
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ਨੇ ਕਿਹਾ ਕਿ ਸਰਕਾਰ ਇਸ ਸੰਕਟ ਦੇ ਹੱਲ ਲਈ ਕੋਈ ਰੋਡਮੈਪ ਨਹੀਂ ਪੇਸ਼ ਕਰ ਸਕੀ ਹੈ।
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ਅਤੇ ਆਂਧਰਾ ਪ੍ਰਦੇਸ਼ ਸਰਕਾਰ ਦੇ ਸਾਬਕਾ ਸੰਚਾਰ ਸਲਾਹਕਾਰ ਪਰਾਕਲਾ ਪ੍ਰਭਾਕਰ ਨੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਲੇਖ ਲਿਖ ਕੇ ਕਿਹਾ ਹੈ ਕਿ ਭਾਰਤੀ ਅਰਥ ਵਿਵਸਥਾ ਦੀ ਹਾਲਤ ਖ਼ਰਾਬ ਹੈ ਅਤੇ ਇਸ ਨੂੰ ਸੁਧਾਰਨ ਲਈ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਇਸ ਸੰਕਟ ਦੇ ਹੱਲ ਲਈ ਕੋਈ ਰੋਡਮੈਪ ਨਹੀਂ ਪੇਸ਼ ਕਰ ਸਕੀ ਹੈ। ਪ੍ਰਭਾਕਰ ਹੈਦਰਾਬਾਦ ਦੀ ਇਕ ਨਿੱਜੀ ਕੰਪਨੀ ਰਾਈਟ ਫੋਲਿਓ ਦੇ ਮੈਨੇਜਿੰਗ ਡਾਇਰੈਕਟਰ ਵੀ ਹਨ।
Nirmala Sitharaman
ਉਹਨਾਂ ਨੇ ਕਿਹਾ ਹੈ ਕਿ ਭਾਰਤੀ ਅਰਥ ਵਿਵਸਥਾ ਦੀ ਹਾਲਤ ਬਹੁਤ ਮਾੜੀ ਹੈ। ਸਰਕਾਰ ਚਾਹੇ ਇਸ ਨੂੰ ਸਵੀਕਾਰ ਜਾ ਨਾ ਕਰੇ ਪਰ ਜੋਂ ਅੰਕੜੇ ਸਾਹਮਣੇ ਆ ਰਹੇ ਹਨ, ਉਹਨਾਂ ਤੋਂ ਪਤਾ ਚੱਲਦਾ ਹੈ ਕਿ ਇਕ-ਇਕ ਕਰਕੇ ਕਈ ਸੈਕਟਰ ਮੰਦੀ ਦੇ ਦੌਰ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਨੇ ਅਪਣੇ ਲੇਖ ਵਿਚ ਕਿਹਾ ਹੈ, ‘ਭਾਰਤੀ ਨਿੱਜੀ ਖਪਤ ਵਿਚ ਕਮੀ ਆਈ ਹੈ ਅਤੇ ਇਹ 18 ਮਹੀਨੇ ਦੇ ਹੇਠਲੇ ਪੱਧਰ 3.1 ਫੀਸਦੀ ਤੱਕ ਪਹੁੰਚ ਗਈ ਹੈ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਜੀਡੀਪੀ ਵਿਕਾਸ ਦਰ 6 ਸਾਲ ਦੇ ਹੇਠਲੇ ਪੱਧਰ ‘ਤੇ 5 ਫੀਸਦੀ ‘ਤੇ ਪਹੁੰਚ ਗਈ ਹੈ। ਬੇਰੁਜ਼ਗਾਰੀ ਦਰ 45 ਸਾਲ ਦੇ ਉਪਰੀ ਪੱਧਰ ਤੱਕ ਪਹੁੰਚ ਗਈ ਹੈ’।
Nirmala Sitharaman and Parakala Prabhakar
