
ਮੁਲਾਜ਼ਮਾਂ ਨੂੰ ਜੀ.ਐਸ.ਟੀ. ਤਹਿਤ ਛੇਤੀ ਹੀ ਵੱਡੀ ਸੌਗਾਤ ਮਿਲ ਸਕਦੀ ਹੈ। ਅਪਣੇ ਕਰਮਚਾਰੀਆਂ ਨੂੰ ਖਾਣਾ, ਟਰਾਂਸਪੋਰਟ ਤੇ ਇੰਸ਼ੋਰੈਂਸ ਦੇਣ ਬਦਲੇ ਕੰਪਨੀਆਂ ਨੂੰ ਇਸ ...
ਨਵੀਂ ਦਿੱਲੀ, ਮੁਲਾਜ਼ਮਾਂ ਨੂੰ ਜੀ.ਐਸ.ਟੀ. ਤਹਿਤ ਛੇਤੀ ਹੀ ਵੱਡੀ ਸੌਗਾਤ ਮਿਲ ਸਕਦੀ ਹੈ। ਅਪਣੇ ਕਰਮਚਾਰੀਆਂ ਨੂੰ ਖਾਣਾ, ਟਰਾਂਸਪੋਰਟ ਤੇ ਇੰਸ਼ੋਰੈਂਸ ਦੇਣ ਬਦਲੇ ਕੰਪਨੀਆਂ ਨੂੰ ਇਸ 'ਤੇ ਇਨਪੁਟ ਟੈਕਸ ਕ੍ਰੈਡਿਟ ਹਾਸਲ ਕਰਨ ਦੀ ਸਹੂਲਤ ਦਿਤੀ ਜਾ ਸਕਦੀ ਹੈ। ਜੀ.ਐਸ.ਟੀ. ਐਕਟ ਵਿਚ ਪ੍ਰਸਤਾਵਤ ਸੋਧ ਵਿਚ ਇਹ ਵੀ ਇਕ ਪ੍ਰਸਤਾਵ ਹੈ। ਇਸ ਨੂੰ ਸੰਸਦ ਤੇ ਸੂਬਾਈ ਵਿਧਾਨ ਸਭਾਵਾਂ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਅਜਿਹਾ ਸੰਭਵ ਹੋ ਸਕੇਗਾ।
ਕੇਂਦਰ ਸਰਕਾਰ ਜੀ.ਐਸ.ਟੀ. ਕਨੂੰਨ 'ਚ ਵੱਡੇ ਪੱਧਰ 'ਤੇ ਬਦਲਾਵ ਕਰਨ ਜਾ ਰਹੀ ਹੈ। ਇਸ ਲਈ ਇਕ ਡਰਾਫ਼ਟ ਤਿਆਰ ਕਰ ਲਿਆ ਗਿਆ ਹੈ। ਇਸ ਮੁਤਾਬਕ ਕੁਲ 46 ਸੋਧਾਂ ਪ੍ਰਸਤਾਵਤ ਹਨ। ਇਸ ਵਿਚ ਜੀ.ਐਸ.ਟੀ. ਰਿਟਰਨ ਭਰਨ ਦੇ ਨਵੇਂ ਤਰੀਕੇ, ਰਿਵਰਸ ਚਾਰਜ ਮੈਕੇਨਿਜਮ ਵਿਚ ਬਦਲਾਵ, ਵੱਖ-ਵੱਖ ਵਰਟੀਕਲ ਦੀਆਂ ਕੰਪਨੀਆਂ ਦਾ ਰਜਿਸਟ੍ਰੇਸ਼ਨ ਵੀ ਵੱਖ-ਵੱਖ ਕਰਨ ਸਮੇਤ ਹੋਰ ਪ੍ਰਸਤਾਵ ਸ਼ਾਮਲ ਹਨ।
ਡਰਾਫ਼ਟ ਸੋਧ 'ਤੇ ਨਜ਼ਰ ਮਾਰੀਏ ਤਾਂ ਕੰਪਨੀਆਂ ਨੂੰ ਅਪਣੇ ਕਰਮਚਾਰੀਆਂ ਨੂੰ ਖਾਣ-ਪੀਣ, ਸਿਹਤ ਸਹੂਲਤਾਂ, ਜੀਵਨ ਬੀਮਾ, ਮੋਟਰ ਵਹੀਕਲ ਸਮੇਤ ਹੋਰ ਫ਼ਾਇਦੇ ਦੇਣ ਬਦਲੇ ਇਨਪੁਟ ਟੈਕਸ ਕ੍ਰੈਡਿਟ ਦੀ ਸਹੂਲਤ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸੋਧ ਵਿਚ ਆਊਟਡੋਰ ਕੈਟਰਿੰਗ, ਬਿਊਟੀ ਟਰੀਟਮੈਂਟ, ਕਾਸਮੈਟਿਕ ਤੇ ਪਲਾਸਟਿਕ ਸਰਜਰੀ, ਏਅਰਕਰਾਫ਼ਟ ਦੀ ਰੇਂਟਿੰਗ ਸਮੇਤ ਕਈ ਹੋਰ ਸੇਵਾਵਾਂ ਉੱਤੇ ਇਨਪੁਟ ਟੈਕਸ ਕ੍ਰੇਡਿਟ ਦਾ ਫ਼ਾਇਦਾ ਨਹੀਂ ਮਿਲੇਗਾ। (ਏਜੰਸੀ)