ਅਪ੍ਰੈਲ ਵਿਚ ਇਕ ਹੋ ਜਾਣਗੇ ਯੂਬੀਆਈ, ਨਵੇਂ ਬੈਂਕ ਨੂੰ ਮਿਲੇਗਾ ਨਵਾਂ ਨਾਮ
Published : Sep 15, 2019, 12:05 pm IST
Updated : Sep 15, 2019, 12:05 pm IST
SHARE ARTICLE
Merger of ubi pnb and obc to get operational from april 2020 with new-name
Merger of ubi pnb and obc to get operational from april 2020 with new-name

ਰਲੇਵੇਂ ਤੋਂ ਬਾਅਦ ਬਣੇ ਨਵੇਂ ਬੈਂਕ ਦਾ ਨਾਮ ਵੀ ਵੱਖਰਾ ਹੋਵੇਗਾ।

ਨਵੀਂ ਦਿੱਲੀ:  ਯੂਨਾਈਟਿਡ ਬੈਂਕ ਆਫ਼ ਇੰਡੀਆ (ਯੂ ਬੀ ਆਈ), ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) ਅਤੇ ਓਰੀਐਂਟਲ ਬੈਂਕ ਆਫ ਕਾਮਰਸ (ਓ ਬੀ ਸੀ) ਦੀ ਰਲੇਵੇਂ ਦੀ ਪ੍ਰਕਿਰਿਆ ਅਗਲੇ ਸਾਲ 1 ਅਪ੍ਰੈਲ ਤੱਕ ਪੂਰੀ ਹੋ ਜਾਵੇਗੀ। ਇਨ੍ਹਾਂ ਤਿੰਨਾਂ ਬੈਂਕਾਂ (ਬੈਂਕ ਮਰਜਰ) ਦੇ ਰਲੇਵੇਂ ਤੋਂ ਬਾਅਦ ਬਣੇ ਨਵੇਂ ਬੈਂਕ ਦਾ ਨਾਮ ਵੀ ਵੱਖਰਾ ਹੋਵੇਗਾ। ਸ਼ਨੀਵਾਰ ਨੂੰ ਇਸ ਮਾਮਲੇ ਨਾਲ ਜੁੜੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

OBCOBC

ਰਲੇਵੇਂ ਤੋਂ ਬਾਅਦ ਬਣਨ ਵਾਲਾ ਨਵਾਂ ਬੈਂਕ ਸਟੇਟ ਬੈਂਕ ਆਫ਼ ਇੰਡੀਆ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਬੈਂਕ ਹੋਵੇਗਾ, ਜਿਸ ਦਾ ਕੁੱਲ ਕਾਰੋਬਾਰ 18 ਲੱਖ ਕਰੋੜ ਰੁਪਏ ਹੈ। ਯੂਬੀਆਈ ਦੇ ਸੀਈਓ ਅਤੇ ਪ੍ਰਬੰਧ ਨਿਰਦੇਸ਼ਕ ਅਸ਼ੋਕ ਕੁਮਾਰ ਪ੍ਰਧਾਨ ਨੇ ਕਿਹਾ ਕਿ ਅਭੇਦ ਹੋਣ ਦੀ ਪ੍ਰਕਿਰਿਆ ਵਿਚ ਕੁਝ ਸਮਾਂ ਲੱਗੇਗਾ ਅਤੇ ਨਵਾਂ ਬੈਂਕ 1 ਅਪ੍ਰੈਲ, 2020 ਤੋਂ ਕੰਮ ਕਰਨਾ ਸ਼ੁਰੂ ਕਰੇਗਾ।

ਯੂ ਬੀ ਆਈ, ਪੀ ਐਨ ਬੀ ਅਤੇ ਓ ਬੀ ਸੀ ਕੋਲਕਾਤਾ ਵਿਚ ਗ੍ਰਾਹਕਾਂ ਨਾਲ ਬੈਠਕ ਕੀਤੀ ਜਿਨ੍ਹਾਂ ਵਿਚ ਪੀ ਐਨ ਬੀ ਦੇ ਜਨਰਲ ਮੈਨੇਜਰ ਚੰਦਰ ਖੁਰਾਨਾ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ ਦੇ ਜਨਰਲ ਮੈਨੇਜਰ ਬਿਨੇ ਕੁਮਾਰ ਸ਼ਾਮਲ ਹਨ। ਬੈਂਕਾਂ ਨੇ ਕਿਹਾ ਕਿ ਰਲੇਵੇਂ ਤੋਂ ਬਾਅਦ ਬਣਨ ਵਾਲੀ ਨਵੀਂ ਇਕਾਈ ਵਿਚ ਬੈਂਕ ਕਰਮਚਾਰੀਆਂ ਦੀ ਕੋਈ ਰੀਕਰੀਮੈਂਟ ਨਹੀਂ ਹੋਵੇਗੀ। ਇਸ ਸਮੇਂ ਦੌਰਾਨ, ਉਸ ਨੇ ਸਵੈਇੱਛੁਕ ਰਿਟਾਇਰਮੈਂਟ ਸਕੀਮ (ਵੀਆਰਐਸ) ਪੇਸ਼ ਕਰਨ ਦੇ ਵਿਚਾਰ ਨੂੰ ਵੀ ਨਕਾਰ ਦਿੱਤਾ।

