
ਸਰਕਾਰ ਨੇ 30 ਅਗਸਤ ਨੂੰ ਪਬਲਿਕ ਸੈਕਟਰ ਦੇ 10 ਬੈਂਕਾਂ ਨੂੰ...
ਨਵੀਂ ਦਿੱਲੀ: ਇਸ ਮਹੀਨੇ ਲਗਾਤਾਰ ਚਾਰ ਦਿਨ ਬੈਂਕ ਵਿਚ ਕੰਮਕਾਜ ਨਹੀਂ ਹੋਣਗੇ। 26 ਅਤੇ 27 ਸਤੰਬਰ ਨੂੰ ਦੋ ਦਿਨ ਰਾਸ਼ਟਰੀ ਹੜਤਾਲ ਹੈ ਜਿਸ ਵਿਚ ਸਾਰੇ ਬੈਂਕਾਂ ਦੇ ਅਧਿਕਾਰੀ ਸ਼ਾਮਲ ਹੋਣਗੇ। ਸਰਵਜਨਿਕ ਖੇਤਰ ਦੇ ਬੈਂਕ ਅਧਿਕਾਰੀਆਂ ਦੀਆਂ ਚਾਰ ਯੂਨੀਅਨਾਂ ਨੇ ਦਸ ਸਰਕਾਰੀ ਬੈਂਕਾਂ ਦੇ ਰਲੇਵੇਂ ਦੇ ਐਲਾਨ ਦੇ ਵਿਰੋਧ ਵਿਚ 26 ਸਤੰਬਰ ਤੋਂ ਦੋ ਦਿਨ ਦੀ ਹੜਤਾਲ ’ਤੇ ਜਾਣ ਦੀ ਧਮਕੀ ਦਿੱਤੀ ਹੈ।
Bank
ਇਸ ਤੋਂ ਇਲਾਵਾ 28 ਸਤੰਬਰ ਨੂੰ ਵੀ ਬੈਂਕ ਵਿਚ ਕੰਮ ਨਹੀਂ ਹੋਣਗੇ ਕਿਉਂ ਕਿ ਮਹੀਨੇ ਦੇ ਆਖਰੀ ਸ਼ਨੀਵਾਰ ਬੈਂਕਾਂ ਵਿਚ ਛੁੱਟੀ ਹੁੰਦੀ ਹੈ ਅਤੇ 29 ਸਤੰਬਰ ਨੂੰ ਬੈਂਕ ਵਿਚ ਐਤਵਾਰ ਦੀ ਛੁੱਟੀ ਹੋਵੇਗੀ। ਸਰਕਾਰ ਨੇ ਚਾਰ ਬੈਂਕ ਬਣਾਉਣ ਲਈ ਜਨਤਕ ਖੇਤਰ ਦੇ 10 ਬੈਂਕਾਂ ਨੂੰ ਰਲੀਜ ਕਰਨ ਦਾ ਐਲਾਨ ਕੀਤਾ ਹੈ। ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਨੂੰ ਭੇਜੇ ਨੋਟਿਸ ਵਿਚ ਅਧਿਕਾਰੀਆਂ ਦੀਆਂ ਯੂਨੀਅਨਾਂ ਨੇ ਕਿਹਾ ਕਿ ਉਨ੍ਹਾਂ ਨੇ ਬੈਂਕਿੰਗ ਸੈਕਟਰ ਦੇ ਰਲੇਵੇਂ ਵਿਰੁੱਧ ਹੜਤਾਲ ’ਤੇ ਜਾਣ ਦਾ ਪ੍ਰਸਤਾਵ ਦਿੱਤਾ।
Bank
ਸਰਕਾਰ ਨੇ 30 ਅਗਸਤ ਨੂੰ ਪਬਲਿਕ ਸੈਕਟਰ ਦੇ 10 ਬੈਂਕਾਂ ਨੂੰ ਚਾਰ ਬੈਂਕਾਂ ਦੇ ਗਠਨ ਲਈ ਐਲਾਨ ਕੀਤਾ ਸੀ। ਯੂਨੀਅਨ ਆਗੂ ਨੇ ਇਹ ਵੀ ਕਿਹਾ ਕਿ ਰਾਸ਼ਟਰੀਕਰਣ ਬੈਂਕਾਂ ਦੇ ਕਰਮਚਾਰੀ ਨਵੰਬਰ ਦੇ ਦੂਜੇ ਹਫ਼ਤੇ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰ ਸਕਦੇ ਹਨ। ਆਲ ਇੰਡੀਆ ਬੈਂਕ ਆਫਿਸਰਜ਼ ਕਨਫੈਡਰੇਸ਼ਨ (ਏ.ਆਈ.ਬੀ.ਓ.ਸੀ.), ਆਲ ਇੰਡੀਆ ਬੈਂਕ ਆੱਫਸਰਜ਼ ਐਸੋਸੀਏਸ਼ਨ (ਏ.ਆਈ.ਬੀ.ਓ.ਏ.), ਇੰਡੀਅਨ ਨੈਸ਼ਨਲ ਬੈਂਕ ਆਫੀਸਰਜ਼ ਕਾਂਗਰਸ (ਆਈ.ਐੱਨ.ਬੀ.ਓ.ਸੀ.) ਅਤੇ ਨੈਸ਼ਨਲ ਆਰਗੇਨਾਈਜ਼ੇਸ਼ਨ ਆਫ ਬੈਂਕ ਅਫਸਰਜ਼ (ਐਨ.ਓ.ਬੀ.ਓ.) ਨੇ ਸਾਂਝੇ ਤੌਰ 'ਤੇ ਹੜਤਾਲ ਦਾ ਨੋਟਿਸ ਦਿੱਤਾ ਹੈ।
ਇਸ ਤੋਂ ਇਲਾਵਾ, ਬੈਂਕ ਯੂਨੀਅਨਾਂ ਦੀ ਮੰਗ ਹੈ ਕਿ ਪੰਜ ਦਿਨਾਂ ਦਾ ਹਫਤਾ ਕੀਤਾ ਜਾਵੇ ਅਤੇ ਨਕਦ ਲੈਣ-ਦੇਣ ਦੇ ਘੰਟੇ ਅਤੇ ਨਿਯਮਤ ਕਾਰਜਕ੍ਰਮ ਨੂੰ ਘਟਾ ਦਿੱਤਾ ਜਾਵੇ। ਯੂਨੀਅਨਾਂ ਨੇ ਮੌਜੂਦਾ ਚੌਕਸੀ ਨਾਲ ਸਬੰਧਤ ਪ੍ਰਕਿਰਿਆਵਾਂ ਵਿਚ ਬਾਹਰੀ ਏਜੰਸੀਆਂ ਦੀ ਦਖਲਅੰਦਾਜ਼ੀ ਨੂੰ ਰੋਕਣ, ਸੇਵਾਮੁਕਤ ਕਰਮਚਾਰੀਆਂ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ, ਢੁੱਕਵੀਂ ਭਰਤੀ ਕਰਨ, ਐਨਪੀਐਸ ਨੂੰ ਖਤਮ ਕਰਨ ਅਤੇ ਖਪਤਕਾਰਾਂ ਲਈ ਸੇਵਾ ਖਰਚਿਆਂ ਨੂੰ ਘਟਾਉਣ ਅਤੇ ਵਧੀਆ ਪ੍ਰਦਰਸ਼ਨ ਨਾ ਕਰਨ ਦੇ ਨਾਮ ਉੱਤੇ ਅਧਿਕਾਰੀਆਂ ਨੂੰ ਪਰੇਸ਼ਾਨ ਨਾ ਕਰਨ ਦੀ ਮੰਗ ਕੀਤੀ ਹੈ।
Canara Bank
ਏਆਈਬੀਓਸੀ (ਚੰਡੀਗੜ੍ਹ) ਦੇ ਜਨਰਲ ਸਕੱਤਰ ਦੀਪਕ ਕੁਮਾਰ ਸ਼ਰਮਾ ਨੇ ਕਿਹਾ ਕਿ ਦੇਸ਼ ਭਰ ਦੇ ਰਾਸ਼ਟਰੀਕਰਣ ਬੈਂਕ 25 ਸਤੰਬਰ ਅੱਧੀ ਰਾਤ ਤੋਂ 27 ਸਤੰਬਰ ਅੱਧੀ ਰਾਤ ਤੱਕ ਹੜਤਾਲ ‘ਤੇ ਰਹਿਣਗੇ। ਬੈਂਕ ਕਰਮਚਾਰੀਆਂ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਰਲੇਵੇਂ ਦੇ ਵਿਰੋਧ ਵਿਚ ਅਤੇ ਉਨ੍ਹਾਂ ਦੀਆਂ ਹੋਰ ਮੰਗਾਂ ਦੇ ਸਮਰਥਨ ਵਿਚ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੰਬਰ ਦੇ ਦੂਜੇ ਹਫ਼ਤੇ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਜਾਵੇਗੀ।
Banks
ਸਰਕਾਰ ਨੇ ਚਾਰ ਰਾਸ਼ਟਰੀ ਬੈਂਕਾਂ ਨੂੰ ਚਾਰ ਵੱਡੇ ਬੈਂਕ ਬਣਾਉਣ ਲਈ ਮਿਲਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ ਯੂਨਾਈਟਿਡ ਬੈਂਕ ਆਫ਼ ਇੰਡੀਆ ਅਤੇ ਓਰੀਐਂਟਲ ਬੈਂਕ ਆਫ ਕਾਮਰਸ ਨੂੰ ਪੰਜਾਬ ਨੈਸ਼ਨਲ ਬੈਂਕ ਵਿਚ ਮਿਲਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਜੋ ਬੈਂਕ ਹੋਂਦ ਵਿਚ ਆਇਆ ਹੈ ਉਹ ਪਬਲਿਕ ਸੈਕਟਰ ਦਾ ਦੂਜਾ ਸਭ ਤੋਂ ਵੱਡਾ ਬੈਂਕ ਹੋਵੇਗਾ।
ਇਸੇ ਤਰ੍ਹਾਂ ਸਿੰਡੀਕੇਟ ਨੂੰ ਕੇਨਰਾ ਬੈਂਕ ਨਾਲ ਮਿਲਾ ਦਿੱਤਾ ਜਾਵੇਗਾ। ਅਲਾਹਾਬਾਦ ਬੈਂਕ ਨੂੰ ਇੰਡੀਅਨ ਬੈਂਕ ਨਾਲ ਮਿਲਾਇਆ ਜਾਣਾ ਹੈ ਜਦੋਂ ਕਿ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਨੂੰ ਯੂਨੀਅਨ ਬੈਂਕ ਆਫ ਇੰਡੀਆ ਨਾਲ ਮਿਲਾਇਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।