
ਜਦੋਂ ਸਰਕਾਰ ਡਿਜਿਟਲ ਪ੍ਰਸੈਂਟ ਨੂੰ ਵਧਾਵਾ ਦੇਣ ਲਈ ਬੈਂਕਾਂ ਤੇ ਪਵਾਇੰਟ ਸੈਲਸ ਜਾਂ ਕਾਰਡ ਟਰਮੀਨਲ ਦੀ ਗਿਣਤੀ ਵਧਾਉਣ ਤੇ ਜ਼ੋਰ ਦੇ ਰਹੀ ਹੈ।
ਬੈਂਗਲੁਰੂ: ਡੈਬਿਟ ਕਾਰਡ ਰੱਖਣ ਵਾਲਿਆਂ ਦੀ ਗਿਣਤੀ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਘਟ ਰਹੀ ਹੈ। ਰਿਜ਼ਰਵ ਬੈਂਕ ਤੋਂ ਮਿਲੇ ਡੇਟਾ ਮੁਤਾਬਕ ਦੇਸ਼ ਵਿਚ ਡੈਬਿਟ ਕਾਰਡਸ ਦੀ ਗਿਣਤੀ ਅਕਤੂਬਰ 2018 ਤੋਂ 99.8 ਕਰੋੜ ਤੋਂ 11 ਫ਼ੀਸਦੀ ਡਿਗ ਕੇ ਅਪਰੈਲ 2019 ਵਿਚ 88.47 ਕਰੋੜ ਤੇ ਆ ਗਈ। ਇਹ ਗਿਰਾਵਟ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਸਰਕਾਰ ਡਿਜਿਟਲ ਪ੍ਰਸੈਂਟ ਨੂੰ ਵਧਾਵਾ ਦੇਣ ਲਈ ਬੈਂਕਾਂ ਤੇ ਪਵਾਇੰਟ ਸੈਲਸ ਜਾਂ ਕਾਰਡ ਟਰਮੀਨਲ ਦੀ ਗਿਣਤੀ ਵਧਾਉਣ ਤੇ ਜ਼ੋਰ ਦੇ ਰਹੀ ਹੈ।
Debit Cardਬੈਂਕਰਸ ਦਾ ਅਨੁਮਾਨ ਹੈ ਕਿ ਸੈਂਟਰਲ ਬੈਂਕ ਦੇ ਆਦੇਸ਼ ਤੇ ਮੈਗਨੇਟਿਕ ਸਟ੍ਰਿਪ ਵਾਲੇ ਕਾਰਡਸ ਨੂੰ ਚਿਪ ਨਾਲ ਬਦਲਣ ਦੀ ਵਜ੍ਹਾ ਨਾਲ ਅਜਿਹਾ ਹੋਇਆ ਹੈ। ਇਕ ਸੀਨੀਅਰ ਬੈਂਕਰ ਨੇ ਦਸਿਆ ਕਿ ਡੈਬਿਟ ਕਾਰਡਸ ਦਾ ਇਕ ਵੱਡਾ ਹਿੱਸਾ ਮੈਗਨੇਟਿਕ ਸਟ੍ਰਿਪ ਵਾਲੇ ਕਾਰਡਸ ਦਾ ਹੈ, ਜਿਸ ਨੂੰ ਚਿਪ ਜਾਂ ਪਿੰਨ ਨਾਲ ਬਦਲਣਾ ਹੈ। ਹਾਲਾਂਕਿਕ ਕਈ ਕਾਰਡਸ ਬਦਲੇ ਜਾ ਚੁੱਕੇ ਹਨ, ਪਰ ਇਕ ਵੱਡਾ ਹਿੱਸਾ ਕਈ ਕਾਰਨਾਂ ਨਾਲ ਹੁਣ ਤਕ ਕਸਟਮਰਸ ਕੋਲ ਨਹੀਂ ਪਹੁੰਚ ਸਕਿਆ।
Debit Cardਇਸ ਵਜ੍ਹਾ ਨਾਲ ਗਿਰਾਵਟ ਵਿਚ ਵਾਧਾ ਹੋਇਆ ਹੈ। ਬੈਂਕਰਸ ਨੇ ਦਸਿਆ ਕਿ ਇਸ ਦੀ ਵੱਡੀ ਚੁਣੌਤੀ ਪਬਲਿਕ ਸੈਕਟਰ ਵਿਚ ਬੈਂਕਾਂ ਲਈ ਹੈ ਜੋ ਪਿੰਡਾਂ ਦੇ ਗਾਹਕਾਂ ਨਾਲ ਡੀਲ ਕਰਦੇ ਹਨ ਜਿਹਨਾਂ ਵਿਚ ਡੈਬਿਟ ਕਾਰਡ ਦੀ ਸਮਝ ਘਟ ਹੈ। ਉਹ ਕਾਰਡ ਦਾ ਇਸਤੇਮਾਲ ਨਹੀਂ ਕਰਦੇ, ਜਿਸ ਕਾਰਨ ਉਹਨਾਂ ਨੂੰ ਪਤਾ ਨਹੀਂ ਲਗਦਾ ਕਿ ਉਹਨਾਂ ਦਾ ਕਾਰਡ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਚਲਦੇ ਉਹ ਨਵਾਂ ਕਾਰਡ ਲੈਣ ਬੈਂਕ ਨਹੀਂ ਗਏ ਹੋਣਗੇ।
Debit Cardਇਹ ਵੀ ਡੈਬਿਟ ਕਾਰਡਸ ਦੀ ਸੰਖਿਆ ਵਿਚ ਗਿਰਾਵਟ ਦੀ ਇਕ ਵੱਡੀ ਵਜ੍ਹਾ ਮੰਨੀ ਜਾ ਸਕਦੀ ਹੈ। ਕੁਝ ਦੇ ਕਾਰਡ ਇਨਐਕਟਿਵ ਵੀ ਹੋ ਸਕਦੇ ਹਨ ਤੇ ਕਈਆਂ ਦੇ ਐਕਸਪਾਇਅਰ ਵੀ ਹੋ ਚੁੱਕੇ ਹੋਣਗੇ। ਭਾਰਤ ਮੁੱਖ ਤੌਰ ਤੇ ਇਕ ਡੈਬਿਟ ਕਾਰਡ ਮਾਰਕਿਟ ਹੈ। ਡੈਬਿਟ ਕਾਰਡ ਸ਼ੁਰੂਆਤੀ ਅਤੇ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਡਿਜਿਟਲ ਪੈਮੇਂਟ ਮੋਡ ਹੈ।
ਇਕ ਬੈਂਕਰ ਨੇ ਕਿਹਾ ਗਾਹਕਾਂ ਨੂੰ ਏਟੀਐਮ ਤੋਂ ਪੈਸੇ ਕਢਵਾਉਣ ਤੋਂ ਇਲਾਵਾ ਡੈਬਿਟ ਕਾਰਡ ਦੀ ਵਰਤੋਂ ਕਰਨ ਲਈ ਉਤਸ਼ਾਹਤ ਕਰਨਾ ਬੈਂਕਰਾਂ ਅਤੇ ਭੁਗਤਾਨ ਕਾਰਜਕਾਰੀ ਅਧਿਕਾਰੀਆਂ ਲਈ ਸਭ ਤੋਂ ਵੱਡੀ ਚੁਣੌਤੀ ਹੈ। ਅਪ੍ਰੈਲ ਵਿਚ ਏ ਟੀ ਐਮ ਤੇ ਡੈਬਿਟ ਕਾਰਡ 80.8 ਮਿਲੀਅਨ ਵਾਰ ਬਦਲ ਗਏ ਸਨ। ਇਹ ਅੰਕੜਾ ਅਪ੍ਰੈਲ 2018 ਦੇ 75.8 ਮਿਲੀਅਨ ਨਾਲੋਂ 6% ਵੱਧ ਹੈ। ਇਸ ਦੇ ਨਾਲ ਹੀ ਡੈਬਿਟ ਕਾਰਡ ਵਿਕਰੀ ਦੇ ਸਮੇਂ 40.7 ਕਰੋੜ ਵਾਰ ਬਦਲੇ ਗਏ, ਜੋ ਪਿਛਲੇ ਸਾਲ ਅਪ੍ਰੈਲ ਦੇ 33.37 ਕਰੋੜ ਨਾਲੋਂ 22% ਵੱਧ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।