
ਆਰਥਕ ਸੁਸਤੀ ਦੀ ਮਾਰ ਝੱਲਣ ਦੀ ਗੱਲ ਕਰਨ ਵਾਲੀ ਦੇਸ਼ ਦੀ ਮਸ਼ਹੂਰ ਬਿਸਕੁਟ ਨਿਰਮਾਤਾ ਕੰਪਨੀ ਬ੍ਰਿਟਾਨੀਆ ਦਾ ਦੂਜੀ ਤਿਮਾਹੀ ਦਾ ਮੁਨਾਫਾ 402.72 ਕਰੋੜ ਰਿਹਾ ਹੈ।
ਨਵੀਂ ਦਿੱਲੀ: ਆਰਥਕ ਸੁਸਤੀ ਦੀ ਮਾਰ ਝੱਲਣ ਦੀ ਗੱਲ ਕਰਨ ਵਾਲੀ ਦੇਸ਼ ਦੀ ਮਸ਼ਹੂਰ ਬਿਸਕੁਟ ਨਿਰਮਾਤਾ ਕੰਪਨੀ ਬ੍ਰਿਟਾਨੀਆ ਇੰਡਸਟ੍ਰੀਜ਼ ਦਾ ਦੂਜੀ ਤਿਮਾਹੀ ਦਾ ਮੁਨਾਫਾ 32.90 ਫੀਸਦੀ ਵਧ ਕੇ 402.72 ਕਰੋੜ ਰਿਹਾ ਹੈ। ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਕੰਪਨੀ ਦਾ ਨੈੱਟ ਪਰਾਫਿਟ 303.03 ਕਰੋੜ ਰੁਪਏ ਸੀ।ਦੱਸ ਦਈਏ ਕਿ ਬ੍ਰਿਟਾਨੀਆ ਨੇ ਅਗਸਤ ਵਿਚ ਕਿਹਾ ਸੀ ਕਿ ਸੁਸਤੀ ਕਾਰਨ ਬਿਸਕੁਟ ਨਿਰਮਾਤਾ ਕੰਪਨੀਆਂ ਸੰਕਟ ਵਿਚ ਹਨ ਅਤੇ ਕੰਪਨੀ ਅਕਤੂਬਰ ਵਿਚ ਅਪਣੇ ਬਿਸਕੁਟਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ।
Britannia
ਇਸੇ ਮਿਆਦ ਵਿਚ ਬ੍ਰਿਟਾਨੀਆ ਇੰਡਸਟ੍ਰੀਜ਼ ਦੀ ਆਮਦਨ 2,854.81 ਕਰੋੜ ਰੁਪਏ ਤੋਂ 5.88 ਫੀਸਦੀ ਵਾਧੇ ਦੇ ਨਾਲ 3,022.91 ਕਰੋੜ ਰੁਪਏ ਅਤੇ ਹੋਰ ਆਮਦਨ 55 ਫੀਸਦੀ ਵਾਧੇ ਦੇ ਨਾਲ 68.2 ਕਰੋੜ ਰੁਪਏ ਦੀ ਰਹੀ। ਬ੍ਰਿਟਾਨੀਆ ਦੇ ਨਤੀਜਿਆਂ ‘ਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਵਰੁਣ ਬੇਰੀ ਨੇ ਕਿਹਾ ਕਿ ਉਹਨਾਂ ਦੀ ਤਿਮਾਹੀ-ਦਰ-ਤਿਮਾਹੀ ਵਿਕਾਸ ਦਰ 13 ਫੀਸਦੀ ਹੈ ਜੋ ਬਜ਼ਾਰ ਦੇ ਮੁਕਾਬਲੇ ਜ਼ਿਆਦਾ ਹੈ। ਸੁਸਤ ਡਿਮਾਂਡ ਦੇ ਦੌਰ ਵਿਚ ਵੀ ਉਹ ਕਾਰੋਬਾਰ ਦੇ ਨਾਲ ਨਵੀਨਤਾ ਜਾਰੀ ਕਰ ਰਿਹਾ ਹੈ।
Parle G
ਦੂਜੇ ਪਾਸੇ ਛਾਂਟੀ ਦੀ ਗੱਲ ਕਰਨ ਵਾਲੀ ਬਿਸਕੁਟ ਕੰਪਨੀ ਪਾਰਲੇ ਦਾ ਦੂਜੀ ਤਿਮਾਹੀ ਦਾ ਮੁਨਾਫਾ 15.2 ਫੀਸਦੀ ਵਧਿਆ ਸੀ। ਖ਼ਬਰਾਂ ਅਨੁਸਾਰ ਪਾਰਲੇ ਬਿਸਕੁਟ ਨੂੰ ਵਿੱਤੀ ਸਾਲ 2019 ਵਿਚ 410 ਕਰੋੜ ਰੁਪਏ ਦਾ ਮੁਨਾਫਾ ਹੋ ਗਿਆ ਹੈ, ਜੋ ਉਸ ਦੇ ਪਿਛਲੇ ਸਾਲ ਤੋਂ ਲਗਭਗ 6 ਫੀਸਦੀ ਵਧ ਕੇ 8,780 ਕਰੋੜ ਰੁਪਏ ਹੋ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।