ਕੇਂਦਰ ਦੇ ਆਤਮ-ਨਿਰਭਰਤਾ ਪੈਕੇਜ ਦਾ ਸਹੀ ਮਤਲਬ ਕਾਫ਼ੀ ਦੇਰ ਮਗਰੋਂ ਸਮਝ ਆਏਗਾ...
Published : May 14, 2020, 4:21 am IST
Updated : May 14, 2020, 4:22 am IST
SHARE ARTICLE
File Photo
File Photo

ਜਦ ਪ੍ਰਧਾਨ ਮੰਤਰੀ ਨੇ 8 ਵਜੇ ਬੋਲਣਾ ਸ਼ੁਰੂ ਕੀਤਾ ਤਾਂ ਪੂਰਾ ਦੇਸ਼ ਸਾਹ ਰੋਕ ਕੇ ਬੈਠਾ ਹੋਇਆ ਸੀ ਤੇ ਹਰ ਕੋਈ ਇਹ ਸੁਣਨਾ ਚਾਹੁੰਦਾ ਸੀ

ਜਦ ਪ੍ਰਧਾਨ ਮੰਤਰੀ ਨੇ 8 ਵਜੇ ਬੋਲਣਾ ਸ਼ੁਰੂ ਕੀਤਾ ਤਾਂ ਪੂਰਾ ਦੇਸ਼ ਸਾਹ ਰੋਕ ਕੇ ਬੈਠਾ ਹੋਇਆ ਸੀ ਤੇ ਹਰ ਕੋਈ ਇਹ ਸੁਣਨਾ ਚਾਹੁੰਦਾ ਸੀ ਕਿ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਦੀ ਪੁਕਾਰ ਸੁਣ ਕੇ ਉਨ੍ਹਾਂ ਨੂੰ ਕਿਹੜੀ ਰਾਹਤ ਦੇਣਗੇ? ਜਦੋਂ ਉਹ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਨੂੰ ਹੌਲੀ ਜਿਹੀ ਛੋਹ ਕੇ ਅੱਗੇ ਚਲ ਪਏ ਤਾਂ ਬੜੀ ਨਿਰਾਸ਼ਾ ਹੋਈ ਪਰ ਫਿਰ ਉਨ੍ਹਾਂ ਦਾ ਅਗਲਾ ਬਿਆਨ ਸੁਣ ਕੇ ਜਦ ਪਤਾ ਲੱਗਾ ਕਿ 20 ਲੱਖ ਕਰੋੜ ਰੁਪਏ ਦਾ ਪੈਕੇਜ ਲੈ ਕੇ ਆਏ ਹਨ ਤਾਂ ਸੋਚਿਆ ਚਲੋ ਉਨ੍ਹਾਂ ਨੇ ਦੇਸ਼ ਦੇ ਔਖੇ ਹੋਏ ਹੋਏ ਲੋਕਾਂ ਦਾ ਧਿਆਨ ਰੱਖਣ ਦਾ ਕੰਮ ਸ਼ੁਰੂ ਤਾਂ ਕੀਤਾ ਹੈ।

Modi government is focusing on the safety of the health workersModi 

ਪਰ ਇਹ ਅਹਿਸਾਸ ਕੁੱਝ ਪਲਾਂ ਵਾਸਤੇ ਹੀ ਕਾਇਮ ਰਿਹਾ ਅਤੇ ਫਿਰ ਇਸ ਅਹਿਸਾਸ ਨੂੰ ਵੀ ਕੋਰੋਨਾ ਹੋ ਗਿਆ ਅਤੇ ਇਹ ਮੰਦਾ ਪੈ ਗਿਆ। ਪ੍ਰਧਾਨ ਮੰਤਰੀ ਨੇ ਇਸ ਆਫ਼ਤ ਵਿਚ ਭਾਰਤ ਵਾਸਤੇ ਇਕ ਮੌਕਾ ਵੇਖ ਕੇ ਅਪਣੀ ਅਰਥਵਿਵਸਥਾ ਨੂੰ ਆਤਮ-ਨਿਰਭਰ ਬਣਾਉਣ ਦੀ ਯੋਜਨਾ ਬਣਾ ਕੇ ਭਾਰਤ ਨੂੰ ਇਕ ਨਵਾਂ ਨਾਹਰਾ ਦਿਤਾ ‘ਆਤਮਨਿਰਭਰ ਭਾਰਤ’। ਪੰਜ ਸਤੰਭ ਦੱਸੇ, ਚਾਰ ‘ਲ’ ਦੱਸੇ, ਪਰ ਜੇ ਉਹ ਕੁੱਝ ਸੱਚ ਵੀ ਦਸ ਸਕਦੇ ਤਾਂ ਅੱਜ ਦੇਸ਼ ਦੀਆਂ ਉਮੀਦਾਂ ਨੂੰ ਏਨੀ ਛੇਤੀ ਕੋਰੋਨਾ ਨਾ ਹੁੰਦਾ।

File photoFile photo

ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ 20 ਲੱਖ ਕਰੋੜ ਦਾ ਅੰਕੜਾ ਪੇਸ਼ ਕੀਤਾ, ਉਹ ਇਕ ਵਧੀਆ ਚੋਣ ਨਾਹਰਾ ਹੈ-2020 ਵਿਚ 20 ਲੱਖ ਕਰੋੜ। ਇਕ ਆਮ ਸਾਲ ਵਿਚ ਇਹ ਨਾਹਰਾ ਕੋਈ ਅਸਰ ਕਰਦਾ ਵੀ ਪਰ ਜਿਨ੍ਹਾਂ ਹਾਲਾਤ ਵਿਚੋਂ ਦੇਸ਼ ਲੰਘ ਰਿਹਾ ਹੈ ਉਨ੍ਹਾਂ ਵਿਚ ਸੱਚੀ ਤਸਵੀਰ ਚੰਗੀ ਲਗਦੀ ਨਾ ਕਿ ਇਕ ਘੁਮਾ ਫਿਰਾ ਕੇ ਕੀਤੀ ਗਈ ਗੱਲ। ਜਿਸ ਦੇਸ਼ ਵਿਚ ਲੱਖਾਂ ਲੋਕ ਸੜਕਾਂ ਉਤੇ ਅੱਧ-ਭੁੱਖੀ ਹਾਲਤ ਵਿਚ ਪੈਦਲ ਸੈਂਕੜੇ ਮੀਲ ਚੱਲਣ ਵਾਸਤੇ ਮਜਬੂਰ ਹੋਣ, ਉਸ ਦੇਸ਼ ਦੀ ਸਰਕਾਰ ਦੇ ਇਸ ਤਰ੍ਹਾਂ ਦੇ ਜੁਮਲੇ ਇਕ ਤਰ੍ਹਾਂ ਉਨ੍ਹਾਂ (ਗ਼ਰੀਬ) ਲੋਕਾਂ ਲਈ ਮਜ਼ਾਕ ਬਣ ਜਾਂਦੇ ਹਨ।

RBIRBI

ਪ੍ਰਧਾਨ ਮੰਤਰੀ ਦਾ ਭਾਸ਼ਣ ਖ਼ਤਮ ਹੋਣ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਇਸ 20 ਲੱਖ ਕਰੋੜ ਰੁਪਏ ਵਿਚ ਹੁਣ ਤਕ ਕੀਤਾ ਜਾ ਚੁੱਕਾ ਪਾਈ-ਪਾਈ ਦਾ ਖ਼ਰਚਾ ਵੀ ਸ਼ਾਮਲ ਕਰ ਲਿਆ ਜਾਵੇਗਾ। ਭਾਰਤ ਦੇ ਗ਼ਰੀਬ ਜਿਹੜੀ ਕਣਕ ਹੁਣ ਤਕ ਪੰਜਾਬ ਦੇ ਗੋਦਾਮਾਂ ਵਿਚੋਂ ਲੈ ਕੇ ਖਾ ਰਹੇ ਸਨ, ਉਸ ਦੀ ਕੀਮਤ ਵੀ ਜੋੜ ਲਈ ਗਈ। ਆਰ.ਬੀ.ਆਈ. ਨੇ ਕਿਸਤਾਂ ਦੀ ਅਦਾਇਗੀ ਜਿਹੜੀ ਤਿੰਨ ਮਹੀਨੇ ਅੱਗੇ ਪਾ ਦਿਤੀ ਸੀ, ਉਸ ਨੂੰ ਵੀ ਸ਼ਾਮਲ ਕਰ ਲਿਆ ਗਿਆ। ਪ੍ਰਧਾਨ ਮੰਤਰੀ ਤੋਂ ਬਾਅਦ ਵਿੱਤ ਮੰਤਰੀ ਦੇ ਭਾਸ਼ਣ ਦੀ ਉਡੀਕ ਸ਼ੁਰੂ ਹੋ ਗਈ।

PM Narendra ModiPM Narendra Modi

ਉਨ੍ਹਾਂ ਨੂੰ ਇਸ ਨਵੀਂ ਯੋਜਨਾ ਦੀ ਆਤਮਨਿਰਭਰਤਾ ਨੂੰ ਸਮਝਣ ਦਾ ਮੌਕਾ ਦੇਣਾ ਚਾਹੀਦਾ ਸੀ ਪਰ ਉਹ ਸਿਰਫ਼ ਇਕ ਡਾਕੀਏ ਵਾਂਗ ਪ੍ਰਧਾਨ ਮੰਤਰੀ ਵਲੋਂ ਦਿਤੇ ਸਿਆਸੀ ਭਾਸ਼ਣ ਵਿਚ ਅੰਕੜਿਆਂ ਨੂੰ ਭਰ ਕੇ ਆਮ ਭਾਰਤੀ ਦੀਆਂ ਅੱਖਾਂ ਵਿਚ ਇਕ ਹੋਰ ਸੁਪਨਾ ਪਰੋਣ ਵਾਲੇ ਹੀ ਸਾਬਤ ਹੋਏ। ਕਿਸੇ ਨੇ ਇਸ ਦੌਰਾਨ ‘ਮੇਕ ਇਨ ਇੰਡੀਆ’ ਦੇ ਸ਼ੇਰ ਦਾ ਨਾਂ ਨਹੀਂ ਲਿਆ ਸਗੋਂ ਨਵੇਂ ਅੱਖਰ ‘ਆਤਮਨਿਰਭਰ’ ਭਾਰਤ ਦੇ ਗੀਤ ਅਲਾਪਣੇ ਸ਼ੁਰੂ ਕਰ ਦਿਤੇ ਅਤੇ ਹਰ ਫ਼ਿਕਰੇ ਨਾਲ ‘ਪ੍ਰਧਾਨ ਮੰਤਰੀ’ ਦਾ ਨਾਂ ਜੋੜਨਾ ਵੀ ਜ਼ਰੂਰੀ ਬਣਾ ਦਿਤਾ ਗਿਆ।

Pictures Indian Migrant workers Indian Migrant workers

ਛੋਟੇ ਉਦਯੋਗਾਂ ਦੀ ਪ੍ਰੀਭਾਸ਼ਾ ਹੀ ਬਦਲ ਦਿਤੀ ਗਈ ਹੈ ਅਤੇ ਹੁਣ ਵੱਡੇ ਉਦਯੋਗਾਂ ਨੂੰ ਵੀ ਛੋਟੇ ਉਦਯੋਗਾਂ ਵਾਲੀਆਂ ਰਿਆਇਤਾਂ ਮਿਲ ਸਕਣਗੀਆਂ। ਪਤਾ ਨਹੀਂ ਇਸ ਵਿਚ ਭੇਤ ਕੀ ਹੈ ਕਿਉਂਕਿ ਇਸ ਨਾਲ ਫ਼ਾਇਦਾ ਤਾਂ ਵੱਡੇ ਉਦਯੋਗਾਂ ਨੂੰ ਹੀ ਮਿਲਣਾ ਹੈ ਜੋ ਹੁਣ ਛੋਟੇ ਉਦਯੋਗਾਂ ਨੂੰ ਮਿਲਣ ਵਾਲੇ ਲਾਭ ਵੀ ਲੈ ਸਕਣਗੇ। ਪਰ ਜੇ ਸਰਕਾਰ ਨੇ ਪ੍ਰਾਵੀਡੈਂਟ ਫ਼ੰਡ ਦੋ ਫ਼ੀ ਸਦੀ ਘਟਾਇਆ ਹੈ ਜਾਂ ਤੁਹਾਡੇ ਤੋਂ ਲਿਆ ਫ਼ਾਲਤੂ ਇਨਕਮ ਟੈਕਸ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ, ਸਰਕਾਰੀ ਵਿਭਾਗਾਂ ਵਲੋਂ ਪੁਰਾਣੀਆਂ ਅਦਾਇਗੀਆਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਉਹ ਵੀ 20 ਲੱਖ ਕਰੋੜ ਰੁਪਏ ਵਿਚ ਜੋੜ ਦਿਤਾ ਗਿਆ ਹੈ।

Central GovernmentCentral Government

ਅਜੀਬ ਗੱਲ ਇਹ ਹੈ ਕਿ ਭਾਰਤ ਸਰਕਾਰ 200 ਕਰੋੜ ਦੇ ਠੇਕੇ ਵਿਦੇਸ਼ੀ ਕੰਪਨੀਆਂ ਨੂੰ ਨਹੀਂ ਦੇਵੇਗੀ ਅਤੇ ਇਹ ਵੀ ਸਰਕਾਰ ਵਲੋਂ ਭਾਰਤੀਆਂ ਨੂੰ ਤੋਹਫ਼ਾ ਦਸਿਆ ਜਾ ਰਿਹਾ ਹੈ। ਪਰ ਕਹਾਣੀ ਇਥੇ ਹੀ ਖ਼ਤਮ ਨਹੀਂ ਹੁੰਦੀ। ਅਗਲੇ 3-4 ਦਿਨ ਕੇਂਦਰ ਸਰਕਾਰ ਹੌਲੀ ਹੌਲੀ ਕੁੱਝ ਨਾ ਕੁੱਝ ਦਸਦੀ ਜਾਏਗੀ ਅਤੇ ਆਮ ਭਾਰਤੀ ਆਸ ਲਾ ਕੇ ਉਡੀਕ ਕਰੇਗਾ ਕਿ ਅੱਜ ਸ਼ਾਇਦ ਉਸ ਦੀ ਵਾਰੀ ਵੀ ਆ ਹੀ ਜਾਵੇ। ਜਿਨ੍ਹਾਂ ਦੀ ਵਾਰੀ ਆ ਰਹੀ ਹੈ, ਉਹ ਸ਼ਬਦਾਂ ਅਤੇ ਅੰਕੜਿਆਂ ਦੇ ਹੇਰਫੇਰ ਵਿਚ ਉਲਝੇ ਹੋਏ ਹਨ। ਸੋ ਗਿਲਾ ਨਾ ਕਰਨਾ, ਪੁਰਾਣੇ ਨਾਹਰੇ ਦਾ ਨਵਾਂ ਰੂਪ ਸਾਹਮਣੇ ਆ ਗਿਆ ਹੈ¸‘ਨਾ ਕਿਸੀ ਕੇ ਸਾਥ, ਨਾ ਕਿਸੀ ਕਾ ਵਿਕਾਸ।’     -ਨਿਮਰਤ ਕੌਰ
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement