
ਛੋਟੇ ਸੂਬਿਆਂ 'ਚ ਵਾਹਨਾਂ ਦੀ ਵੱਧਦੀ ਮੰਗ ਅਤੇ ਪ੍ਰਸਿੱਧੀ 'ਚ ਮਾਰਚ ਨੂੰ ਖ਼ਤਮ ਹੋਏ ਵਿੱਤੀ ਸਾਲ 'ਚ ਦੇਸ਼ 'ਚ ਯਾਤਰੀ ਵਾਹਨਾਂ ਦੀ ਵਿਕਰੀ ਰਿਕਾਰਡ ਰਹੀ।
ਨਵੀਂ ਦਿੱਲੀ: ਛੋਟੇ ਸੂਬਿਆਂ 'ਚ ਵਾਹਨਾਂ ਦੀ ਵੱਧਦੀ ਮੰਗ ਅਤੇ ਪ੍ਰਸਿੱਧੀ 'ਚ ਮਾਰਚ ਨੂੰ ਖ਼ਤਮ ਹੋਏ ਵਿੱਤੀ ਸਾਲ 'ਚ ਦੇਸ਼ 'ਚ ਯਾਤਰੀ ਵਾਹਨਾਂ ਦੀ ਵਿਕਰੀ ਰਿਕਾਰਡ ਰਹੀ। ਗੁਜ਼ਰੇ ਸਾਲ 'ਚ 7.89% ਵਾਧੇ ਨਾਲ ਲਗਭਗ 33 ਲੱਖ ਵਾਹਨਾਂ ਦੀ ਵਿਕਰੀ ਹੋਈ। ਭਾਰਤੀ ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਅੱਜ ਜਾਰੀ ਅੰਕੜਿਆਂ ਮੁਤਾਬਕ ਵਿੱਤੀ ਸਾਲ 2017-18 'ਚ ਯਾਤਰੀ ਵਾਹਨਾਂ ਦੀ ਘਰੇਲੂ ਵਿਕਰੀ 32,87,965 ਇਕਾਈ ਰਹੀ, ਜੋ ਪਿਛਲੇ ਵਿੱਤੀ ਸਾਲ (30,47,582 ਵਾਹਨ) ਦੀ ਤੁਲਨਾ 'ਚ 7.89% ਜ਼ਿਆਦਾ ਹੈ।
Car sale
ਵਿੱਤੀ ਸਾਲ 'ਚ ਘਰੇਲੂ ਕਾਰ ਵਿਕਰੀ 3.33 ਫ਼ੀ ਸਦੀ ਵਧ ਕੇ 21,73,950 ਇਕਾਈ ਹੋ ਗਈ ਜੋ ਕਿ 2016-17 'ਚ 21,03,847 ਰਹੀ ਸੀ। ਵਾਹਨਾਂ (ਯੂਵੀ) ਦੀ ਵਿਕਰੀ ਇਸ ਦੌਰਾਨ 20.97 ਫ਼ੀ ਸਦੀ ਵਧ ਕੇ 9,21,780 ਇਕਾਈ ਹੋ ਗਈ, ਜੋ 2016-17 'ਚ 7,61,998 ਇਕਾਈ ਰਹੀ ਸੀ। ਹਾਲਾਂਕਿ ਯਾਤਰੀ ਵਾਹਨਾਂ ਦਾ ਨਿਰਯਾਤ ਪਿਛਲੇ ਮਹੀਨੇ 'ਚ 1.51 ਫ਼ੀ ਸਦੀ ਘੱਟ ਕੇ 7,47,287 ਵਾਹਨ ਰਿਹਾ ਜੋ ਕਿ ਇਕ ਸਾਲ ਪਹਿਲਾਂ 7,58,727 ਰਿਹਾ ਸੀ।
Car sale
ਸਿਆਮ ਦੇ ਮੁੱਖ ਨਿਰਦੇਸ਼ਕ ਵਿਸ਼ਨੂ ਮਾਥੁਰ ਨੇ ਪੱਤਰਕਾਰ ਨੂੰ ਕਿਹਾ, ਸਾਡੇ ਲਈ ਗੁਜ਼ਰਿਆ ਸਾਲ ਕਾਫ਼ੀ ਸਕਾਰਤਮਕ ਰਿਹਾ। ਯਾਤਰੀ ਬਸਾਂ ਤੋਂ ਇਲਾਵਾ ਲਗਭਗ ਹਰ ਖੰਡ ਨੇ ਸਕਾਰਤਮਕ ਵਾਧਾ ਦਰਜ ਕੀਤਾ। ਇਹ ਇਸ ਗੱਲ ਦਾ ਇਸ਼ਾਰਾ ਹੈ ਕਿ ਔਖੇ ਸਮੇਂ ਦੇ ਬਾਵਜੂਦ ਕਾਰੋਬਾਰ ਜਗਤ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਮਾਥੁਰ ਨੇ ਕਿਹਾ ਕਿ ਗੁਜ਼ਰੇ ਵਿੱਤੀ ਸਾਲ 'ਚ ਵਾਹਨ ਕਾਰੋਬਾਰ ਜੀਐਸਟੀ ਦੇ ਲਾਗੂ ਕਰਨਾ ਅਤੇ ਬੀਐਸ ਚਾਰ ਐਮੀਸ਼ਨ ਸਟੈਂਡਰਡਜ਼ ਨੂੰ ਅਪਣਾਏ ਜਾਣ ਅਸਰ ਤੋਂ ਪ੍ਰਭਾਵਤ ਰਿਹਾ। ਨੋਟਬੰਦੀ ਤੋਂ ਬਾਅਦ ਦੇ ਪ੍ਰਭਾਵ ਵੀ ਦਿਖੇ।
Car sale
ਅੰਕੜਿਆਂ ਮੁਤਾਬਕ ਘਰੇਲੂ ਬਾਜ਼ਾਰ 'ਚ ਯਾਤਰੀ ਵਾਹਨਾਂ ਦੀ ਵਿਕਰੀ ਮਾਰਚ 'ਚ 6.38% ਵਧ ਕੇ 3,00,722 ਇਕਾਈ ਰਹੀ। ਪਿਛਲੇ ਸਾਲ ਮਾਰਚ 'ਚ ਇਹ ਸੰਖਿਆ 2,82,698 ਵਾਹਨ ਸੀ। ਮਾਰਚ ਮਹੀਨੇ 'ਚ ਕਾਰਾਂ ਦੀ ਵਿਕਰੀ 1,91,082 ਇਕਾਈ ਰਹੀ ਜੋ ਮਾਰਚ 2017 'ਚ 1,90,236 ਵਾਹਨ ਸੀ। ਸਮੀਖਿਆ ਮਿਆਦ 'ਚ ਮੋਟਰਸਾਈਕਲ ਦੀ ਵਿਕਰੀ 25.13% ਵਧ ਕੇ 11,45,221 ਇਕਾਈ ਰਹੀ ਜੋ ਮਾਰਚ 2017 'ਚ 9,15,259 ਇਕਾਈ ਸੀ। ਜਦੋਂ ਕਿ ਦੁਪਹਿਆ ਵਾਹਨਾਂ ਦੀ ਕੁਲ ਵਿਕਰੀ ਮਾਰਚ 'ਚ 18.35% ਵਧ ਕੇ 17,41,649 ਵਾਹਨ ਰਹੀ ਜੋ ਮਾਰਚ 2017 'ਚ 14,71,636 ਵਾਹਨ ਸੀ।
Car sale
ਇਸ ਦੌਰਾਨ ਵਪਾਰਕ ਵਾਹਨਾਂ ਦੀ ਵਿਕਰੀ 24.55% ਵਧ ਕੇ 1,08,681 ਵਾਹਨ ਰਹੀ ਜੋ ਪਿਛਲੇ ਸਾਲ ਸਮਾਨ ਮਿਆਦ 'ਚ 87,258 ਵਾਹਨ ਸੀ। ਮਾਥੁਰ ਨੇ ਕਿਹਾ ਕਿ ਹੁਣ ਛੋਟੇ ਸੂਬਿਆਂ ਅਤੇ ਅਰਧ ਸ਼ਹਿਰੀ ਇਲਾਕਿਆਂ ਤੋਂ ਜ਼ਿਆਦਾ ਮੰਗ ਹੋ ਰਹੀ ਹੈ। ਜ਼ਿਆਦਾ ਮੁੱਖ ਕੰਪਨੀਆਂ ਇਹਨਾਂ ਬਾਜ਼ਾਰਾਂ 'ਚ ਫੜ੍ਹ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।