
ਜੀਓ ਫਾਈਬਰ ਅਤੇ ਏਸੀਟੀ ਫਾਈਬਰਨੇਟ ਦੇ ਮੁਕਾਬਲੇ ਦੇ ਵਿਚਕਾਰ ਆਪਣਾ ਕਸਟਮਰ ਬੇਸ ਵਧਾਉਣ ਦੇ ਲਈ ਏਅਰਟਲ ਬ੍ਰਾਡਬੈਂਡ ਆਪਣੇ ਨਵੇਂ ਗਾਹਕਾਂ ਨੂੰ 1,000 ਰੁਪਏ ਦਾ
ਨਵੀਂ ਦਿੱਲੀ- ਜੀਓ ਫਾਈਬਰ ਅਤੇ ਏਸੀਟੀ ਫਾਈਬਰਨੇਟ ਦੇ ਮੁਕਾਬਲੇ ਦੇ ਵਿਚਕਾਰ ਆਪਣਾ ਕਸਟਮਰ ਬੇਸ ਵਧਾਉਣ ਦੇ ਲਈ ਏਅਰਟਲ ਬ੍ਰਾਡਬੈਂਡ ਆਪਣੇ ਨਵੇਂ ਗਾਹਕਾਂ ਨੂੰ 1,000 ਰੁਪਏ ਦਾ ਡਿਸਕਾਊਂਟ ਦੇ ਰਿਹਾ ਹੈ। ਇਹ ਨਵੀਂ ਆਫਰ ਲਿਮਟਿਡ ਪੀਰੀਅਡ ਦੇ ਲਈ ਪ੍ਰਮੋਸ਼ਨਲ ਤੌਰ 'ਤੇ ਉਤਾਰਿਆ ਗਿਆ ਹੈ ਅਤੇ ਗਾਹਕ ਇਸ ਦਾ ਲਾਭ ਏਅਰਟਲ ਦੀ ਵੈੱਬਸਾਈਟ ਅਤੇ ਮਾਇਏ੍ਰਟਲ ਐਪ ਦੇ ਜਰੀਏ ਲੈ ਸਕਦੇ ਹਨ ਇਹ ਨਵਾਂ ਆਫਰ ਫਿਲਹਾਲ ਬੈਗਲੁਰੂ ਅਤੇ ਚੇਨਈ ਸਰਕਲ ਵਿਚ ਲਾਈਵ ਹੈ।
Airtel Network
ਜੋ ਗ੍ਰਾਹਕ ਐਂਟੀ ਲੈਵਲ 799 ਰੁਪਏ ਵਾਲਾ ਬ੍ਰਾਡਬੈਂਡ ਪਲਾਨ ਲੈ ਰਹੇ ਹਨ ਉਹਨਾਂ ਨੂੰ ਪਹਿਲਾਂ ਇੱਕ ਮਹੀਨਾ ਮੁਫ਼ਤ ਦਿੱਤੇ ਜਾ ਰਹੇ ਹਨ। ਹਾਲਾਂਕਿ ਜੋ ਗਾਹਕ 799 ਰੁਪਏ ਤੋਂ ਉੱਪਰ ਪਲੈਨ ਲੈ ਰਹੇ ਹਨ ਉਹਨਾਂ ਨੂੰ 1,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
Airtel
ਏਅਰਟਲ ਨੇ ਬੈਂਗਲੁਰੂ ਅਤੇ ਚੇਂਨਈ ਸਰਕਲ ਦੇ ਲਈ ਉਹ ਆਫ਼ਰ ਆਪਣੀ ਵੈੱਬਸਾਈਟ ਅਤੇ ਆਪਣੇ ਐਪ ਵਿਚ ਲਿਸਟ ਕੀਤੀ ਹੈ। ਏਅਰਟਲ ਵੈੱਬਸਾਈਟ 'ਤੇ ਜਾਰੀ ਬੈਨਰ ਦੇ ਮੁਤਾਬਿਕ ਇਹ ਆਫਰ ਅੱਜ ਰਾਤ 12 ਵਜੇ ਤੱਕ ਦੇ ਲਈ ਹੀ ਹੈ।
Airtel
ਟੈਲੀਕਾਮ ਦੀ ਰਿਪੋਰਟ ਮੁਤਾਬਿਕ ਨਵੇਂ ਏਅਰਟਲ ਬ੍ਰਾਡਬੈਂਡ ਗਾਹਕ ਡਿਸਕਾਊਂਟ ਆਫਰ ਦਾ ਲਾਭ ਏਅਰਟਲ ਸਾਈਟ ਜਾਂ ਮਾਈਏਅਰਟਲ ਐਪ ਤੇ ਲਿਸਟਡ ਕਿਸੇ ਇੱਕ ਪਲੈਨ ਤੇ ਲੈ ਸਕਦੇ ਹਨ।
Airtel
ਇਹ ਡਿਸਕਾਊਂਟ ਤਦ ਤੱਕ ਲਾਗੂ ਹੋਵੇਗਾ ਜਦ ਤੱਕ ਗਾਹਕ ਸਫਲਤਾਪੂਰਵਕ ਨਵੇਂ ਬ੍ਰਾਡਬੈਂਡ ਕਨੈਕਸ਼ਨ ਦੇ ਲਈ ਆਰਡਰ ਕਰ ਚੁੱਕੇ ਹੋਣਗੇ। ਜੋ ਗਾਹਕ 799 ਰੁਪਏ ਵਾਲਾ ਬ੍ਰਾਡਬੈਂਡ ਪਲੈਨ ਸਲੈਕਟ ਕਰਨਗੇ ਉਹਨਾਂ ਲਈ ਪਹਿਲੇ ਮਹੀਨੇ ਦਾ ਰੇਟ ਫ੍ਰੀ ਹੋਵੇਗਾ।