Xiaomi ਦੇ SmartPhones ‘ਤੇ ਭਾਰੀ ਡਿਸਕਾਊਂਟ ਅਤੇ ਨਾਲ ਕਈ ਵੱਡੇ ਆਫ਼ਰ
Published : Aug 13, 2019, 8:44 am IST
Updated : Aug 13, 2019, 8:44 am IST
SHARE ARTICLE
Mi smartphones
Mi smartphones

Xiaomi Independence Day ਸੇਲ 11 ਅਗਸਤ ਤੱਕ ਦੀ ਸੀ...

Xiaomi ਦੇ SmartPhones ‘ਤੇ ਭਾਰੀ ਡਿਸਕਾਊਂਟ ਅਤੇ ਨਾਲ ਕਈ ਵੱਡੇ ਆਫ਼ਰ

ਨਵੀਂ ਦਿੱਲੀ: Xiaomi Independence Day ਸੇਲ 11 ਅਗਸਤ ਤੱਕ ਦੀ ਸੀ। ਜੇਕਰ ਤੁਸੀਂ ਇਹ ਸੇਲ ਮਿਸ ਕਰ ਦਿੱਤੀ ਹੈ ਤਾਂ ਚਿੰਤਾ ਦੀ ਕੋਈ ਗੱਲ ਨਹੀਂ। ਅਜਿਹਾ ਇਸ ਲਈ ਕਿਉਂਕਿ Xiaomi ਅਤੇ Amazon India ਨੇ ਇਕ ਵਾਰੀ ਫਿਰ ਆਪਣੇ ਪਲੈਟਫਾਰਮ 'ਤੇ Mi Days ਸੇਲ ਸ਼ੁਰੂ ਕੀਤੀ ਹੈ। 7 ਦਿਨ ਤਕ ਚੱਲਣ ਵਾਲੀ Mi Days Sale ਅੱਜ ਯਾਨੀ 12 ਅਗਸਤ ਤੋਂ ਸ਼ੁਰੂ ਹੋ ਕੇ 18 ਅਗਸਤ ਤਕ ਚੱਲੇਗੀ।

AmazonAmazon

Amazon ਦੀ ਲਿਸਟਿੰਗ ਅਨੁਸਾਰ, Xiaomi ਦੇ ਸਮਾਰਟਫੋਨਜ਼ 'ਤੇ Rs 7500 ਤਕ ਦਾ ਡਿਸਕਾਊਂਟ ਮਿਲੇਗਾ। ਹੋਰ ਲਿਸਟਿਡ ਆਫਰਜ਼ 'ਚ ਪੁਰਾਣੇ ਸਮਾਰਟਫੋਨ ਦੇ ਐਕਸਚੇਂਜ 'ਤੇ Rs 2000 ਦਾ ਵਾਧੂ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ, ਨੋ ਕੋਸਟ EMI ਨਾਲ ICICI ਬੈਂਕ ਕ੍ਰੈਡਿਟ ਕਾਰਡਜ਼, HDFC ਕਾਰਡ 'ਤੇ 5 ਫ਼ੀਸਦੀ ਕੈਸ਼ਬੈਕ ਮਿਲੇਗਾ। ਜਾਣਦੇ ਹਾਂ ਇਸ ਸੇਲ 'ਚ ਮਿਲਣ ਵਾਲੇ ਕੁਝ ਆਫਰਜ਼ ਬਾਰੇ :

Xiaomi Redmi 6A: ਇਸ ਫੋਨ ਦੀ 2GB ਰੈਮ ਅਤੇ 32GB ਸਟੋਰੇਜ ਵੇਰੀਐਂਟ Amazon 'ਤੇ ਖਰੀਦ ਲਈ Rs 6199 'ਚ ਉਪਲਬਧ ਹੈ। ਹੈਂਡਸੈੱਟ 'ਚ 12nm ਮੀਡੀਆ ਟੈੱਕ MT6761 ਹੀਲਿਓ A22 SoC ਅਤੇ 3000mAh ਦੀ ਬੈਟਰੀ ਦਿੱਤੀ ਗਈ ਹੈ। 

Xiaomi Redmi 6AXiaomi Redmi 6A

Xiaomi Redmi 7: ਹੈਂਡਸੈੱਟ ਦਾ 2GB ਰੈਮ ਅਤੇ 32GB ਸਟੋਰੇਜ ਵੇਰੀਐਂਟ Rs 7499 'ਚ ਪ੍ਰਾਈਜ਼ ਡ੍ਰਾਪ ਤੋਂ ਬਾਅਦ ਉਪਲਬਧ ਹੈ। ਇਸ ਵਿਚ 6.26 ਇੰਚ ਐੱਚਡੀ ਪਲੱਸ ਡਿਸਪਲੇ ਅਤੇ ਸਨੈਪਡ੍ਰੇਗਨ 632 SoC ਦਿੱਤਾ ਗਿਆ ਹੈ। ਫੋਨ 'ਚ 12MP + 2MP ਦਾ ਰੀਅਰ ਕੈਮਰਾ ਅਤੇ 8MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। 

Xiaomi Redmi 7Xiaomi Redmi 7

Xiaomi Mi A2: Mi Days Sale 'ਚ ਇਸ ਫੋਨ ਦੀ 4GB ਰੈਮ ਅਤੇ 64GB ਸਟੋਰੇਜ ਮਾਡਲ Rs 9999 ਦੀ ਕੀਮਤ 'ਚ ਮਿਲ ਰਿਹਾ ਹੈ। ਇਹ Xiaomi ਦਾ ਦੂਸਰਾ ਸਮਾਰਟਫੋਨ ਹੈ, ਜੋ ਸਟਾਕ ਐਂਡਰਾਇਡ ਓਐੱਸ ਨਾਲ ਐਂਡਰਾਇਡ ਓਐੱਸ ਨਾਲ ਐਂਡਰਾਇਡ ਵਨ ਪ੍ਰੋਗਰਾਮ 'ਤੇ ਆਧਾਰਿਤ ਹੈ। ਫੋਨ ਡਿਊਲ ਰੀਅਰ ਕੈਮਰਾ, 20MP ਫਰੰਟ ਕੈਮਰਾ ਅਤੇ 3010mAh ਬੈਟਰੀ ਨਾਲ ਆਉਂਦਾ ਹੈ।

Xiaomi Mi A2Xiaomi Mi A2

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement