
ਹੁਣ ਬਿਟਕਾਇਨ ਤੁਹਾਡੇ ਬੈਂਕ ਖਾਤੇ 'ਚ ਇਕ ਵੀ ਰੁਪਿਆ ਨਹੀਂ ਜੋੜ ਪਾਵੇਗਾ। ਦਰਅਸਲ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਕਿਸੇ ਵੀ ਕ੍ਰਿਪਟੋਕਰੰਸੀ ਏਜੰਸੀ ਤੋਂ ਅਪਣੇ ਸਬੰਧਾਂ ਨੂੰ...
ਨਵੀਂ ਦਿੱਲੀ : ਹੁਣ ਬਿਟਕਾਇਨ ਤੁਹਾਡੇ ਬੈਂਕ ਖਾਤੇ 'ਚ ਇਕ ਵੀ ਰੁਪਿਆ ਨਹੀਂ ਜੋੜ ਪਾਵੇਗਾ। ਦਰਅਸਲ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਕਿਸੇ ਵੀ ਕ੍ਰਿਪਟੋਕਰੰਸੀ ਏਜੰਸੀ ਤੋਂ ਅਪਣੇ ਸਬੰਧਾਂ ਨੂੰ ਖ਼ਤਮ ਕਰਨ ਲਈ ਭਾਰਤੀ ਬੈਂਕਾਂ ਲਈ ਡੈਡਲਾਇਨ ਤੈਅ ਕੀਤੀ ਸੀ। ਇਹ ਡੈਡਲਾਈਨ ਵੀਰਵਾਰ ਨੂੰ ਖ਼ਤਮ ਹੋ ਗਈ। ਅਜਿਹੇ ਵਿਚ ਜੋ ਕ੍ਰਿਪਟੋਕਰੰਸੀ ਟ੍ਰੇਡਿੰਗ ਨਾਲ ਮਾਲਾਮਾਲ ਹੋਣ ਦਾ ਸੁਪਣਾ ਦੇਖ ਰਹੇ ਸਨ, ਉਨ੍ਹਾਂ ਦੇ ਲਈ ਜਾਣਨਾ ਜ਼ਰੂਰੀ ਹੈ ਕਿ ਇਸ ਦਾ ਕੀ ਮਤਲਬ ਹੈ।
bitcoin
ਕ੍ਰਿਪਟੋਕਰੰਸੀ ਨੂੰ ਲੀਗਲ ਕਰੰਸੀ ਬਣਾਉਣ ਦੇ ਰਸਤੇ ਬੰਦ : ਹੁਣ ਤੱਕ ਕੋਈ ਵੀ ਐਕਸਚੇਂਜ ਉਤੇ ਬਿਟਕਾਇਨ ਵਰਗੀ ਕ੍ਰਿਪਟੋਕਰੰਸੀ ਨੂੰ ਖਰੀਦ ਸਕਦਾ ਸੀ। ਇਸ ਪ੍ਰਕਿਰਿਆ ਵਿਚ ਐਕਸਚੇਂਜ ਨਾਲ ਲਿੰਕਡ ਬੈਂਕ ਅਕਾਉਂਟ ਤੋਂ ਪੈਸਾ ਟ੍ਰਾਂਸਫਰ ਕਰਨਾ ਪੈਂਦਾ ਸੀ ਅਤੇ ਉਸ ਦੇ ਮੁਤਾਬਕ ਬਿਟਕਾਇਨਜ਼ ਦੀ ਖਰੀਦਾਰੀ ਹੁੰਦੀ ਸੀ। ਵੀਰਵਾਰ ਤੋਂ ਬਾਅਦ ਤੋਂ ਹੁਣ ਇਹ ਸੰਭਵ ਨਹੀਂ ਹੋਵੇਗਾ। ਹੁਣ ਕੁੱਝ ਐਕਸਜੇਂਚ ਪੀਅਰ ਟੂ ਪੀਅਰ (P2P) ਬਣ ਜਾਣਗੇ, ਜਿਥੇ ਤੁਹਾਨੂੰ ਕਿਸੇ ਸਾਥੀ ਖਰੀਦਦਾਰ ਨਾਲ ਲਿੰਕ ਕੀਤਾ ਜਾਵੇਗਾ, ਜਿਸ ਦੇ ਨਾਲ ਤੁਸੀਂ ਬਿਟਕਾਇਨਜ਼ ਖਰੀਦ ਜਾਂ ਵੇਚ ਸਕਦੇ ਹੋ। P2P ਟ੍ਰੇਡਿੰਗ ਵਿਚ ਹੁਣੇ ਦੇ ਹਿਸਾਬ ਨਾਲ ਤੁਸੀਂ ਸਿਰਫ਼ ਬਿਟਕਾਇਨ ਨੂੰ ਕਿਸੇ ਦੂਜੇ ਕ੍ਰਿਪਟੋ ਦੇ ਬਜਾਏ ਖਰੀਦ - ਵੇਚ ਸਕੋਗੇ।
bitcoin
ਬਲੈਕ ਮਾਰਕੀਟ : ਬਿਟਕਾਇਨ ਹੋਲਡਰਸ ਨੂੰ ਹੁਣ ਐਕਸਚੇਂਜ ਉਤੇ ਹੀ ਖਰੀਦਾਰਾਂ ਦੀ ਤਲਾਸ਼ ਕਰਨੀ ਹੋਵੇਗੀ। ਕ੍ਰਿਪਟੋ ਨੂੰ ਰੁਪਏ ਜਾਂ ਕਿਸੇ ਲੀਗਲ ਕ੍ਰੰਸੀ ਵਿਚ ਬਦਲਜ਼ ਲਈ ਬਲੈਕ ਮਾਰਕੀਟ ਦਾ ਸਹਾਰਾ ਲੈਣਾ ਪਵੇਗਾ।
bitcoin
ਕਰਜ਼ ਨਹੀਂ ਮਿਲੇਗਾ : ਐਕਸਚੇਂਜਸ ਜਾਂ ਕ੍ਰਿਪਟੋਕਰੰਸੀ ਕੰਪਨੀਆਂ ਨੂੰ ਹੁਣ ਬੈਂਕਾਂ ਤੋਂ ਕਰਜ਼ ਨਹੀਂ ਮਿਲੇਗਾ। ਇਥੇ ਤਕ ਕਿ ਉਨ੍ਹਾਂ ਨੂੰ ਬੈਂਕਾਂ ਵਿਚ ਕਾਰਪੋਰੇਟ ਅਕਾਉਂਟ ਵੀ ਖੋਲ੍ਹਣ ਦੀ ਮਨਜ਼ੂਰੀ ਨਹੀਂ ਹੋਵੇਗੀ।
bitcoin
ਨਵੇਂ ਖਿਡਾਰੀ ਉਤੇ ਜ਼ਿਆਦਾ ਬੋਝ : ਇਹ ਸਰਕੂਲਰ ਤਜ਼ਰਬੇ ਦੇ ਮੁਕਾਬਲੇ ਨਵੇਂ ਬਿਟਕਾਇਨਸ ਟ੍ਰੇਡਰਸ ਨੂੰ ਜ਼ਿਆਦਾ ਝਟਕਾ ਦੇਵੇਗਾ। ਹੁਣ ਜੇਕਰ ਭਾਰਤ ਵਿਚ ਕੋਈ ਬਿਟਕਾਇਨ ਨਿਵੇਸ਼ਕ ਬਣਨਾ ਚਾਹੇਗਾ ਤਾਂ ਉਸ ਨੂੰ ਐਕਸਚੇਂਜ ਦੀ ਬਜਾਏ ਪੀਅਰਸ ਤੋਂ ਖਰੀਦਾਰੀ ਕਰਨੀ ਹੋਵੇਗੀ। ਨਤੀਜੇ ਤੌਰ 'ਤੇ ਇਸ ਦੇ ਲਈ ਮੌਜੂਦਾ ਐਕਸਚੇਂਜ ਉਤੇ ਪ੍ਰੀਮਿਅਮ ਦਾ ਭੁਗਤਾਨ ਵੀ ਕਰਨਾ ਹੋਵੇਗਾ ਜੋ ਇਕ ਬਿਟਕਾਇਨ ਦੇ ਟ੍ਰੇਡ ਲਈ 4,30,000 ਰੁਪਏ ਤੋਂ ਜ਼ਿਆਦਾ ਹੈ।