
ਗੁਜਰਾਤ ਵਿਚ ਲਗਭੱਗ 3 ਅਰਬ ਡਾਲਰ (2 ਖਰਬ ਰੁਪਏ) ਮੁੱਲ ਦੇ ਬਿਟਕਾਇਨ ਕ੍ਰਾਈਮ ਦੀ ਜਾਂਚ ਵਿਚ ਜੋ ਗੱਲਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ 'ਤੇ ਇਕ ਸ਼ਾਨਦਾਰ ਹਾਲੀਵੁਡ...
ਨਵੀਂ ਦਿੱਲੀ : ਗੁਜਰਾਤ ਵਿਚ ਲਗਭੱਗ 3 ਅਰਬ ਡਾਲਰ (2 ਖਰਬ ਰੁਪਏ) ਮੁੱਲ ਦੇ ਬਿਟਕਾਇਨ ਕ੍ਰਾਈਮ ਦੀ ਜਾਂਚ ਵਿਚ ਜੋ ਗੱਲਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ 'ਤੇ ਇਕ ਸ਼ਾਨਦਾਰ ਹਾਲੀਵੁਡ ਫ਼ਿਲਮ ਜਾਂ ਵੈਬ ਸੀਰੀਜ਼ ਤਿਆਰ ਹੋ ਸਕਦੀ ਹੈ। ਦਰਅਸਲ, ਮਾਰ - ਧਾੜ ਅਤੇ ਐਕਸ਼ਨ ਨਾਲ ਭਰਪੂਰ ਫ਼ਿਲਮ ਲਈ ਜਿੰਨੇ ਮਸਾਲੇ ਚਾਹੀਦੇ ਹਨ, ਉਹ ਇਸ ਵਿਚ ਹੈ। ਮਤਲਬ, ਅਗਵਾਹ, ਭਗੌੜਾ ਨੇਤਾ, ਕੇਂਦਰ ਸਰਕਾਰ ਦਾ ਵਿਵਾਦਿਤ ਫੈਸਲਾ, ਭ੍ਰਿਸ਼ਟ ਪੁਲਿਸ, ਭ੍ਰਿਸ਼ਟ ਵਪਾਰੀ, ਇਕ ਪੀਡ਼ਿਤ ਜੋ ਸ਼ੱਕੀ ਵੀ ਹਨ ਅਤੇ ਕ੍ਰਿਪਟੋਕਰੰਸੀ ਬਿਟਕਾਇਨ ਵੀ।
bitcoin scam
ਇਹ ਮਾਮਲਾ ਪੀਐਨਬੀ ਘਪਲੇ ਤੋਂ ਵੀ ਜ਼ਿਆਦਾ ਵੱਡਾ ਹੈ, ਧਿਆਨ ਰਹੇ ਕਿ ਪੀਐਨਬੀ ਘਪਲਾ 1.3 ਖਰਬ ਰੁਪਏ ਦਾ ਹੈ। ਰਿਪੋਰਟ ਦੇ ਮੁਤਾਬਕ, ਫ਼ਰਵਰੀ ਮਹੀਨੇ ਵਿਚ ਪ੍ਰਾਪਰਟੀ ਡਿਵੈਲਪਰ ਸ਼ੈਲੇਸ਼ ਭੱਟ ਗੁਜਰਾਤ ਦੇ ਗ੍ਰਹਿ ਮੰਤਰੀ ਦੇ ਦਫ਼ਤਰ ਪੁੱਜੇ। ਉਥੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਗੁਜਰਾਤ ਪੁਲਿਸ ਨੇ ਉਨ੍ਹਾਂ ਨੂੰ ਅਗਵਾਹ ਕਰ ਲਿਆ ਸੀ ਅਤੇ ਫਿਰੌਤੀ ਵਿਚ 200 ਬਿਟਕਾਇਨ ਮੰਗੇ ਸਨ ਜਿਸ ਦੀ ਕੀਮਤ ਲਗਭੱਗ 1.8 ਅਰਬ ਰੁਪਏ ( ਹੁਣ ਕਰੀਬ 9 ਕਰੋਡ਼ ਰੁਪਏ) ਹੈ। ਸ਼ੈਲੇਸ਼ ਦੇ ਦਾਅਵੇ ਦੀ ਜਾਂਚ ਦਾ ਜਿੰਮਾ ਰਾਜ ਦੀ ਸੀਆਈਡੀ ਨੂੰ ਦੇ ਦਿਤਾ ਗਿਆ।
bitcoin scam
ਆਸ਼ੀਸ਼ ਭਾਟਿਆ ਜਾਂਚ ਦਲ ਦੇ ਮੁਖੀ ਬਣੇ। ਜਾਂਚ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 8 ਪੁਲਿਸ ਵਾਲਿਆਂ ਦੀ ਪਹਿਚਾਣ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਅੱਤਲ ਕੀਤਾ ਜਾ ਚੁੱਕਿਆ ਹੈ। ਸ਼ੱਕ ਹੈ ਕਿ ਭੱਟ ਦੇ ਅਗਵਾਹ ਨੂੰ ਉਸ ਦੇ ਸਾਥੀ ਕਿਰੀਟ ਪਲਡਿਆ ਨੇ ਹੀ ਅੰਜਾਮ ਦਿਤਾ ਜਦਕਿ ਪਲਡਿਆ ਦੇ ਚਾਚੇ ਅਤੇ ਬੀਜੇਪੀ ਦੇ ਸਬਾਕਾ ਵਿਧਾਇਕ ਨਲਿਨ ਕੋਟਡਿਆ ਸਾਜਿਸ਼ ਵਿਚ ਸ਼ਾਮਿਲ ਰਹੇ। ਜਾਂਚ ਵਿਚ ਸ਼ੱਕ ਦੀ ਉਂਗਲ ਅਪਣੇ ਆਪ ਪੀਡ਼ਿਤ ਸ਼ੈਲੇਸ਼ ਭੱਟ 'ਤੇ ਦੀ ਤਰਫ ਵੀ ਉੱਠ ਰਹੀ ਹੈ।
bitcoin scam
ਪਲਡਿਆ ਹੁਣੇ ਜੇਲ੍ਹ ਵਿਚ ਹੈ ਪਰ ਭੱਟ ਅਤੇ ਸਾਬਕਾ ਵਿਧਾਇਕ ਕੋਟਡਿਆ ਫ਼ਰਾਰ ਹਨ। ਅਪ੍ਰੈਲ ਵਿਚ ਕੋਟਡਿਆ ਨੇ ਵਟਸਐਪ 'ਤੇ ਵੀਡੀਓ ਭੇਜ ਕੇ ਅਪਣੇ ਆਪ ਨੂੰ ਨਿਰਦੋਸ਼ ਦੱਸਿਆ। ਉਨ੍ਹਾਂ ਨੇ ਇਸ ਬਿਟਕਾਇਨ ਘਪਲੇ ਦੇ ਪਿੱਛੇ ਖੁਦ ਸ਼ੈਲੇਸ਼ ਭੱਟ ਦਾ ਹੱਥ ਹੋਣ ਦਾ ਦਾਅਵਾ ਕੀਤਾ। ਕੋਟਡਿਆ ਨੇ ਧਮਕੀ ਦਿਤੀ ਕਿ ਉਹ ਅਜਿਹੇ ਸਬੂਤ ਦੇ ਦੇਣਗੇ ਜਿਸ ਦੇ ਨਾਲ ਹੋਰ ਨੇਤਾ ਵੀ ਫਸ ਸਕਦੇ ਹਨ।