India-China Trade: ਅਮਰੀਕਾ ਨੂੰ ਪਛਾੜ ਕੇ ਚੀਨ ਬਣਿਆ ਭਾਰਤ ਦਾ ਸੱਭ ਤੋਂ ਵੱਡਾ ਵਪਾਰਕ ਭਾਈਵਾਲ
Published : May 13, 2024, 11:06 am IST
Updated : May 13, 2024, 11:06 am IST
SHARE ARTICLE
China overtakes US to become India’s top trading partner in FY24
China overtakes US to become India’s top trading partner in FY24

ਅਮਰੀਕਾ 2021-22 ਅਤੇ 2022-23 'ਚ ਭਾਰਤ ਦਾ ਸੱਭ ਤੋਂ ਵੱਡਾ ਵਪਾਰਕ ਭਾਈਵਾਲ ਸੀ।

India-China Trade: ਚੀਨ ਪਿਛਲੇ ਵਿੱਤੀ ਸਾਲ (2023-24) ਵਿਚ 118.4 ਬਿਲੀਅਨ ਡਾਲਰ ਦੇ ਦੁਵੱਲੇ ਵਪਾਰ ਨਾਲ ਭਾਰਤ ਦਾ ਸੱਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਹੈ। ਚੀਨ ਨੇ ਭਾਰਤ ਨਾਲ ਵਪਾਰ ਦੇ ਮਾਮਲੇ 'ਚ ਅਮਰੀਕਾ ਨੂੰ ਪਿੱਛੇ ਛੱਡ ਦਿਤਾ ਹੈ। ਇਹ ਜਾਣਕਾਰੀ ਆਰਥਿਕ ਖੋਜ ਸੰਸਥਾ ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀਟੀਆਰਆਈ) ਦੇ ਅੰਕੜਿਆਂ ਤੋਂ ਮਿਲੀ ਹੈ। ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲਾ ਵਪਾਰ 2023-24 ਵਿਚ 118.3 ਅਰਬ ਡਾਲਰ ਸੀ। ਅਮਰੀਕਾ 2021-22 ਅਤੇ 2022-23 'ਚ ਭਾਰਤ ਦਾ ਸੱਭ ਤੋਂ ਵੱਡਾ ਵਪਾਰਕ ਭਾਈਵਾਲ ਸੀ।

ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਵਿੱਤੀ ਸਾਲ ਵਿਚ ਚੀਨ ਨੂੰ ਭਾਰਤ ਦਾ ਨਿਰਯਾਤ  8.7 ਪ੍ਰਤੀਸ਼ਤ ਵਧ ਕੇ 16.67 ਅਰਬ ਡਾਲਰ ਹੋ ਗਿਆ। ਭਾਰਤ ਦਾ ਨਿਰਯਾਤ ਲੋਹੇ, ਸੂਤੀ ਧਾਗੇ/ਕੱਪੜੇ/ਮੇਡ-ਅੱਪ, ਹੈਂਡਲੂਮ, ਮਸਾਲੇ, ਫਲ ਅਤੇ ਸਬਜ਼ੀਆਂ, ਪਲਾਸਟਿਕ ਅਤੇ ਲਿਨੋਲੀਅਮ ਵਰਗੇ ਖੇਤਰਾਂ ਵਿਚ ਵਧਿਆ ਹੈ। ਉਥੇ ਹੀ ਵਿੱਤੀ ਸਾਲ ਵਿਚ ਗੁਆਂਢੀ ਮੁਲਕ ਨਾਲ ਭਾਰਤ ਦਾ ਆਯਾਤ 3.24 ਫ਼ੀ ਸਦੀ ਵਧ ਕੇ 10.17 ਅਰਬ ਡਾਲਰ ਹੋ ਗਿਆ।

ਦੂਜੇ ਪਾਸੇ ਅਮਰੀਕਾ ਨੂੰ ਨਿਰਯਾਤ 2023-24 'ਚ 1.32 ਫ਼ੀ ਸਦੀ ਘੱਟ ਕੇ 77.5 ਅਰਬ ਡਾਲਰ ਰਹਿ ਗਿਆ। 2022-23 'ਚ ਇਹ 78.54 ਅਰਬ ਡਾਲਰ ਸੀ। ਅਮਰੀਕਾ ਤੋਂ ਭਾਰਤ ਦੀ ਦਰਾਮਦ ਲਗਭਗ 20 ਪ੍ਰਤੀਸ਼ਤ ਘਟ ਕੇ 40.8 ਅਰਬ ਡਾਲਰ ਰਹਿ ਗਈ। ਜੀਟੀਆਰਆਈ ਨੇ ਕਿਹਾ ਕਿ ਵਿੱਤੀ ਸਾਲ 2018-19 ਤੋਂ 2023-24 ਦੌਰਾਨ ਚੋਟੀ ਦੇ 15 ਵਪਾਰਕ ਭਾਈਵਾਲਾਂ ਨਾਲ ਭਾਰਤ ਦੇ ਵਪਾਰ ਵਿਚ ਮਹੱਤਵਪੂਰਨ ਤਬਦੀਲੀ ਆਈ ਹੈ। ਇਸ ਨੇ ਨਾ ਸਿਰਫ ਆਯਾਤ ਅਤੇ ਨਿਰਯਾਤ ਨੂੰ ਪ੍ਰਭਾਵਤ ਕੀਤਾ ਹੈ ਬਲਕਿ ਵੱਖ-ਵੱਖ ਖੇਤਰਾਂ ਵਿਚ ਵਪਾਰ ਸਰਪਲੱਸ ਅਤੇ ਵਪਾਰ ਘਾਟੇ ਦੀ ਸਥਿਤੀ ਨੂੰ ਵੀ ਬਦਲ ਦਿਤਾ ਹੈ।  

ਇਸ ਦੌਰਾਨ ਚੀਨ ਨੂੰ ਨਿਰਯਾਤ 0.6 ਫ਼ੀ ਸਦੀ ਘਟ ਕੇ 16.66 ਅਰਬ ਡਾਲਰ ਰਹਿ ਗਿਆ, ਜੋ 16.75 ਅਰਬ ਡਾਲਰ ਸੀ। ਚੀਨ ਤੋਂ ਦਰਾਮਦ 44.7 ਪ੍ਰਤੀਸ਼ਤ ਵਧ  101.75 ਅਰਬ ਡਾਲਰ ਹੋ ਗਈ ਜੋ 70.32ਅਰਬ ਡਾਲਰ ਸੀ। ਜੀਟੀਆਰਆਈ ਦੇ ਸੰਸਥਾਪਕ ਅਜੇ ਸ਼੍ਰੀਵਾਸਤਵ ਨੇ ਕਿਹਾ ਕਿ ਦਰਾਮਦ 'ਚ ਇਸ ਵਾਧੇ ਨਾਲ ਵਪਾਰ ਘਾਟਾ ਵਧਿਆ ਹੈ, ਜੋ 2018-19 'ਚ 53.57 ਅਰਬ ਡਾਲਰ ਤੋਂ ਵਧ ਕੇ 2023-24 'ਚ 85.09 ਅਰਬ ਡਾਲਰ ਹੋ ਗਿਆ।  

ਇਸ ਦੇ ਉਲਟ, ਇਸ ਸਮੇਂ ਦੌਰਾਨ ਅਮਰੀਕਾ ਨਾਲ ਵਪਾਰ ਵਿਚ ਵਾਧਾ ਵੇਖਿਆ ਗਿਆ। ਅਮਰੀਕਾ ਨੂੰ ਨਿਰਯਾਤ  47.9 ਪ੍ਰਤੀਸ਼ਤ ਵਧ ਕੇ 52.41  ਅਰਬ ਡਾਲਰ ਤੋਂ  77.52 ਅਰਬ ਡਾਲਰ ਹੋ ਗਿਆ। ਅਮਰੀਕਾ ਤੋਂ ਦਰਾਮਦ ਵੀ 14.7 ਪ੍ਰਤੀਸ਼ਤ ਵਧ ਕੇ 35.55 ਅਰਬ ਡਾਲਰ ਤੋਂ 40.78 ਅਰਬ ਡਾਲਰ ਹੋ ਗਈ। ਇਸ ਦੇ ਨਤੀਜੇ ਵਜੋਂ ਅਮਰੀਕਾ ਨਾਲ ਭਾਰਤ ਦਾ ਵਪਾਰ ਸਰਪਲੱਸ 16.86 ਅਰਬ ਡਾਲਰ ਤੋਂ ਵਧ ਕੇ 36.74 ਅਰਬ ਡਾਲਰ ਹੋ ਗਿਆ। ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਚੀਨ 2013-14 ਤੋਂ 2017-18 ਅਤੇ 2020-21 'ਚ ਵੀ ਭਾਰਤ ਦਾ ਚੋਟੀ ਦਾ ਵਪਾਰਕ ਭਾਈਵਾਲ ਰਿਹਾ। ਚੀਨ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ (ਯੂਏਈ) ਦੇਸ਼ ਦਾ ਸੱਭ ਤੋਂ ਵੱਡਾ ਵਪਾਰਕ ਭਾਈਵਾਲ ਸੀ। ਅਮਰੀਕਾ 2021-22 ਅਤੇ 2022-23 ਵਿਚ ਸੱਭ ਤੋਂ ਵੱਡਾ ਵਪਾਰਕ ਭਾਈਵਾਲ ਸੀ।

 (For more Punjabi news apart from China overtakes US to become India’s top trading partner in FY24, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement