕ ਇੰਡੀਆ ਪ੍ਰਾਈਵੇਟ ਲਿਮਟਡ ਦਾ ਗੁਰੂਗ੍ਰਾਮ ਦੀ ਇਕ ਕੰਪਨੀ ਦੇ ਨਾਲ ਸਮਝੌਤਾ ਹੈ ਅਤੇ ਇਹ ਦੋਵੇਂ ਕੰਪਨੀਆਂ ਭਾਰਤ ਵਿਚ ਮਿਲ ਕੇ ਕੰਮ ਕਰਦੀਆਂ ਹਨ। ਚੀਨੀ ਕੰਪਨੀ ਸੀਆਰਆਰਸੀ ਨੇ ਭਾਰਤ ਵਿਚ ਉਸ ਸਮੇਂ ਦਿਲਚਸਪੀ ਦਿਖਾਈ ਹੈ ਜਦੋਂ ਲਦਾਖ ਵਿਚ ਭਾਰਤੀ ਅਤੇ ਚੀਨੀ ਫੌਜ ਵਿਚਾਰੇ ਝੜਪ ਹੋਈ ਹੈ।
China
ਸ਼ੁੱਕਰਵਾਰ ਨੂੰ ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਲਈ ਪ੍ਰੋਪਲੇਸ਼ਨ ਸਿਸਟਮ ਖਰੀਦਣ ਲਈ ਮੰਗਵਾਏ ਗਏ ਟੈਂਡਰ ਵਿਚ ਸੀਆਰਆਰਸੀ ਪਾਇਨੀਅਰ ਇਲੈਕਟ੍ਰਿਕ ਇੰਡੀਆ ਪ੍ਰਾਈਵੇਟ ਲਿਮਟਡ ਵੀ ਸ਼ਾਮਲ ਹੈ।
Vande Bharat express
ਇਸ ਟੈਂਡਰ ਲਈ ਹੋਰ ਕੰਪਨੀਆਂ ਵਿਚ ਦਿੱਲੀ ਦੀ ਭੇਲ, ਸੰਗਰੂਰ ਦੀ ਭਾਰਤ ਇੰਡਸਟਰੀਜ਼, ਨਵੀਂ ਮੁੰਬਈ ਦੀ ਪਾਵਰਨੇਟਿਕਸ ਇਕਵਿਪਮੈਂਟ ਪ੍ਰਾਈਵੇਟ ਲਿਮਟਡ, ਹੈਦਰਾਬਾਦ ਦੀ ਮੇਧਾ ਗਰੁੱਪ ਅਤੇ ਪਰਵਾਨੂ ਦਾ ਇਲੈਕਟ੍ਰੋਵੇਵਜ਼ ਇਲੈਕਟ੍ਰਾਨਿਕ ਪ੍ਰਾਈਵੇਟ ਲਿਮਟਡ ਸ਼ਾਮਲ ਹੈ।ਮੇਕ ਇਨ ਇੰਡੀਆ ਮੁਹਿੰਮ ਦੇ ਤਹਿਤ ਇਹਨਾਂ ਟਰੇਨਾਂ ਲਈ ਇਹ ਤੀਜਾ ਟੈਂਡਰ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਟੈਂਡਰ ਦੀ ਰਕਮ ਲਗਭਗ 1500 ਕਰੋੜ ਰੁਪਏ ਹੋਵੇਗੀ।