ਆਰਥਕ ਪੈਕੇਜ 'ਤੇ ਬੋਲੇ P Chidambaram -ਸਰਕਾਰ ਨੇ ਸਿਰਫ Headline ਹੀ ਫੜੀ, ਪੂਰਾ ਪੰਨਾ ਖਾਲੀ
Published : May 14, 2020, 9:02 am IST
Updated : May 14, 2020, 9:02 am IST
SHARE ARTICLE
Photo
Photo

ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੈਕਟਰ ਅਧਾਰਤ ਪੈਕੇਜ ਦਾ ਐਲਾਨ ਕੀਤਾ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾ ਸੰਕਟ ਤੋਂ ਬਾਹਰ ਨਿਕਲਣ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦੇ ਐਲਾਨ ਤੋਂ ਬਾਅਦ ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੈਕਟਰ ਅਧਾਰਤ ਪੈਕੇਜ ਦਾ ਐਲਾਨ ਕੀਤਾ। ਹਾਲਾਂਕਿ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਪੈਕੇਜ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਨੇ ਸਿਰਫ ਹੈੱਡਲਾਈਨ ਫੜੀ ਹੈ,  ਜਦਕਿ ਸਾਰਾ ਪੰਨਾ ਖਾਲੀ ਸੀ।

PhotoPhoto

ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗੜ ਰਹੀ ਅਰਥਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਇਕ ਆਰਥਿਕ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ ਅਤੇ ਕਿਹਾ ਕਿ ਇਹ ਪੈਕੇਜ 20 ਲੱਖ ਕਰੋੜ ਰੁਪਏ ਦਾ ਹੋਵੇਗਾ।

PhotoPhoto

ਉਹਨਾਂ ਕਿਹਾ, 'ਮੈਂ ਪਹਿਲਾਂ ਹੀ ਦੱਸ ਦਵਾਂ ਕਿ ਲੱਖਾਂ ਗਰੀਬ, ਭੁੱਖੇ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਵਿੱਤ ਮੰਤਰੀ ਨੇ ਜੋ ਕੁਝ ਵੀ ਕਿਹਾ ਉਸ ਵਿਚ ਕੁਝ ਨਹੀਂ ਸੀ'। ਉਹਨਾਂ ਕਿਹਾ ਕਿ ਇਹ ਗਰੀਬਾਂ ਲਈ ਇਕ ਝਟਕਾ ਹੈ। ਪੀ ਚਿਦੰਬਰਮ ਨੇ ਸਰਕਾਰ ਦੇ ਐਲਾਨ 'ਤੇ ਨਿਰਾਸ਼ਾ ਜ਼ਾਹਰ ਕੀਤੀ ਕਿ ਅਜਿਹੀ ਆਬਾਦੀ (13 ਕਰੋੜ ਪਰਿਵਾਰ) ਜੋ ਬੇਹੱਦ ਹੇਠਲੇ ਪੱਧਰ 'ਤੇ ਰਹਿ ਰਹੀ ਹੈ, ਉਹਨਾਂ ਲਈ ਕੈਸ਼ ਟਰਾਂਸਫਰ ਲਈ ਜ਼ਰੀਏ ਕੁਝ ਨਹੀਂ ਹਨ।

P chidambaram on pm narendra modi diya appeal coronavirus lockdownP chidambaram

ਪ੍ਰੋ: ਥਾਮਸ ਪਿਕਟੀ ਨੇ ਗਰੀਬਾਂ ਲਈ ਨਕਦ ਕੈਸ਼ ਟਰਾਂਸਫਰ ਦੀ ਗੱਲ ਕੀਤੀ ਸੀ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਐਮਐਸਐਮਈਜ਼ ਲਈ ਕੁਝ ਸਮਰਥਨ ਉਪਾਅ ਐਲਾਨ ਕੀਤੇ ਹਾਲਾਂਕਿ ਮੇਰੀ ਨਜ਼ਰ ਵਿਚ ਇਹ ਉਪਾਅ ਵੱਡੇ ਐਮਐਸਐਮਈਜ਼ ਦੇ ਪੱਖ ਵਿਚ ਝੁਕਿਆ ਹੋਇਆ ਹੈ। ਮੈਨੂੰ ਲੱਗਦਾ ਹੈ ਕਿ 6.3 ਕਰੋੜ ਐਮਐਸਐਮਈਜ਼ ਨੂੰ ਛੱਡ ਦਿੱਤਾ ਗਿਆ। 

Modi government is focusing on the safety of the health workersPhoto

ਉਹਨਾਂ ਨੇ ਸਵਾਲ ਚੁੱਕਿਆ ਕਿ ਬਾਕੀ 16.4 ਕਰੋੜ ਰੁਪਏ ਕਿੱਥੇ ਹੈ? ਉਹਨਾਂ ਕਿਹਾ ਕਿ ਸਰਕਾਰ ਨੂੰ ਜ਼ਿਆਦਾ ਉਧਾਰ ਲੈਣਾ ਚਾਹੀਦਾ ਹੈ ਪਰ ਉਹ ਅਜਿਹਾ ਕਰਨ ਲਈ ਤਿਆਰ ਨਹੀਂ ਹੈ। ਸਰਕਾਰ ਨੂੰ ਸੂਬਿਆਂ ਨੂੰ ਉਧਾਰ ਲੈਣ ਅਤੇ ਜ਼ਿਆਦਾ ਖਰਚ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਪਰ ਉਹ ਅਜਿਹਾ ਕਰਨ ਲਈ ਤਿਆਰ ਨਹੀਂ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement