
ਪਿਤਾ ਦੇ ਸਨਮਾਨ ਵਿਚ ਦੁਨੀਆ ਭਰ ਵਿਚ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਮਨਾਇਆ ਜਾਂਦਾ ਹੈ।
ਨਵੀਂ ਦਿੱਲੀ: ਪਿਤਾ ਦੇ ਸਨਮਾਨ ਵਿਚ ਦੁਨੀਆ ਭਰ ਵਿਚ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਮਨਾਇਆ ਜਾਂਦਾ ਹੈ। ਪਿਤਾ ਦਿਵਸ ਦੇ ਇਸ ਖ਼ਾਸ ਮੌਕੇ ‘ਤੇ ਅਸੀਂ ਤੁਹਾਨੂੰ ਦੁਨੀਆ ਭਰ ਵਿਚ ਮਸ਼ਹੂਰ ਭਾਰਤੀ ਬਿਜਨਸਮੈਨ ਪਿਤਾ ਬਾਰੇ ਦੱਸਣ ਜਾ ਰਹੇ ਹਾਂ, ਜੋ ਨਾ ਸਿਰਫ ਬਿਜਨਸ ਦੀ ਦੁਨੀਆ ਵਿਚ ਕਾਮਯਾਬ ਹੋਏ ਬਲਕਿ ਉਹਨਾਂ ਨੇ ਇਕ ਚੰਗੇ ਪਿਤਾ ਹੋਣ ਦਾ ਫਰਜ਼ ਵੀ ਨਿਭਾਇਆ ਹੈ।
Father and daughter
ਇਹਨਾਂ ਦੇ ਬੱਚੇ ਆਉਣ ਵਾਲੀ ਪੀੜੀ ਲਈ ਬਿਜਨੇਸ ਟਾਈਕੂਨ ਹਨ। ਫਿਰ ਚਾਹੇ ਭਾਰਤ ਦੇ ਸਭ ਤੋਂ ਅਮੀਰ ਬਿਜਨਸਮੈਨ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ, ਆਨੰਤ ਅੰਬਾਨੀ ਅਤੇ ਬੇਟੀ ਈਸ਼ਾ ਅੰਬਾਨੀ ਹੋਵੇ, ਜਾਂ ਗੋਦਰੇਜ ਕੰਪਨੀ ਦੇ ਮਾਲਕ ਗੋਦਰੇਜ ਦੀ ਬੇਟੀ ਨਿਸਾਬਾ ਗੋਦਰੇਜ, ਅਜ਼ੀਮ ਪ੍ਰੇਮਜੀ ਦੇ ਬੇਟੇ ਰਿਸ਼ਦ ਪ੍ਰੇਮਜੀ ਜਾਂ ਫਿਰ ਕੁਮਾਰ ਮੰਗਲਮ ਬਿਰਲਾ ਦੀ ਬੇਟੀ ਅਨੰਨਿਆ ਬਿਰਲਾ ਹੋਵੇ।
Mukesh Ambani with Family
ਮੌਜੂਦਾ ਸਮੇਂ ਵਿਚ ਇਹ ਸਭ ਕਾਮਯਾਬ ਕਾਰੋਬਾਰੀ ਹਨ। ਇਹਨਾਂ ਵਿਚੋਂ ਕੁਝ ਅਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ ਤਾਂ ਕੁਝ ਨੇ ਅਪਣੇ ਪਿਤਾ ਦੀ ਮਦਦ ਨਾਲ ਅਪਣਾ ਰਾਸਤਾ ਖੁਦ ਤਿਆਰ ਕਰ ਲਿਆ ਹੈ। ਸਾਲ 1981 ਵਿਚ ਧੀਰੂਬਾਈ ਅੰਬਾਨੀ ਦੇ ਵੱਡੇ ਬੇਟੇ ਮੁਕੇਸ਼ ਅੰਬਾਨੀ ਨੇ ਅਪਣੇ ਪਿਤਾ ਦਾ ਕਾਰੋਬਾਰ ਜੁਆਇੰਨ ਕੀਤਾ ਅਤੇ ਫਿਰ ਰਿਲਾਇੰਸ ਕੰਪਨੀ ਨੇ ਪਾਲਿਸਟਰ ਫਾਈਬਰ ਤੋਂ ਪੈਟ੍ਰੋਕੈਮੀਕਲ ਅਤੇ ਪੈਟ੍ਰੋਲੀਅਮ ਬਿਜਨਸ ਵੱਲ ਸ਼ਿਫਟ ਕੀਤਾ।
Mukesh Ambani Sons And Daughter
ਇਸ ਤੋਂ ਬਾਅਦ ਰਿਲਾਇੰਸ ਗਰੁੱਪ ਨੇ ਬੜੀ ਤੇਜ਼ੀ ਨਾਲ ਵਿਕਾਸ ਕੀਤਾ ਅਤੇ ਅੱਜ ਇਹ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਨੈੱਟਵਰਥ 64.5 ਅਰਬ ਡਾਲਰ ਹੈ। ਇਸ ਸਮੇਂ ਉਹ ਦੁਨੀਆ ਦੇ ਟਾਪ 10 ਸਭ ਤੋਂ ਅਮੀਰ ਲੋਕਾਂ ਵਿਚ ਸ਼ਾਮਲ ਹੋਣ ਵਾਲੇ ਏਸ਼ੀਆ ਦੇ ਇਕਲੌਤੇ ਕਾਰੋਬਾਰੀ ਬਣ ਗਏ ਹਨ। ਈਸ਼ਾ ਅਤੇ ਆਕਾਸ਼ ਮੁਕੇਸ਼ ਅੰਬਾਨੀ ਦੇ ਜੁੜਵਾ ਬੱਚੇ ਹਨ।
Ambanis
ਇਹ ਦੋਵੇਂ ਸਿਰਫ 27 ਸਾਲ ਦੇ ਹਨ। ਈਸ਼ਾ ਪਹਿਲੀ ਵਾਰ 16 ਸਾਲ ਦੀ ਉਮਰ ਵਿਚ ਉਸ ਸਮੇਂ ਚਰਚਾ ਵਿਚ ਆਈ ਜਦੋਂ ਫੋਰਬਸ ਨੇ ਉਹਨਾਂ ਨੂੰ ਵਿਸ਼ਵ ਦੀ ਸਭ ਤੋਂ ਨੌਜਵਾਨ ਅਰਬਪਤੀਆਂ ਦੇ ਵਾਰਸ ਦੀ ਸੂਚੀ ਵਿਚ ਦੂਜੇ ਸਥਾਨ ‘ਤੇ ਰੱਖਿਆ ਸੀ। 2014 ਵਿਚ ਆਕਾਸ਼ ਅਤੇ ਈਸ਼ਾ ਅੰਬਾਨੀ ਨੂੰ ਰਿਲਾਇੰਸ ਦੇ ਟੈਲੀਕਾਮ ਅਤੇ ਰਿਟੇਲ ਬਿਜਨੇਸ ਵਿਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ।
Mukesh Ambani Sons And Daughter
ਉੱਥੇ ਹੀ ਅੰਬਾਨੀ ਨੇ 25 ਸਾਲ ਦੀ ਉਮਰ ਵਿਚ ਅਪਣੇ ਸਭ ਤੋਂ ਛੋਟੇ ਬੇਟੇ ਆਨੰਦ ਅੰਬਾਨੀ ਨੂੰ ਜਿਓ ਪਲੇਟਫਾਰਮ ਵਿਚ ਐਡੀਸ਼ਨਲ ਡਾਇਰੈਕਟਰ ਦੇ ਤੌਰ ‘ਤੇ ਜ਼ਿੰਮੇਵਾਰੀ ਸੌਂਪ ਦਿੱਤੀ। ਦੱਸ ਦਈਏ ਕਿ ਮੁਕੇਸ਼ ਅੰਬਾਨੀ ਨੇ ਇਸੇ ਉਮਰ ਵਿਚ ਕਾਰੋਬਾਰੀ ਜ਼ਿੰਮੇਵਾਰੀ ਨੂੰ ਸੰਭਾਲਣਾ ਸ਼ੁਰੂ ਕੀਤਾ ਸੀ। ਫਿਲਹਾਲ, ਅੰਬਾਨੀ ਦੇ ਤਿੰਨ ਬੱਚੇ ਰਸਮੀ ਤੌਰ 'ਤੇ ਰਿਲਾਇੰਸ ਵਿਚ ਕੰਮਕਾਜ ਨੂੰ ਅੱਗੇ ਵਧਾ ਰਹੇ ਹਨ।