
ਪੀਐਮ ਦੀ ਇਸ ਪਹਿਲ ਦਾ ਅਸਰ ਵੀ ਦਿਖਾਈ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਜਾਰੀ ਲਾਕਡਾਊਨ ਤੋਂ ਪੈਦਾ ਹੋਏ ਹਾਲਾਤਾਂ ਨੂੰ ਬਦਲਣ ਦਾ ਇਕ ਮੌਕਾ ਦਸਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੀ ਮੌਜੂਦਾ ਸਥਿਤੀ ਭਾਰਤ ਲਈ ਇਕ ਸੁਨਹਿਰੀ ਮੌਕਾ ਬਣ ਕੇ ਆਈ ਹੈ ਅਜਿਹੇ ਵਿਚ ਭਾਰਤ ਨੂੰ ਆਤਮਨਿਰਭਰ ਬਣਨਾ ਚਾਹੀਦਾ ਹੈ। ਪੀਐਮ ਮੋਦੀ ਨੇ ਲੋਕਲ ਲਈ ਵੋਕਲ ਬਣਾਉਣ ਦਾ ਨਾਅਰਾ ਦਿੱਤਾ ਹੈ।
Amit Shah
ਪੀਐਮ ਦੀ ਇਸ ਪਹਿਲ ਦਾ ਅਸਰ ਵੀ ਦਿਖਾਈ ਦੇਣ ਲੱਗਾ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਇਸ ਦਿਸ਼ਾ ਵਿਚ ਇਕ ਵੱਡਾ ਫ਼ੈਸਲਾ ਲਿਆ ਹੈ। ਗ੍ਰਹਿ ਵਿਭਾਗ ਨੇ ਇਹ ਫ਼ੈਸਲਾ ਕੀਤਾ ਹੈ ਕਿ ਸਾਰੇ ਕੇਂਦਰੀ ਸਿਹਤ ਪੁਲਿਸ ਬਲਾਂ ਦੀ ਕੈਂਟੀਨ ’ਚ ਹੁਣ ਸਿਰਫ ਸਵਦੇਸ਼ੀ ਚੀਜ਼ਾਂ ਦੀ ਵਿਕਰੀ ਹੋਵੇਗੀ। ਇਹ ਆਦੇਸ਼ ਦੇਸ਼ਭਰ ਦੀਆਂ ਸਾਰੀਆਂ ਕੈਂਟੀਨਾਂ ਤੇ 1 ਜੂਨ ਤੋਂ ਲਾਗੂ ਹੋਵੇਗਾ।
PM Narendra Modi
ਅਨੁਮਾਨ ਹੈ ਕਿ ਇਸ ਤੋਂ ਲਗਭਗ 10 ਲੱਖ ਸੀਏਪੀਐਫ ਜਵਾਨਾਂ ਦੇ 50 ਲੱਖ ਪਰਿਵਾਰ ਸਵਦੇਸ਼ੀ ਸਮਾਨ ਦਾ ਉਪਯੋਗ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਅਮਿਤ ਸ਼ਾਹ ਨੇ ਲਿਖਿਆ ਕਿ ਕੱਲ੍ਹ ਪੀਐਮ ਮੋਦੀ ਨੇ ਦੇਸ਼ ਨੂੰ ਆਤਮਨਿਰਭਰ ਬਣਾਉਣ ਅਤੇ ਲੋਕਲ ਪ੍ਰੋਡਕਟਾਂ ਦਾ ਉਪਯੋਗ ਕਰਨ ਦੀ ਇਕ ਅਪੀਲ ਕੀਤੀ ਸੀ ਜੋ ਕਿ ਆਉਣ ਵਾਲੇ ਸਮੇਂ ਵਿਚ ਭਾਰਤ ਨੂੰ ਯਕੀਨੀ ਤੌਰ ’ਤੇ ਵਿਸ਼ਵ ਦੀ ਅਗਵਾਈ ਕਰਨ ਵਿੱਚ ਸਹਾਇਤਾ ਕਰੇਗੀ।
Amit Shah
ਇਸ ਦਿਸ਼ਾ ਵਿਚ ਅੱਜ ਗ੍ਰਹਿ ਵਿਭਾਗ ਨੇ ਇਹ ਫ਼ੈਸਲਾ ਲਿਆ ਹੈ ਕਿ ਸਾਰੇ ਕੇਂਦਰੀ ਆਰਮਡ ਪੁਲਿਸ ਫੋਰਸਿਜ਼ (CAPF) ਦੀਆਂ ਕੈਂਟੀਨਾਂ ਤੇ ਹੁਣ ਸਿਰਫ ਸਵਦੇਸ਼ੀ ਉਤਪਾਦਾਂ ਦੀ ਹੀ ਵਿਕਰੀ ਹੋਵੇਗੀ। ਇਸ ਤੋਂ ਇਲਾਵਾ ਅਮਿਤ ਸ਼ਾਹ ਨੇ ਦੇਸ਼ ਦੇ ਲੋਕਾਂ ਨੂੰ ਦੇਸ਼ ਵਿਚ ਬਣੇ ਹੋਰ ਉਤਪਾਦਾਂ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ।
Economy
ਉਨ੍ਹਾਂ ਲਿਖਿਆ ਉਹ ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਲੋਕ ਦੇਸ਼ ਵਿੱਚ ਬਣੇ ਉਤਪਾਦਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਹੋਰ ਲੋਕਾਂ ਨੂੰ ਵੀ ਇਸ ਪ੍ਰਤੀ ਉਤਸ਼ਾਹਤ ਕਰਨ। ਜੇ ਹਰ ਭਾਰਤੀ ਭਾਰਤ ਵਿਚ ਬਣੇ ਉਤਪਾਦਾਂ (ਸਵਦੇਸ਼ੀ) ਦੀ ਵਰਤੋਂ ਕਰਨ ਦਾ ਵਾਅਦਾ ਕਰਦਾ ਹੈ ਤਾਂ ਦੇਸ਼ ਦਾ ਲੋਕਤੰਤਰ ਪੰਜ ਸਾਲਾਂ ਵਿਚ ਸਵੈ-ਨਿਰਭਰ ਹੋ ਸਕਦਾ ਹੈ।
Economy
ਮੰਗਲਵਾਰ ਰਾਤ ਨੂੰ ਦੇਸ਼ ਦੇ ਨਾਮ 'ਤੇ ਆਰਥਿਕ ਪੈਕੇਜ ਦੀ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਸੰਕਟ ਨੇ ਉਹਨਾਂ ਨੂੰ ਸਥਾਨਕ ਨਿਰਮਾਣ, ਸਪਲਾਈ ਚੇਨ ਦੀ ਮਹੱਤਤਾ ਬਾਰੇ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਥਾਨਕ ਸਿਰਫ ਲੋੜ ਹੀ ਨਹੀਂ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ।
ਹੁਣ ਸਾਨੂੰ ਲੋਕਲ ਨੂੰ ਆਪਣਾ ਜੀਵਨ ਮੰਤਰ ਬਣਾਉਣਾ ਹੈ, ਅੱਜ ਤੋਂ ਹਰ ਭਾਰਤੀ ਨੂੰ ਆਪਣੇ ਲੋਕਲ ਲਈ ਆਵਾਜ਼ ਬੁਲੰਦ ਕਰਨੀ ਪਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਨੂੰ ਸਥਾਨਕ ਉਤਪਾਦਾਂ ਨੂੰ ਖਰੀਦਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।