ਪੂਰੇ ਦੇਸ਼ ’ਚ ਸਸਤੀ ਹੋਈ ਇਹ ਚੀਜ਼, ਲੱਗਣਗੀਆਂ ਮੌਜ਼ਾਂ, ਦੇਖੋ ਪੂਰੀ ਖ਼ਬਰ
Published : Feb 12, 2020, 1:38 pm IST
Updated : Feb 12, 2020, 1:38 pm IST
SHARE ARTICLE
Cold and silver price
Cold and silver price

ਪਿਛਲੇ ਦਿਨੀਂ ਵਿਦੇਸ਼ਾਂ 'ਚ ਦੋਵਾਂ ਕੀਮਤੀ ਧਾਤੂਆਂ 'ਚ ਨਰਮੀ...

ਨਵੀਂ ਦਿੱਲੀ: ਮੰਗਲਵਾਰ ਨੂੰ ਘਰੇਲੂ ਬਜ਼ਾਰ ‘ਚ ਸੋਨੇ ਦੀ ਕੀਮਤ 112 ਰੁਪਏ ਦੀ ਗਿਰਾਵਟ ਨਾਲ 41,269 ਰੁਪਏ ਪ੍ਰਤੀ 10 ਗ੍ਰਾਮ’ ਤੇ ਬੰਦ ਹੋਈ। ਐਚਡੀਐਫਸੀ ਸਕਿਓਰਟੀਜ਼ ਦੇ ਅਨੁਸਾਰ, ਗਲੋਬਲ ਬਾਜ਼ਾਰ ਵਿੱਚ ਸੋਨੇ ਦੀ ਮੰਗ ਵਿਚ ਗਿਰਾਵਟ ਦੇ ਕਾਰਨ ਇਹ 112 ਰੁਪਏ ਘਟਇਆ ਹੈ। ਹਾਲਾਂਕਿ, ਪਿਛਲੇ ਦਿਨ ਯਾਨੀ ਸੋਮਵਾਰ ਨੂੰ ਸੋਨਾ 41,381 ਰੁਪਏ ਪ੍ਰਤੀ 10 ਗ੍ਰਾਮ ‘ਤੇ ਵਿਕਿਆ ਸੀ।  

GoldGold

ਚਾਂਦੀ ਵੀ 108 ਰੁਪਏ ਦੀ ਗਿਰਾਵਟ ਦੇ ਨਾਲ 47,152 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ। ਪਿਛਲੇ ਦਿਨ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਸੋਮਵਾਰ ਨੂੰ 47,260 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਵਿਕੀ ਸੀ। ਐਚਡੀਐਫਸੀ ਸਕਿਓਰਟੀਜ਼ ਦੇ ਸੀਨੀਅਰ ਐਨਾਲਿਸਟ ਤਪਨ ਪਟੇਲ ਦੇ ਮੁਤਾਬਕ, ਮੌਜੂਦਾ ਮਾਰਕੀਟ ਵਿੱਚ 24 ਕੈਰਟ ਦਾ ਸੋਨਾ 112 ਰੁਪਏ ਪ੍ਰਤੀ ਕਮਜ਼ੋਰ ਨਜ਼ਰ ਆਇਆ। ਇਸਦੇ ਪਿੱਛੇ ਕਾਰਨ ਤਪਨ ਨੇ ਗਲੋਬਲ ਬਾਜ਼ਾਰ ਵਿਚ ਸੋਨੇ ਦੀ ਮੰਗ ਵਿਚ ਕਮੀ ਨੂੰ ਦੱਸਿਆ।

GoldGold

ਗਲੋਬਲ ਬਜ਼ਾਰ ਵਿੱਚ ਸੋਨਾ ਅਤੇ ਚਾਂਦੀ ਦੀ ਮਾੜੀ ਹਾਲਤ ਹੈ। ਵਿਦੇਸ਼ੀ ਬਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੋਵਾਂ ਦੀ ਕੀਮਤ ‘ਚ ਗਿਰਾਵਟ ਦੇਖੀ ਗਈ। ਸੋਨਾ 1,568 ਡਾਲਰ ਪ੍ਰਤੀ ਓਂਸ ਸੀ, ਜਦੋਂਕਿ ਚਾਂਦੀ 17.72 ਡਾਲਰ ਪ੍ਰਤੀ ਓਂਸ ‘ਤੇ ਆ ਗਈ। ਤਪਨ ਦੇ ਅਨੁਸਾਰ, ਗਲੋਬਲ ਬਜ਼ਾਰ ਵਿੱਚ ਕੋਰੋਨਾਵਾਇਰਸ ਕਾਰਨ ਸੋਨੇ ਅਤੇ ਚਾਂਦੀ ਦੀ ਕੀਮਤ ਪ੍ਰਭਾਵਤ ਹੋ ਰਹੀ ਹੈ।

GoldGold

ਪਿਛਲੇ ਦਿਨੀਂ ਵਿਦੇਸ਼ਾਂ 'ਚ ਦੋਵਾਂ ਕੀਮਤੀ ਧਾਤੂਆਂ 'ਚ ਨਰਮੀ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਫਿਸਲ ਕੇ 41,770 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਸੀ। ਲਗਾਤਾਰ ਚਾਰ ਦਿਨ ਦੀ ਤੇਜ਼ੀ ਦੇ ਬਾਅਦ ਸੋਨੇ ਦੇ ਭਾਅ ਟੁੱਟੇ ਹਨ। ਉੱਧਰ ਚਾਂਦੀ ਦੀ ਚਮਕ ਲਗਾਤਾਰ ਪੰਜਵੇਂ ਦਿਨ ਵਧੀ ਹੈ। ਇਹ 60 ਰੁਪਏ ਚੜ੍ਹ ਕੇ 8 ਜਨਵਰੀ ਦੇ ਬਾਅਦ ਦੇ ਸਭ ਤੋਂ ਉੱਚੇ ਪੱਧਰ 48,550 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਸੀ।

GoldGold

ਚਾਂਦੀ ਦੇ ਭਾਅ ਪੰਜ ਦਿਨ 'ਚ 1,350 ਰੁਪਏ ਵਧ ਚੁੱਕੇ ਸਨ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 2.20 ਡਾਲਰ ਫਿਸਲ ਕੇ 1,578.60 ਡਾਲਰ ਪ੍ਰਤੀ ਔਂਸ ਰਹਿ ਗਿਆ ਸੀ। ਉੱਧਰ ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 1.50 ਡਾਲਰ ਦੇ ਵਾਧੇ 'ਚ 1,578.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਸੀ।

ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕੀ ਫੈਡਰਲ ਰਿਜ਼ਰਵ ਦੀਆਂ ਨੀਤੀਗਤ ਦਰਾਂ 'ਤੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਨਿਵੇਸ਼ਕਾਂ ਦੀ ਸਾਵਧਾਨੀ ਦੇ ਕਾਰਨ ਪੀਲੀ ਧਾਤੂ ਦਬਾਅ 'ਚ ਆਈ ਸੀ। ਫੈਡ ਦੀ ਦੋ ਦਿਨੀਂ ਮੀਟਿੰਗ 29 ਜਨਵਰੀ ਨੂੰ ਖਤਮ ਹੋਈ ਸੀ ਜਿਸ ਤੋਂ ਬਾਅਦ ਮੌਦਰਿਕ ਨੀਤੀ 'ਤੇ ਬਿਆਨ ਜਾਰੀ ਕੀਤਾ ਗਿਆ ਸੀ।

PhotoPhoto

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਨੋਵੇਲ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਕਾਰਨ ਸੋਨੇ ਨੂੰ ਸਮਰਥਨ ਮਿਲ ਰਿਹਾ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.02 ਡਾਲਰ ਦੇ ਗਿਰਾਵਟ ਦੇ ਨਾਲ 18.02 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement