
ਦੁਨੀਆ ਦੇ ਸਭ ਤੋਂ ਸਫ਼ਲ ਨਿਵੇਸ਼ਕ ਹਨ ਵਾਰੇਨ ਬਫੇ
ਨਵੀਂ ਦਿੱਲੀ: ਦੌਲਤ ਦੇ ਮਾਮਲੇ ਵਿਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਪਰਸਨ ਮੁਕੇਸ਼ ਅੰਬਾਨੀ ਨੇ ਵਾਰੇਨ ਬਫੇ ਨੂੰ ਪਛਾੜ ਦਿੱਤਾ ਹੈ। ਬਰਕਸ਼ਾਇਰ ਹੈਥਵੇ ਦੇ ਫਾਂਊਡਰ ਵਾਰੇਨ ਬਫੇ ਨੂੰ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਫਲ ਨਿਵੇਸ਼ਕ ਮੰਨਿਆ ਜਾਂਦਾ ਹੈ। ਸਾਲ 2008 ਵਿਚ ਬਫੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਸੀ ਅਤੇ ਲੰਬੇ ਸਮੇਂ ਤੱਕ ਉਹ ਚੋਟੀ ਦੀਆਂ ਤਿੰਨ ਅਮੀਰ ਸ਼ਖਸੀਅਤਾਂ ਵਿਚ ਸ਼ਾਮਲ ਰਹੇ ਹਨ।
Mukesh Ambani and Warren Buffett
ਫੋਰਬਸ ਮੁਤਾਬਕ ਮੁਕੇਸ਼ ਅੰਬਾਨੀ ਦੀ ਜਾਇਦਾਦ 70 ਬਿਲੀਅਨ ਡਾਲਰ ਨੂੰ ਪਾਰ ਕਰ ਗਈ ਹੈ। ਫੋਰਬਸ ਇੰਡੀਆ ਨੇ ਮੁਕੇਸ਼ ਅੰਬਾਨੀ ਨੂੰ ਸੱਤਵਾਂ ਸਭ ਤੋਂ ਅਮੀਰ ਵਿਅਕਤੀ ਦੱਸਿਆ ਹੈ। ਉਹਨਾਂ ਨੇ ਬਰਕਸ਼ਾਇਰ ਹੈਥਵੇ ਦੇ ਵਾਰੇਨ ਬਫੇ, ਗੂਗਲ ਦੇ ਲੈਰੀ ਪੇਜ ਅਤੇ ਸੇਰਗੇਈ ਬ੍ਰਿਨ ਨੂੰ ਪਛਾੜ ਦਿੱਤਾ ਹੈ।
Mukesh Ambani
ਅਰਬਪਤੀਆਂ ਦੀ ਸੂਚੀ ਵਿਚ ਟਾਪ ‘ਤੇ ਐਮਾਜ਼ੋਨ ਦੇ ਫਾਂਊਡਰ ਜੈਫ ਬੇਜੋਸ ਹਨ। ਉੱਥੇ ਹੀ ਮਾਈਕ੍ਰੋਸਾਫਟ ਦੇ ਬਿਲ ਗੇਟਸ ਦੂਜੇ ਨੰਬਰ ‘ਤੇ ਹਨ ਜਦਕਿ ਬਰਨਾਰਡ ਓਰਨਾਲਟ ਪਰਿਵਾਰ ਤੀਜੇ ਨੰਬਰ ‘ਤੇ ਹੈ। ਇਸ ਤੋਂ ਇਲਾਵਾ ਫੇਸਬੁੱਕ ਦੇ ਫਾਂਊਡਰ ਮਾਰਕ ਜ਼ਕਰਬਰਗ ਚੌਥੇ ਨੰਬਰ ‘ਤੇ, ਸਟੀਵ ਬਾਲਮਰ ਪੰਜਵੇਂ ਨੰਬਰ ‘ਤੇ ਅਤੇ ਲੈਰੀ ਐਲੀਸਨ ਛੇਵੇਂ ਨੰਬਰ ‘ਤੇ ਹਨ।
Warren Buffett
ਵਿਸ਼ਵ ਭਰ ਵਿਚ ਚੋਟੀ ਦੇ 10 ਅਮੀਰਾਂ ਦੀ ਲਿਸਟ ਵਿਚ ਪੂਰੇ ਏਸ਼ੀਆ ‘ਚ ਇਕਲੌਤੇ ਮੁਕੇਸ਼ ਅੰਬਾਨੀ ਸ਼ਾਮਲ ਹਨ। ਮੁਕੇਸ਼ ਅੰਬਾਨੀ ਦੀ ਦੌਲਤ ਵਿਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਰਿਲਾਇੰਸ ਜੀਓ ਹੈ। ਦਰਅਸਲ ਰਿਲਾਇੰਸ ਜੀਓ ਨੂੰ ਗਲੋਬਲ ਪੱਧਰ ‘ਤੇ ਇਕ ਲੱਖ ਕਰੋੜ ਤੋਂ ਜ਼ਿਆਦਾ ਦਾ ਨਿਵੇਸ਼ ਮਿਲ ਚੁੱਕਾ ਹੈ। ਇਸ ਨਿਵੇਸ਼ ਕਾਰਨ ਰਿਲਾਇੰਸ ਇੰਡਸਟਰੀਜ਼ ਕਰਜ਼ਾਮੁਕਤ ਵੀ ਹੋ ਗਈ ਹੈ।
Mukesh Ambani
ਉੱਥੇ ਹੀ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਨੇ ਵੀ ਰਿਕਾਰਡ 1850 ਰੁਪਏ ਦੇ ਭਾਅ ਨੂੰ ਛੂਹ ਲਿਆ ਹੈ। ਹਾਲ ਹੀ ਵਿਚ ਰਿਲਾਇੰਸ ਇੰਡਸਟਰੀਜ਼ ਦਾ ਮਾਰਕਿਟ ਕੈਪ 12 ਲੱਖ ਕਰੋੜ ਨੂੰ ਪਾਰ ਕਰ ਗਿਆ ਹੈ। ਇਹ ਪਹਿਲੀ ਅਜਿਹੀ ਭਾਰਤੀ ਕੰਪਨੀ ਨੇ, ਜਿਸ ਨੇ ਇਸ ਮੁਕਾਮ ਨੂੰ ਹਾਸਲ ਕੀਤਾ ਹੈ।