ਸੈਂਸੇਕਸ 37.83 ਅੰਕ ਵਾਧੇ ਨਾਲ 37450.96 'ਤੇ ਖੁਲ੍ਹਿਆ 
Published : Sep 12, 2018, 10:19 am IST
Updated : Sep 12, 2018, 10:20 am IST
SHARE ARTICLE
Stock market
Stock market

ਇਕ ਮਹੀਨੇ ਦੇ ਲੋ ਲੇਵਲ 'ਤੇ ਬੰਦ ਹੋਣ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਵਾਧੇ ਦੇ ਨਾਲ ਖੁੱਲ੍ਹਿਆ। ਕਾਰੋਬਾਰ ਦੀ ਸ਼ੁਰੂਆਤ ਵਿਚ ਹੀ 30 ਸ਼ੇਅਰਾਂ ਵਾਲਾ ...

ਨਵੀਂ ਦਿੱਲੀ :- ਇਕ ਮਹੀਨੇ ਦੇ ਲੋ ਲੇਵਲ 'ਤੇ ਬੰਦ ਹੋਣ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਵਾਧੇ ਦੇ ਨਾਲ ਖੁੱਲ੍ਹਿਆ। ਕਾਰੋਬਾਰ ਦੀ ਸ਼ੁਰੂਆਤ ਵਿਚ ਹੀ 30 ਸ਼ੇਅਰਾਂ ਵਾਲਾ ਸੈਂਸੇਕਸ 37.83 ਅੰਕਾਂ ਦੀ ਤੇਜੀ ਦੇ ਨਾਲ 37450.96 ਉੱਤੇ ਖੁੱਲ੍ਹਿਆ। ਉਥੇ ਹੀ 50 ਸ਼ੇਅਰਾਂ ਉੱਤੇ ਨਿਫਟੀ 0.70 ਅੰਕਾਂ ਦੀ ਗਿਰਾਵਟ ਦੇ ਨਾਲ 11286.80 ਉੱਤੇ ਖੁਲੀਆਂ। ਕਾਰੋਬਾਰ ਦੀ ਸ਼ੁਰੂਆਤ ਵਿਚ ਹੀ ਬੈਂਕ ਨਿਫਟੀ ਵਿਚ ਗਿਰਾਵਟ ਦਰਜ ਕੀਤੀ ਗਈ। ਨਾਲ ਹੀ, ਫਾਰਮਾ ਕੰਪਨੀਆਂ ਦੇ ਸ਼ੇਅਰ ਵੀ ਲਾਲ ਨਿਸ਼ਾਨ 'ਤੇ ਪਹੁੰਚ ਗਏ।

ਹਾਲਾਂਕਿ FMCG ਵਿਚ ਇਕ ਦਿਨ ਦੀ ਗਿਰਾਵਟ ਤੋਂ ਬਾਅਦ ਸੁਧਾਰ ਦੇਖਿਆ ਗਿਆ ਅਤੇ ਨਿਫਟੀ FMCG ਇੰਡੈਕਸ ਵਾਧੇ ਦੇ ਨਾਲ ਖੁੱਲਿਆ।  
ਰੁਪਏ ਵਿਚ ਗਿਰਾਵਟ ਜਾਰੀ - ਰੁਪਏ ਵਿਚ ਗਿਰਾਵਟ ਜਾਰੀ ਹੈ। ਆਪਣੇ ਰਿਕਾਰਡ ਲੋ ਲੇਵਲ ਤੋਂ ਬਾਅਦ ਇਹ ਬੁੱਧਵਾਰ ਨੂੰ 72.91 ਰੁਪਏ ਪ੍ਰਤੀ ਡਾਲਰ ਉੱਤੇ ਖੁੱਲ੍ਹਿਆ। ਰੁਪਿਆ ਤੇਜੀ  ਦੇ ਨਾਲ 73 ਰੁਪਏ ਪ੍ਰਤੀ ਡਾਲਰ ਦੇ ਪੱਧਰ ਉੱਤੇ ਪਹੁੰਚ ਰਿਹਾ ਹੈ। ਇਕ ਮਹੀਨੇ ਦੇ ਲੋ 'ਤੇ ਬੰਦ ਹੋਇਆ ਸੀ ਬਾਜ਼ਾਰ - ਰੁਪਏ ਵਿਚ ਕਮਜੋਰੀ ਵਧਣ, ਟ੍ਰੇਡ ਵਾਰ ਤੇਜ ਹੋਣ ਦੀ ਸ਼ੰਕਾ ਅਤੇ ਗਲੋਬਲ ਬਾਜ਼ਾਰ ਵਿਚ ਮਿਲੇ - ਜੁਲੇ ਸੰਕੇਤਾਂ ਤੋਂ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਇਕ ਮਹੀਨੇ ਦੇ ਲੋ ਲੇਵਲ ਉੱਤੇ ਬੰਦ ਹੋਇਆ ਸੀ।

ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 72.72 ਦੇ ਆਲਟਾਈਮ ਲੋ 'ਤੇ ਆਉਣ ਨਾਲ ਬਾਜ਼ਾਰ ਵਿਚ ਚੌਤਰਫਾ ਬਿਕਵਾਲੀ ਹਾਵੀ ਹੋ ਗਈ। ਇਸ ਨਾਲ ਕਾਰੋਬਾਰ ਦੇ ਅੰਤ ਵਿਚ ਸੈਂਸੇਕਸ 509 ਅੰਕਾਂ ਦੀ ਵੱਡੀ ਗਿਰਾਵਟ ਦੇ ਨਾਲ 37,431 ਦੇ ਪੱਧਰ ਉੱਤੇ ਬੰਦ ਹੋਇਆ, ਜਦੋਂ ਕਿ ਨਿਫਟੀ 151 ਅੰਕ ਟੁੱਟ ਕੇ 11,287 ਦੇ ਪੱਧਰ ਉੱਤੇ ਕਲੋਜ ਹੋਇਆ। ਐਨਐਸਈ ਉੱਤੇ ਸਾਰੇ 11 ਇੰਡੈਕਸ ਲਾਲ ਨਿਸ਼ਾਨ 'ਚ ਬੰਦ ਹੋਏ। ਸਭ ਤੋਂ ਜ਼ਿਆਦਾ ਗਿਰਾਵਟ FMCG ਸੈਕਟਰ ਵਿਚ ਰਹੀ। ਸੈਂਸੇਕਸ ਉੱਤੇ 1800 ਤੋਂ ਜ਼ਿਆਦਾ ਸ਼ੇਅਰ ਗਿਰੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement