ਭਾਰਤੀ ਫੌਜ ਨੇ WhatsApp, Facebook 'ਤੇ ਲਗਾਈ ਪਾਬੰਦੀ
Published : Nov 14, 2019, 4:28 pm IST
Updated : Nov 14, 2019, 4:28 pm IST
SHARE ARTICLE
whatsapp and facebook
whatsapp and facebook

ਟੈਕਸਟ ਮੈਸਿਜ ਦੀ ਥਾਂ ਲੈਣ ਵਾਲੀ ਪਾਪੂਲਰ ਸੋਸ਼ਲ ਮੈਸੇਜਿੰਗ ਐਪ WhatsApp ਲੋਕਾਂ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੈ ।

ਨਵੀਂ ਦਿੱਲੀ : ਟੈਕਸਟ ਮੈਸਿਜ ਦੀ ਥਾਂ ਲੈਣ ਵਾਲੀ ਪਾਪੂਲਰ ਸੋਸ਼ਲ ਮੈਸੇਜਿੰਗ ਐਪ WhatsApp ਲੋਕਾਂ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੈ।ਜਿਸਦੇ ਚੱਲਦਿਆਂ WhatsApp ਸਮੇਂ-ਸਮੇਂ 'ਤੇ ਬਦਲਾਅ ਕਰਦਾ ਰਹਿੰਦਾ ਹੈ। ਭਾਰਤੀ ਐਕਟੀਵਿਸਟ ਤੇ ਪੱਤਰਕਾਰਾਂ ਦੀ ਜਾਸੂਸੀ ਦਾ ਖੁਲਾਸਾ ਹੋਣ ਤੋਂ ਬਾਅਦ ਭਾਰਤੀ ਥਲ ਸੈਨਾ ਦੇ ਮੁੱਖ ਦਫ਼ਤਰ ਵੱਲੋਂ WhatsApp ਦੇ ਇਸਤੇਮਾਲ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। 

whatsapp and facebookwhatsapp and facebook

ਜਿਸਦੇ ਤਹਿਤ ਤਕਰੀਬਨ 12 ਲੱਖ ਸੈਨਿਕਾਂ ਤੇ ਅਫ਼ਸਰਾਂ ਨੂੰ WhatsApp 'ਤੇ ਕਿਸੇ ਵੀ ਤਰ੍ਹਾਂ ਦੀ ਆਫੀਸ਼ੀਅਲ ਕਮਿਊਨੀਕੇਸ਼ਨ ਕਰਨ ਤੋਂ ਮਨ੍ਹਾਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੇਸਬੁੱਕ ਅਕਾਊਂਟ ਨੂੰ ਵੀ ਤੁਰੰਤ ਪ੍ਰਭਾਵ ਤੋਂ ਨਿਰਪੱਖ ਕਰਨ ਦਾ ਹੁਕਮ ਦਿੱਤਾ ਗਿਆ ਹੈ। ਦਰਅਸਲ ਜਵਾਨਾਂ ਨੂੰ ਸਮਾਰਟਫੋਨ 'ਤੇ ਕਿਸੇ ਵੀ ਤਰ੍ਹਾਂ ਦਾ ਆਫੀਸ਼ੀਅਲ ਡਾਟਾ ਲੀਡ ਨਾ ਕਰਨ ਤੇ gmail ਨਾ ਖੋਲ੍ਹਣ ਦੀ ਹਦਾਇਤ ਦਿੱਤੀ ਗਈ ਹੈ।

whatsapp and facebookwhatsapp and facebook

ਇਸ ਦੇ ਨਾਲ ਹੀ ਕਸ਼ਮੀਰ ਤੇ ਪੂਰਬ-ਉੱਤਰ ਵਿੱਚ ਸਰਹੱਦ ਤੇ ਸੰਵੇਦਨਸ਼ੀਲ ਇਲਾਕਿਆਂ ਦੇ ਮਿਲਟਰੀ ਸਟੇਸ਼ਨ ‘ਤੇ ਤਾਇਨਾਤ ਅਫ਼ਸਰਾਂ ਤੇ ਜਵਾਨਾਂ ਨੂੰ ਸਮਾਰਟਫੋਨ ਵਿੱਚ ਲੋਕੇਸ਼ਨ ਆਪਸ਼ਨ ਬੰਦ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਹਦਾਇਤਾਂ ਕਾਰਨ ਹੁਣ ਜਵਾਨ ਸਮਾਰਟਫੋਨ ਦਾ ਇਸਤੇਮਾਲ ਸਿਰਫ ਗੱਲਬਾਤ ਤੇ SMS ਲਈ ਕਰ ਸਕਣਗੇ।

whatsapp and facebookwhatsapp and facebook

ਸੂਤਰਾਂ ਅਨੁਸਾਰ ਪਾਕਿਸਤਾਨੀ ਖੁਫੀਆ ਏਜੰਸੀ ISI ਪੱਛਮੀ ਸਰਹੱਦ ਨੇੜੇ ਤਾਇਨਾਤ ਹਨੀ ਟ੍ਰੈਪ ਵਿੱਚ ਫਸੇ ਜਵਾਨਾਂ ਨਾਲ ਅਹਿਮ ਅਹੁਦਿਆਂ ‘ਤੇ ਬੈਠੇ ਅਫਸਰਾਂ ਦੇ ਸਮਾਰਟਫੋਨ ਵਿੱਚ ਸੰਨ੍ਹ ਲਾ ਰਹੀ ਹੈ ਜੋ ਕਿਸੇ ਅਣਜਾਨ ਲਿੰਕ ਨੂੰ WhatsApp ਗਰੁੱਪ ਨਾਲ ਜੋੜਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement