
ਸੀਨੀਅਰ ਵੇਂਚਰ ਨਿਵੇਸ਼ਕ ਐਮ ਰੰਗਾਸਵਾਮੀ ਨੇ ਦਸਿਆ ਕਿ...
ਵਾਸ਼ਿੰਗਟਨ: ਭਾਰਤੀ ਉਦਮੀਆਂ ਅਤੇ ਆਈਟੀ ਪੇਸ਼ੇਵਰਾਂ ਨੂੰ ਕੇਂਦਰ ਸਿਲਿਕਾਨ ਵੈਲੀ ਖੁਦ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਦੀ ਸਥਿਤੀਆਂ ਲਈ ਤਿਆਰ ਕਰਵਾ ਰਿਹਾ ਹੈ ਜਿਸ ਵਿਚ ਛਾਂਟੀ, ਤਨਖ਼ਾਹ ਵਿਚ ਕਟੌਤੀ ਅਤੇ ਨਵੀਆਂ ਭਰਤੀਆਂ ਤੇ ਰੋਕ ਸ਼ਾਮਲ ਹੈ।
Google
ਸੀਨੀਅਰ ਵੇਂਚਰ ਨਿਵੇਸ਼ਕ ਐਮ ਰੰਗਾਸਵਾਮੀ ਨੇ ਦਸਿਆ ਕਿ ਗੂਗਲ ਅਤੇ ਫੇਸਬੁੱਕ ਕੰਪਨੀਆਂ ਦਾ ਦ੍ਰਿਸ਼ਟੀਕੋਣ ਹੋ ਸਕਦਾ ਹੈ ਪਰ ਕਈ ਸਟਾਰਟਅਪ ਜਾਂ ਤਾਂ ਛਾਂਟੀ ਕਰਨ ਦੀ ਜਾਂ ਤਨਖ਼ਾਹ ਵਿਚ ਕਟੌਤੀ ਦੀ ਤਿਆਰੀ ਕਰ ਰਹੇ ਹਨ। ਰੰਗਾਸਵਾਮੀ ਨੇ ਸਿਲਿਕਾਨ ਵੈਲੀ ਵਿਚ ਸਟਾਰਟਅਪ ਬਾਰੇ ਕਿਹਾ ਕਿ ਉਹ ਸਾਰੇ ਇਸ ਸਬੰਧੀ ਜਾਣਕਾਰੀ ਹਾਸਲ ਕਰ ਰਹੇ ਹਨ ਕਿ ਉਹਨਾਂ ਕੋਲ ਕੰਪਨੀ ਵਿਚ 18 ਤੋਂ 24 ਮਹੀਨਿਆਂ ਲਈ ਲੋੜੀਂਦੀ ਨਕਦੀ ਹੈ ਜਾਂ ਨਹੀਂ।
Work
ਇਸ ਸਮੇਂ ਪੈਸਾ ਇਕੱਠਾ ਕਰਨਾ ਬਹੁਤ ਮੁਸ਼ਕਿਲ ਹੈ ਕਿਉਂ ਕਿ ਇਸ ਸਮੇਂ ਧਨਰਾਸ਼ੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਬਹੁਤ ਖਰਾਬ ਮੁਲਾਂਕਣ ਮਿਲਣਗੇ। ਉਹਨਾਂ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਉਹਨਾਂ ਨੂੰ ਲਗਦਾ ਹੈ ਕਿ ਤੁਸੀਂ ਅਗਲੇ ਮਹੀਨੇ ਬੇਅ ਖੇਤਰ ਵਿੱਚ ਬੇਰੁਜ਼ਗਾਰੀ ਬਾਰੇ ਸੁਣੋਗੇ ਜੋ ਕਿ 2007, 2008 ਤੋਂ ਬਾਅਦ ਨਹੀਂ ਹੋਇਆ ਹੈ। ਸੋਚਿਆ ਜਾਵੇ ਤਾਂ ਉਸ ਸਮੇਂ ਵੀ ਅਜਿਹਾ ਨਹੀਂ ਹੋਇਆ ਸੀ।
Facebook
ਪਰ ਤੁਸੀਂ ਇਸ ਨੂੰ 2000 ਤੋਂ ਬਾਅਦ ਇੰਨੇ ਲੰਬੇ ਸਮੇਂ ਲਈ ਪਹਿਲੀ ਵਾਰ ਵੇਖੋਂਗੇ। ਇਹ ਉਹੀ ਕਿਸਮ ਦੀ ਸਥਿਤੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿਲੀਕਾਨ ਵੈਲੀ ਖੁਦ ਸਟਾਰਟਅਪਾਂ ਨੂੰ ਬੰਦ ਕਰਨ ਲਈ ਦਬਾਅ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਸਿਲੀਕਾਨ ਵੈਲੀ ਦਾ ਅੱਧਾ ਹਿੱਸਾ ਬੰਦ ਹੋ ਜਾਵੇਗਾ। ਇਹ ਕੰਮ ਕਰਨ ਵਾਲੇ ਪੰਜ ਪ੍ਰਤੀਸ਼ਤ ਜਾਂ ਕਾਰਜਕਾਰੀ ਦੇ 10 ਪ੍ਰਤੀਸ਼ਤ ਦੀ ਛਾਂਟੀ ਨੂੰ ਪ੍ਰਭਾਵਤ ਕਰ ਸਕਦਾ ਹੈ ਅਤੇ ਲੋਕਾਂ ਦੀਆਂ ਤਨਖਾਹਾਂ ਵਿਚ 10 ਪ੍ਰਤੀਸ਼ਤ ਕਮੀ ਆ ਸਕਦੀ ਹੈ।
Work
ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਉਹ ਗੂਗਲ ਅਤੇ ਫੇਸਬੁੱਕ ਵਰਗੀਆਂ ਵੱਡੀਆਂ ਕੰਪਨੀਆਂ ਲਈ ਅਜਿਹੀ ਗੱਲ ਨਹੀਂ ਕਹਿ ਸਕਦਾ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਉਹ ਕੁੱਝ ਵੀ ਨਾ ਕਰਨ ਪਰ ਇਹ ਸਟਾਰਟਅਪ ਕਰਮਚਾਰੀਆਂ ਲਈ ਹੈ ਜਿੱਥੇ ਇਕ ਨਿਸ਼ਚਿਤ ਰੂਪ ਵਿਚ ਛਾਂਟੀ ਅਤੇ ਤਨਖ਼ਾਹ ਵਿਚ ਕਮੀ ਹੋਵੇਗੀ।
ਰੰਗਾਸਵਾਮੀ ਨੇ ਕਿਹਾ ਕਿ ਐਚ-1ਬੀ ਵੀਜ਼ਾ ਤੇ ਭਾਰਤੀ ਆਈਟੀ ਪੇਸ਼ੇਵਰਾਂ ਬਾਰੇ ਕਿਹਾ ਕਿ ਉਹਨਾਂ ਦੀ ਛਾਂਟੀ ਨਹੀਂ ਹੋ ਸਕਦੀ ਕਿਉਂ ਕਿ ਉਹ ਪਹਿਲਾਂ ਹੀ ਅਪਣੇ ਕਾਰੋਬਾਰ ਲਈ ਜ਼ਿਆਦਾ ਪੈਸੇ ਬਚਾ ਰਹੇ ਹਨ। ਉਹਨਾਂ ਕਿਹਾ ਕਿ ਉਹ ਪਹਿਲਾਂ ਹੀ ਅਜਿਹੀਆਂ ਨੌਕਰੀਆਂ ਵਿਚ ਹਨ ਜਿੱਥੇ ਉਹ ਗਾਹਕਾਂ ਦੇ ਪੈਸੇ ਬਚਾ ਰਹੇ ਹਨ। ਇਸ ਲਈ ਜਦ ਤਕ ਉਹਨਾਂ ਕੋਲ ਕਾਰੋਬਾਰ ਵਿਚ ਜ਼ਿਆਦਾ ਗਿਰਾਵਟ ਨਹੀਂ ਆਵੇਗੀ ਇਹਨਾਂ ਲੋਕਾਂ ਦੀ ਜ਼ਰੂਰਤ ਰਹੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।