ਉਹਨਾਂ ਨੇ ਅੱਗੇ ਲਿਖਿਆ, ‘ਇਸ ਬਾਰੇ ਬਹੁਤ ਘੱਟ ਉਮੀਦ ਹੈ ਕਿ ਸਰਕਾਰ ਕੋਲ ਇਹਨਾਂ ਚੁਣੌਤੀਆਂ ਤੋਂ ਨਜਿੱਠਣ ਦੀ ਸਿਆਸੀ ਰਣਨੀਤੀ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਸ਼ਾਇਦ ਇਸ ਗੱਲ ਤੋਂ ਜਾਣੂ ਸੀ, ਇਸੇ ਲਈ ਇਸ ਵਾਰ ਲੋਕ ਸਭਾ ਚੋਣਾਂ ਵਿਚ ਪਾਰਟੀ ਨੇ ਅਪਣੇ ਆਰਥਕ ਪ੍ਰਦਰਸ਼ਨ ਦੀ ਕੋਈ ਗੱਲ ਨਹੀਂ ਕੀਤੀ ਅਤੇ ਸਮਝਦਾਰੀ ਨਾਲ ਇਕ ਦ੍ਰਿੜ ਸਿਆਸੀ, ਰਾਸ਼ਟਰਵਾਦੀ, ਸੁਰੱਖਿਆ ਦਾ ਏਜੰਡਾ ਪੇਸ਼ ਕੀਤਾ’।
PV Narasimha Rao-Manmohan Singh
ਉਹਨਾਂ ਨੇ ਕਿਹਾ ਕਿ ਮੌਜੂਦਾ ਆਰਥਕ ਪਰੇਸ਼ਾਨੀ ਦਾ ਇਕ ਜਰੂਰੀ ਤੱਕ ਇਹ ਹੈ ਕਿ ਭਾਜਪਾ ਨਹਿਰੂਵਾਦੀ ਨੀਤੀਆਂ ਦੇ ਢਾਂਚੇ ਨੂੰ ਪੂਰੀ ਤਰ੍ਹਾਂ ਅਪਣਾਉਣਾ ਨਹੀਂ ਚਾਹੁੰਦੀ, ਜਿਸ ਦੀ ਉਹ ਅਲੋਚਨਾ ਕਰਦੀ ਰਹੀ ਹੈ। ਆਰਥਕ ਨੀਤੀ ਵਿਚ ਪਾਰਟੀ ਨੇ ‘ਇਹ ਨਹੀਂ ਇਹ ਨਹੀਂ’ ਨੂੰ ਅਪਣਾਇਆ ਹੈ ਅਤੇ ਇਹ ਨਹੀਂ ਦੱਸਦੀ ਕਿ ਉਸ ਦੀ ਅਪਣੀ ਯੋਜਨਾ ਕੀ ਹੈ।
Indian Economy
ਉਹਨਾਂ ਕਿਹਾ ਕਿ ਭਾਜਪਾ ਕੋਈ ਆਰਜੀ ਨੀਤੀ ਪੇਸ਼ ਨਹੀਂ ਕਰ ਸਕੀ। ਭਾਜਪਾ ਨਹਿਰੂਵਾਦੀ ਢਾਂਚੇ ਦੀ ਅਲੋਚਨਾ ਕਰਦੀ ਰਹੀ ਪਰ ਉਹ ਇਸ ਦਾ ਵਿਕਲਪ ਪੇਸ਼ ਨਹੀਂ ਕਰ ਸਕੀ। ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀਆਂ ਨਰਸਿਮਹਾ ਰਾਓ ਅਤੇ ਮਨਮੋਹਨ ਸਿੰਘ ਵੱਲੋਂ ਤਿਆਰ ਢਾਂਚੇ ਨੂੰ ਵੀ ਭਾਜਪਾ ਦੂਰ ਨਹੀਂ ਕਰ ਸਕੀ ਹੈ। ਸਰਕਾਰ ਨੇ ਅਰਥ ਵਿਵਸਥਾ ਦੇ ਉਦਾਰੀਕਰਨ ਦਾ ਰਾਸਤਾ ਅਪਣਾਇਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਸ ਢਾਂਚੇ ਨੂੰ ਭਾਜਪਾ ਪੂਰੀ ਤਰ੍ਹਾਂ ਅਪਣਾਏ ਤਾਂ ਮੌਜੂਦਾ ਆਰਥਕ ਸੰਕਟ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