5 ਸਾਲ 'ਚ ਸੱਭ ਤੋਂ ਜ਼ਿਆਦਾ ਹੋਇਆ ਭਾਰਤ ਦਾ ਵਪਾਰਕ ਘਾਟਾ
Published : Jul 14, 2018, 4:36 pm IST
Updated : Jul 14, 2018, 4:36 pm IST
SHARE ARTICLE
trade
trade

ਭਾਰਤ ਦਾ ਵਪਾਰਕ ਘਾਟਾ ਜੂਨ ਵਿਚ ਬੀਤੇ 5 ਸਾਲ ਦੇ ਸੱਭ ਤੋਂ ਉਚੇ ਪੱਧਰ 'ਤੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਵਣਜ ਮੰਤਰਾਲਾ ਵਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਤੇਲ...

ਨਵੀਂ ਦਿੱਲੀ : ਭਾਰਤ ਦਾ ਵਪਾਰਕ ਘਾਟਾ ਜੂਨ ਵਿਚ ਬੀਤੇ 5 ਸਾਲ ਦੇ ਸੱਭ ਤੋਂ ਉਚੇ ਪੱਧਰ 'ਤੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਵਣਜ ਮੰਤਰਾਲਾ ਵਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਇਜ਼ਾਫੇ ਅਤੇ ਰੁਪਏ ਦੀ ਕਮਜ਼ੋਰੀ  ਦੇ ਚਲਦੇ ਅਜਿਹੀ ਹਾਲਤ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਤੋਂ ਵੱਖਰੇ ਉਤਪਾਦਾਂ ਦਾ ਨਿਰਯਾਤ ਬੀਤੇ ਸਾਲ ਦੀ ਤੁਲਨਾ ਵਿਚ ਜੂਨ 'ਚ 17.57 ਫ਼ੀ ਸਦੀ ਵਧਿਆ ਹੈ। ਮਈ ਵਿਚ ਇਹ ਗਿਣਤੀ 14.62 ਅਰਬ ਡਾਲਰ ਦਾ ਸੀ, ਜੋ ਜੂਨ ਵਿਚ ਵਧ ਕੇ 16.6 ਅਰਬ ਡਾਲਰ ਹੋ ਗਿਆ। ਹਾਲਾਂਕਿ ਕੱਚੇ ਤੇਲ ਦਾ ਆਯਾਤ ਵੀ 56.61 ਫ਼ੀ ਸਦੀ ਵਧ ਕੇ 12.73 ਅਰਬ ਡਾਲਰ ਹੋ ਗਿਆ।  

tradetrade

ਦੁਨੀਆਂ ਵਿਚ ਕੱਚੇ ਤੇਲ ਦੇ ਤੀਜੇ ਸੱਭ ਤੋਂ ਵੱਡੇ ਆਯਾਤਕ ਦੇਸ਼ ਭਾਰਤ ਲਈ ਇਹ ਹਾਲਤ ਚਿੰਤਾਜਨਕ ਹੈ। ਖਾਸ ਤੌਰ 'ਤੇ ਅਮਰੀਕਾ ਤੋਂ ਈਰਾਨ ਉਤੇ ਪਾਬੰਦੀ ਲਗਾਏ ਜਾਣ ਦੇ ਐਲਾਨ ਤੋਂ ਬਾਅਦ ਗਲੋਬਲ ਮਾਰਕੀਟ ਵਿਚ ਤੇਲ ਦੀ ਕਮੀ ਹੋਣ ਦਾ ਅੰਦਾਜ਼ਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਨੂੰ ਅਪਣੇ ਤੇਲ ਆਯਾਤ ਦੇ ਬਜਟ ਵਿਚ ਅਤੇ ਵਾਧਾ ਕਰਨਾ ਪੈ ਸਕਦਾ ਹੈ। ਅਜਿਹੀ ਹਾਲਤ ਵਿਚ ਭਾਰਤ ਨੂੰ ਵਪਾਰਕ ਘਾਟਾ ਸਹਿਣਾ ਪਵੇਗਾ।  

tradetrade

ਈਰਾਨ ਦੇ ਨਾਲ 2015 ਵਿਚ ਹੋਈ ਨਿਊਕਲਿਅਰ ਡੀਲ ਨੂੰ ਖ਼ਤਮ ਕਰਨ ਵਾਲਾ ਅਮਰੀਕਾ ਲਗਾਤਾਰ ਅਪਣੇ ਸਾਥੀਆਂ ਉਤੇ ਵੀ ਦਬਾਅ ਪਾ ਰਿਹਾ ਹੈ ਕਿ ਉਹ ਤੇਹਰਾਨ ਤੋਂ ਕੱਚੇ ਤੇਲ ਦੀ ਖਰੀਦ ਨਾ ਕਰੋ। ਪਿਛਲੇ ਹੀ ਮਹੀਨੇ ਰੁਪਏ ਦੇ ਆਲ ਟਾਈਮ ਲੋ ਤੇ ਚਲੇ ਜਾਣ ਨਾਲ ਵੀ ਭਾਰਤ ਦੇ ਟ੍ਰੇਡ ਬੈਲੇਂਸ ਵਿਚ ਕਮੀ ਆਈ ਹੈ। ਇਹੀ ਨਹੀਂ ਅਗਲੇ ਹੀ ਸਾਲ ਆਮ ਚੋਣ ਲਈ ਵੱਧ ਰਹੇ ਪੀਐਮ ਨਰਿੰਦਰ ਮੋਦੀ ਲਈ ਵੀ ਰੁਪਏ ਦੀ ਘੱਟਦੀ ਕੀਮਤ ਅਤੇ ਤੇਜ਼ੀ ਨਾਲ ਵੱਧ ਦੇ ਵਪਾਰਕ ਘਾਟੇ ਨੇ ਮੁਸ਼ਕਲਾਂ ਪੈਦਾ ਕਰਨ ਦਾ ਕੰਮ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement