
ਮੋਦੀ ਸਰਕਾਰ ਨੇ ਆਮ ਚੋਣਾਂ ਦੇ ਮੱਦੇਨਜ਼ਰ ਇਸ ਸਾਲ ਫਰਵਰੀ ਵਿਚ 2019-20 ਲਈ ਅੰਤਰਿਮ ਬਜਟ ਪੇਸ਼ ਕੀਤਾ ਸੀ।
ਨਵੀਂ ਦਿੱਲੀ: ਨਵੀਂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਬਜਟ ਦੀ ਤਿਆਰੀ ਦੇ ਮੱਦੇਨਜ਼ਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਤੋਂ ਪਹਿਲਾਂ ਵਿਚਾਰ-ਵਟਾਂਦਰਾ ਕਰਨ ਲਈ ਸ਼ੁੱਕਰਵਾਰ ਨੂੰ ਸਮਾਜਕ ਅਤੇ ਅਰਥਸ਼ਾਸਤਰੀਆਂ ਨਾਲ, ਸ਼ਨੀਵਾਰ ਨੂੰ ਡਿਜ਼ੀਟਲ ਅਰਥ-ਵਿਵਸਥਾ ਅਤੇ ਕਰਮਚਾਰੀ ਸੰਗਠਨਾਂ ਨਾਲ ਬੈਠਕ ਕਰੇਗੀ। ਮੋਦੀ ਸਰਕਾਰ ਨੇ ਆਮ ਚੋਣਾਂ ਦੇ ਮੱਦੇਨਜ਼ਰ ਇਸ ਸਾਲ ਫਰਵਰੀ ਵਿਚ 2019-20 ਲਈ ਅੰਤਰਿਮ ਬਜਟ ਪੇਸ਼ ਕੀਤਾ ਸੀ।
Budget
ਹੁਣ ਨਵੀਂ ਸਰਕਾਰ ਨੇ ਪੂਰੇ ਬਜਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਾਲ 5 ਜੁਲਾਈ ਨੂੰ ਸਾਂਸਦ ਵਿਚ ਬਜਟ ਪੇਸ਼ ਕੀਤਾ ਜਾਵੇਗਾ ਅਤੇ ਚਾਰ ਜੁਲਾਈ ਨੂੰ ਆਰਥਕ ਸਰਵੇਖਣ ਪੇਸ਼ ਹੋਵੇਗਾ। ਨਿਰਮਲਾ ਸੀਤਾਰਮਨ ਦਾ ਇਹ ਪਹਿਲਾ ਬਜਟ ਹੈ। ਉਹ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਅਤੇ ਉਦਯੋਗ ਅਤੇ ਵਪਾਰਕ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰ ਚੁਕੀ ਹੈ। ਬੁੱਧਵਾਰ ਨੂੰ ਵਿੱਤੀ ਅਤੇ ਪੂੰਜੀ ਬਜਾਰ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਦੇ ਮਾਹਿਰਾਂ ਨਾਲ ਗੱਲਬਾਤ ਚਰਚਾ ਕੀਤੀ ਗਈ ਸੀ।