
ਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਲੌਕਡਾਊਨ 3 ਮਈ ਤੱਕ ਵਧਾ ਦਿੱਤਾ ਗਿਆ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਲੌਕਡਾਊਨ 3 ਮਈ ਤੱਕ ਵਧਾ ਦਿੱਤਾ ਗਿਆ। ਪਹਿਲਾਂ ਤੋਂ ਹੀ ਘਾਟੇ ਨਾਲ ਜੂਝ ਰਹੇ ਦੇਸ਼ ਦੇ ਆਟੋ ਸੈਕਟਰ ਲਈ ਇਹ ਮਹੀਨਾ ਵੀ ਮੁਸ਼ਕਿਲ ਭਰਿਆ ਹੋਵੇਗਾ। ਮਾਰਚ ਮਹੀਨਾ ਵੀ ਆਟੋ ਸੈਕਟਰ ਲਈ ਕਾਫੀ ਨੁਕਸਾਨਦਾਇਕ ਰਿਹਾ ਹੈ।
File Photo
ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਿੰਗ ਨੇ ਬੀਤੇ ਮਾਰਚ ਮਹੀਨੇ ਦੇ ਯਾਤਰੀ ਵਾਹਨਾਂ ਦੀ ਵਿਕਰੀ ਦੇ ਅੰਕੜੇ ਪੇਸ਼ ਕੀਤੇ ਸੀ। ਇਸ ਅਨੁਸਾਰ ਮਾਰਚ ਮਹੀਨੇ ਵਿਚ ਦੇਸ਼ ਵਿਚ ਸਿਰਫ 1,43,014 ਯੂਨਿਟ ਯਾਤਰੀ ਵਾਹਨਾਂ ਦੀ ਵਿਕਰੀ ਹੋਈ ਹੈ। ਪਿਛਲੇ ਸਾਲ ਮਾਰਚ ਮਹੀਨੇ ਵਿਚ ਕੁੱਲ 2,91,861 ਯੂਨਿਟਸ ਪੈਸੇਂਜਰ ਕਾਰਾਂ ਦੀ ਵਿਕਰੀ ਹੋਈ ਸੀ।
File Photo
ਯਾਤਰੀ ਵਾਹਨਾਂ ਦੀ ਵਿਕਰੀ ਮਾਰਚ ਮਹੀਨੇ ਵਿਚ 51 ਫੀਸਦੀ ਤੱਕ ਘਟ ਗਈ। ਇਸ ਤੋਂ ਇਲਾਵਾ ਮਾਰਚ ਵਿਚ ਦੇਸ਼ ਵਿਚ ਸਿਰਫ 13,027 ਵਪਾਰਕ ਵਾਹਨਾਂ ਦੀ ਵਿਕਰੀ ਹੋਈ ਹੈ, ਜੋ ਪਿਛਲੇ ਸਾਲ ਦੇ ਮਾਰਚ ਮਹੀਨੇ ਨਾਲੋਂ 88.95 ਪ੍ਰਤੀਸ਼ਤ ਘੱਟ ਹੈ। ਪਿਛਲੇ ਮਹੀਨੇ ਦੇਸ਼ ਵਿਚ ਵਪਾਰਕ ਵਾਹਨਾਂ ਦੀ ਵਿਕਰੀ ਦੀਆਂ 1,09,022 ਯੂਨਿਟਸ ਦਰਜ ਕੀਤੀਆਂ ਗਈਆਂ ਸਨ।
File Photo
ਵਪਾਰਕ ਵਾਹਨਾਂ ਦੀ ਵਿਕਰੀ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਪੂਰਾ ਅਪ੍ਰੈਲ ਮਹੀਨਾ ਲੌਕਡਾਊਨ ਵਿਚ ਖਤਮ ਹੋ ਜਾਵੇਗਾ। ਨਾ ਹੀ ਵਾਹਨ ਵੇਚੇ ਜਾ ਰਹੇ ਹਨ ਅਤੇ ਨਾ ਹੀ ਉਤਪਾਦਨ ਹੋ ਰਿਹਾ ਹੈ। ਕੁਝ ਕੰਪਨੀਆਂ ਜਿਵੇਂ ਕਿ ਟਾਟਾ ਮੋਟਰਜ਼ ਅਤੇ ਹੁੰਡਈ ਆਦਿ ਨੇ ਆਨਲਾਈਨ ਵਿਕਰੀ ਦਾ ਸਹਾਰਾ ਲਿਆ ਹੈ, ਪਰ ਇਹ ਕਿੰਨਾ ਪ੍ਰਭਾਵਸ਼ਾਲੀ ਹੋਵੇਗਾ,ਇਹ ਤਾਂ ਸਮਾਂ ਹੀ ਦੱਸੇਗਾ।
File Photo
ਇਹ ਅਪ੍ਰੈਲ ਮਹੀਨਾ ਦੇਸ਼ ਦੇ ਆਟੋ ਸੈਕਟਰ ਲਈ ਵੱਡੀ ਸਮੱਸਿਆ ਵਾਂਗ ਹੋਵੇਗਾ। ਸਿਆਮ ਦੇ ਅੰਕੜਿਆਂ ਅਨੁਸਾਰ ਉਦਯੋਗ ਨੂੰ ਹਰ ਦਿਨ ਪ੍ਰੋਡਕਸ਼ਨ ਟਰਨਓਵਰ ਦੇ ਠੱਪ ਹੋਣ ਕਾਰਨ 2,300 ਕਰੋੜ ਰੁਪਏ ਦਾ ਘਾਟਾ ਸਹਿਣਾ ਪੈ ਰਿਹਾ ਹੈ।