
ਪਿਛਲੇ ਸਾਲ ਅਗੱਸਤ ’ਚ ਮਹਿੰਗਾਈ ਦਰ 6.83 ਫੀ ਸਦੀ ਦੇ ਉੱਚੇ ਪੱਧਰ ’ਤੇ ਪਹੁੰਚ ਗਈ ਸੀ।
Inflation: ਨਵੀਂ ਦਿੱਲੀ : ਖਾਣ-ਪੀਣ ਦੀਆਂ ਚੀਜ਼ਾਂ ਸਸਤੀਆਂ ਹੋਣ ਕਾਰਨ ਪ੍ਰਚੂਨ ਮਹਿੰਗਾਈ ਜਨਵਰੀ ’ਚ ਘੱਟ ਕੇ 5.1 ਫੀ ਸਦੀ ’ਤੇ ਆ ਗਈ। ਇਹ ਇਸ ਦਾ ਤਿੰਨ ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਅਧਾਰਤ ਮਹਿੰਗਾਈ ਦਸੰਬਰ, 2023 ’ਚ 5.69 ਫ਼ੀ ਸਦੀ ਅਤੇ ਜਨਵਰੀ, 2023 ’ਚ 6.52 ਫ਼ੀ ਸਦੀ ਸੀ। ਪਿਛਲੇ ਸਾਲ ਅਗੱਸਤ ’ਚ ਮਹਿੰਗਾਈ ਦਰ 6.83 ਫੀ ਸਦੀ ਦੇ ਉੱਚੇ ਪੱਧਰ ’ਤੇ ਪਹੁੰਚ ਗਈ ਸੀ।
ਕੌਮੀ ਅੰਕੜਾ ਦਫਤਰ (ਐੱਨ.ਐੱਸ.ਓ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ’ਚ ਖੁਰਾਕ ਬਾਸਕਿਟ ਦੀ ਵਾਧਾ ਦਰ 8.3 ਫੀ ਸਦੀ ਰਹੀ, ਜੋ ਇਸ ਤੋਂ ਪਿਛਲੇ ਮਹੀਨੇ 9.53 ਫੀ ਸਦੀ ਸੀ। ਭਾਰਤੀ ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ ਨੂੰ 2 ਫ਼ੀ ਸਦੀ ਦੇ ਮਾਰਜਨ ਨਾਲ 4 ਫ਼ੀ ਸਦੀ ’ਤੇ ਰੱਖਣ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ।