ਬੀ.ਐਮ.ਡਬਲਯੂ ਨੇ ਐਕਸ-3 ਦਾ ਪਟਰੌਲ ਇੰਜਣ ਵਾਲਾ ਮਾਡਲ ਕੀਤਾ ਪੇਸ਼
Published : Jun 13, 2018, 3:34 am IST
Updated : Jun 13, 2018, 3:34 am IST
SHARE ARTICLE
BMW X3
BMW X3

ਬੀ.ਐੱਮ.ਡਬਲਯੂ. ਇੰਡੀਆ ਨੇ ਆਖਰਕਾਰ ਆਪਣੀ ਐੱਸ.ਯੂ.ਵੀ. ਬੀ.ਐਮ.ਡਬਲਯੂ ਐਕਸ-3 ਐਕਸਡਰਾਈਵ30ਆਈ ......

ਨਵੀਂ ਦਿੱਲੀ,  : ਬੀ.ਐੱਮ.ਡਬਲਯੂ. ਇੰਡੀਆ ਨੇ ਆਖਰਕਾਰ ਆਪਣੀ ਐੱਸ.ਯੂ.ਵੀ. ਬੀ.ਐਮ.ਡਬਲਯੂ ਐਕਸ-3 ਐਕਸਡਰਾਈਵ30ਆਈ ਦਾ ਪੈਟਰੋਲ ਇੰਜਣ ਵੇਰੀਐਂਟ ਲਾਂਚ ਕਰ ਦਿਤਾ ਹੈ। ਭਾਰਤ 'ਚ ਇਸ ਦੀ ਐਕਸ-ਸ਼ੋਅਰੂਮ ਕੀਮਤ 56.90 ਲੱਖ ਰੁਪਏ ਰੱਖੀ ਗਈ ਹੈ। ਹੁਣ ਇਹ ਕਾਰ ਪੂਰੇ ਭਾਰਤ 'ਚ ਬੀ.ਐਮ.ਡਬਲਯੂ. ਦੀ ਡੀਲਰਸ਼ਿਪ 'ਤੇ ਬੁਕਿੰਗ ਲਈ ਉਪਲੱਬਧ ਹੈ। ਇਸ ਕਾਰ ਦੇ ਡੀਜ਼ਲ ਮਾਡਲ ਦੀ ਤਰ੍ਹਾਂ ਹੀ ਪੈਟਰੋਲ ਮਾਡਲ ਦੀ ਅਸੈਂਬਲਿੰਗ ਕੰਪਨੀ ਦੇ ਚੇਨਈ ਸਥਿਤ ਪਲਾਂਟ 'ਚ ਹੋਵੇਗੀ। 

ਜ਼ਿਕਰਯੋਗ ਹੈ ਕਿ ਕੰਪਨੀ ਨੇ ਬੀ.ਐਮ.ਡਬਲਯੂ ਐਕਸ-3 ਨੂੰ 2018 ਦੇ ਆਟੋ ਐਕਸਪੋ 'ਚ ਸ਼ੋਅ ਕੀਤਾ ਸੀ ਅਤੇ ਬਾਅਦ 'ਚ ਇਸ ਦਾ ਡੀਜ਼ਲ ਵਰਜ਼ਨ ਭਾਰਤ 'ਚ ਲਾਂਚ ਕਰ ਦਿਤਾ ਗਿਆ ਸੀ। ਇਸ ਕਾਰ 'ਚ ਬੀ.ਐੱਮ.ਡਬਲਯੂ. ਦੀ ਟਵਿਨਪਾਵਰ ਟਰਬੋ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਨਾਲ ਇੰਜਣ ਕਾਫੀ ਰਿਫਾਇਨ ਹੋ ਗਿਆ ਹੈ ਅਤੇ ਚੰਗੀ ਪਾਵਰ ਦੇ ਨਾਲ ਪਰਫਾਰਮੈਂਸ ਦਿੰਦਾ ਹੈ। 

ਬੀ.ਐਮ.ਡਬਲਯੂ ਐਕਸ-3 ਐਕਸਡਰਾਈਵ30ਆਈ ਦੀ ਦਿੱਖ ਡੀਜ਼ਲ ਵਰਜ਼ਨ ਵਰਗੀ ਹੀ ਹੈ। ਇਸ ਵਿਚ ਰੇਡੀਏਟਰ ਗ੍ਰਿੱਲ 'ਤੇ ਕਾਫੀ ਕ੍ਰੋਮ ਦਾ ਇਸਤੇਮਾਲ ਕੀਤਾ ਗਿਆ ਹੈ। ਕਾਰ 'ਚ 19-ਇੰਚ ਦੇ ਖੂਬਸੂਰਤ ਡਿਜ਼ਾਇਨ ਦੇ ਲਾਈਟ ਅਲੌਏ ਵ੍ਹੀਲਸ ਦਿਤੇ ਗਏ ਹਨ। ਇੰਟੀਰੀਅਰ ਦੀ ਗੱਲ ਕਰੀਏ ਤਾਂ ਇਹ ਕਾਫੀ ਲਗਜ਼ਰੀ ਲੱਗਦੀ ਹੈ। ਇਸ ਵਿਚ ਛੇਵੀਂ ਜਨਰੇਸ਼ਨ ਟੱਚਸਕਰੀਨ ਆਈ ਡ੍ਰਾਈਵ ਇਾਂਫੋਟੇਨਮੈਂਟ ਸਿਸਟਮ ਦਿੱਤਾ ਹੈ ਜੋ ਵੁਆਇਸ ਕੰਟਰੋਲ 'ਤੇ ਕੰਮ ਕਰਦਾ ਹੈ। ਕਾਰ 'ਚ ਹਰਮਨ ਕਾਰਡਨ ਦਾ 600 ਵਾਟ ਆਡੀਓ ਸਿਸਟਮ ਦਿੱਤਾ ਹੈ। 

ਸੇਫਟੀ ਲਈ ਬੀ.ਐਮ.ਡਬਲਯੂ ਐਕਸ-3 'ਚ ਆਟੋਮੈਟਿਕ ਡਿਫਰੈਂਸ਼ਲ ਬ੍ਰੇਕਸ, ਡਾਇਨੈਮਿਕ ਟ੍ਰੈਕਸ਼ਨ ਕੰਟਰੋਲ ਅਤੇ ਅਡਾਪਟਿਵ ਸਸਪੈਂਸ਼ਨ ਦਿੱਤਾ ਗਿਆ ਹੈ। ਬੀ.ਐਮ.ਡਬਲਯੂ ਐਕਸ-3 'ਚ 2 ਲੀਟਰ ਦਾ 4-ਸਿਲੰਡਰ ਟਵਿਨਪਾਵਰ ਟਰਬੋ ਇੰਜਣ ਦਿੱਤਾ ਹੈ ਜੋ 250 ਬੀ.ਐੱਚ.ਪੀ. ਦੀ ਪਾਵਰ ਅਤੇ 350 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 

ਇੰਜਣ ਨੂੰ 8-ਸਪੀਡ ਆਟੋਮੈਟਿਕ ਸਟੈਪਟ੍ਰੋਨਿਕ ਸਪੋਰਟ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ ਜਿਸ ਵਿਚ ਸਟੀਅਰਿੰਗ ਦੇ ਨਾਲ ਪੈਡਲ ਸ਼ਿੱਫਟ ਦੀ ਸਹੂਲਤ ਵੀ ਦਿੱਤੀ ਗਈ ਹੈ। ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹਨ 'ਚ ਸਿਰਫ 6.3 ਸੈਕਿੰਡ ਦਾ ਸਮਾਂ ਲੈਂਦੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement