
ਵਿਦੇਸ਼ੀ ਮੁਦਰਾ ਬਜ਼ਾਰ ਵਿਚ ਅਮਰੀਕੀ ਮੁਦਰਾ ਦੇ ਮਜ਼ਬੂਤ ਹੋਣ ਨਾਲ ਸ਼ੁੱਕਰਵਾਰ ਦੇ ਸ਼ੁਰੂਆਤੀ ਕੰਮ-ਕਾਜ ਵਿਚ ਰੁਪਿਆ ਡਾਲਰ ਦੇ ਮੁਕਾਬਲੇ 14 ਪੈਸੇ ਡਿੱਗ ਕੇ 71.82 'ਤੇ ....
ਨਵੀਂ ਦਿੱਲੀ (ਪੀਟੀਆਈ) :- ਵਿਦੇਸ਼ੀ ਮੁਦਰਾ ਬਜ਼ਾਰ ਵਿਚ ਅਮਰੀਕੀ ਮੁਦਰਾ ਦੇ ਮਜ਼ਬੂਤ ਹੋਣ ਨਾਲ ਸ਼ੁੱਕਰਵਾਰ ਦੇ ਸ਼ੁਰੂਆਤੀ ਕੰਮ-ਕਾਜ ਵਿਚ ਰੁਪਿਆ ਡਾਲਰ ਦੇ ਮੁਕਾਬਲੇ 14 ਪੈਸੇ ਡਿੱਗ ਕੇ 71.82 'ਤੇ ਕੰਮ-ਕਾਜ ਕਰਦੇ ਵੇਖਿਆ ਗਿਆ। ਵਿਦੇਸ਼ੀ ਮੁਦਰਾ ਵਪਾਰੀਆਂ ਦੇ ਮੁਤਾਬਕ ਨਵੇਂ ਗਵਰਨਰ ਸ਼ਕਤੀਕਾਂਤ ਦਾਸ ਦੇ ਭਾਰਤੀ ਰਿਜ਼ਰਵ ਬੈਂਕ ਦੀ ਕੇਂਦਰੀ ਬੋਰਡ ਦੀ ਬੈਠਕ ਤੋਂ ਪਹਿਲਾਂ ਵਿਦੇਸ਼ਾਂ ਵਿਚ ਕੁੱਝ ਮੁਦਰਾ ਦੀ ਤੁਲਣਾ ਵਿਚ ਅਮਰੀਕੀ ਡਾਲਰ ਮਜ਼ਬੂਤ ਹੋਇਆ।
Rupee, Dollar
ਇੰਟਰਬੈਂਕ ਵਿਦੇਸ਼ੀ ਮੁਦਰਾ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 71.80 ਦੇ ਕਮਜ਼ੋਰ ਨੋਟ 'ਤੇ ਖੁੱਲਿਆ ਅਤੇ ਫਿਰ ਡਿੱਗ ਕੇ 71.82 'ਤੇ ਆ ਗਿਆ। ਵੀਰਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ 33 ਪੈਸੇ ਮਜ਼ਬੂਤ ਰਿਹਾ ਸੀ। ਕੇਡੀਆ ਕਮੋਡਿਟੀ ਦੇ ਮੁਖੀ ਅਜੇ ਕੇਡੀਆ ਦੱਸਦੇ ਹਨ ਕਿ ਰੁਪਏ ਦੀ ਹਾਲੀਆ ਗਿਰਾਵਟ ਦੇ ਦੋ ਪ੍ਰਮੁੱਖ ਕਾਰਨ ਹਨ। ਉਨ੍ਹਾਂ ਨੇ ਕਿਹਾ ਸਾਲ ਦੇ ਅੰਤ ਵਿਚ ਆਮ ਤੌਰ 'ਤੇ ਡਾਲਰ ਦੀ ਮੰਗ ਵੱਧ ਜਾਂਦੀ ਹੈ, ਰੁਪਏ ਵਿਚ ਗਿਰਾਵਟ ਦੀ ਪ੍ਰਮੁੱਖ ਵਜ੍ਹਾ ਵੀ ਇਹੀ ਹੈ।
ਉਥੇ ਹੀ ਦੂਜਾ ਕਾਰਨ ਕਰੂਡ ਦੀਆਂ ਕੀਮਤਾਂ ਵਿਚ ਆਇਆ ਤਾਜ਼ਾ ਉਛਾਲ ਹੈ। ਕੇਡੀਆ ਨੇ ਦੱਸਿਆ ਰੁਪਏ ਵਿਚ ਜੇਕਰ ਇਹੀ ਤੇਜੀ ਜਾਰੀ ਰਹੀ ਤਾਂ ਇਹ ਹਾਲ ਫਿਲਹਾਲ ਵਿਚ 72.50 ਅਤੇ 72.60 ਦਾ ਪੱਧਰ ਛੂ ਸਕਦਾ ਹੈ। ਇਸ ਦੌਰਾਨ ਹਫਤੇ ਦੇ ਆਖਰੀ ਦਿਨ ਦੇ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਾਮੂਲੀ ਗਿਰਾਵਟ ਦੇ ਨਾਲ ਹੋਈ।
Foreign Exchange Market
ਦਿਨ ਦੇ 9: 26 ਮਿੰਟ 'ਤੇ ਸੈਂਸੈਕਸ 39 ਅੰਕ ਡਿੱਗ ਕੇ 35890 ਦੇ ਨਾਲ ਅਤੇ ਨਿਫਟੀ 15 ਅੰਕ ਡਿੱਗ ਕੇ 10,776 ਉੱਤੇ ਕੰਮਕਾਜ ਕਰਦੇ ਵੇਖੇ ਗਏ। ਨਿਫਟੀ - 50 ਵਿਚ ਸ਼ਾਮਿਲ 50 ਸ਼ੇਅਰਾਂ ਵਿਚੋਂ 33 ਲਾਲ ਨਿਸ਼ਾਨ ਅਤੇ 17 ਹਰੇ ਨਿਸ਼ਾਨ ਉੱਤੇ ਕੰਮ-ਕਾਜ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਕੰਮ-ਕਾਜ ਖਤਮ ਹੋਣ ਦੇ ਦੌਰਾਨ ਸੈਂਸੈਕਸ 150 ਅੰਕਾਂ ਦੀ ਤੇਜੀ ਨਾਲ 35,929 ਉੱਤੇ ਅਤੇ ਨਿਫਟੀ 53 ਅੰਕਾਂ ਦੀ ਤੇਜੀ ਦੇ ਨਾਲ 10,791 ਉੱਤੇ ਬੰਦ ਹੋਏ।