PNBPNB

ਦੱਸ ਦੇਈਏ ਕਿ ਜਦੋਂ ਤੋਂ ਰਲੇਵੇਂ ਦੀ ਖ਼ਬਰ ਮਿਲੀ ਹੈ, ਬੈਂਕ ਕਰਮਚਾਰੀ ਇਸ ਦਾ ਵਿਰੋਧ ਕਰ ਰਹੇ ਹਨ। ਬੈਂਕਾਂ ਦੇ ਕਰਮਚਾਰੀਆਂ ਨੇ ਵੀ ਰਲੇਵੇਂ ਦੇ ਵਿਰੋਧ ਵਿਚ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਹੈ। ਬੈਂਕ ਦੇ ਕਰਮਚਾਰੀਆਂ ਦੀਆਂ ਚਾਰ ਯੂਨੀਅਨਾਂ ਨੇ ਜਨਤਕ ਖੇਤਰ ਵਿਚ 10 ਬੈਂਕਾਂ ਦੇ ਰਲੇਵੇਂ ਦੇ ਐਲਾਨ ਦੇ ਵਿਰੋਧ ਵਿਚ 25 ਸਤੰਬਰ ਨੂੰ ਦੋ ਦਿਨਾਂ ਹੜਤਾਲ ਕੀਤੀ ਹੈ। ਨਾਲ ਹੀ ਬੈਂਕ ਯੂਨੀਅਨਾਂ ਨੇ ਬੈਂਕਾਂ ਦੇ ਰਲੇਵੇਂ ਦੀ ਇਸ ਯੋਜਨਾ ਦੇ ਵਿਰੁੱਧ ਨਵੰਬਰ ਦੇ ਦੂਜੇ ਹਫਤੇ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦੀ ਧਮਕੀ ਵੀ ਦਿੱਤੀ ਹੈ।

Bank strike days bank close bank strike september 2019 4 days bank strikeBank 

ਮਹੱਤਵਪੂਰਣ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ 4 ਵੱਡੇ ਬੈਂਕ ਬਣਾਉਣ ਲਈ 10 ਪਬਲਿਕ ਸੈਕਟਰ ਦੇ ਬੈਂਕਾਂ ਨੂੰ ਮਿਲਾਉਣ ਦਾ ਐਲਾਨ ਕੀਤਾ ਹੈ। ਸਰਕਾਰ ਦੀ ਇਸ ਐਲਾਨ ਅਨੁਸਾਰ ਯੂਨਾਈਟਿਡ ਬੈਂਕ ਆਫ਼ ਇੰਡੀਆ ਅਤੇ ਓਰੀਐਂਟਲ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਵਿਚ ਮਰਜ ਹੋ ਜਾਣਗੇ। ਇਸ ਰਲੇਵੇਂ ਤੋਂ ਬਾਅਦ ਦੇਸ਼ ਨੂੰ ਦੂਜਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਮਿਲੇਗਾ।

ਇਸੇ ਤਰ੍ਹਾਂ ਸਿੰਡੀਕੇਟ ਬੈਂਕ ਨੂੰ ਕੇਨਰਾ ਬੈਂਕ ਵਿਚ ਮਿਲਾ ਦਿੱਤਾ ਜਾਵੇਗਾ। ਇੰਡੀਅਨ ਬੈਂਕ ਅਲਾਹਾਬਾਦ ਬੈਂਕ ਵਿਚ ਰਲ ਜਾਵੇਗਾ। ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਯੂਨੀਅਨ ਬੈਂਕ ਆਫ ਇੰਡੀਆ ਵਿਚ ਰਲ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement