
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਟੈਲੀਕਾਮ ਅਤੇ ਆਟੋ ਸੈਕਟਰ ਲਈ ਕਈ ਵੱਡੇ ਫੈਸਲੇ ਲਏ ਗਏ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਟੈਲੀਕਾਮ ਅਤੇ ਆਟੋ ਸੈਕਟਰ ਲਈ ਕਈ ਵੱਡੇ ਫੈਸਲੇ ਲਏ ਗਏ। ਕੇਂਦਰ ਸਰਕਾਰ ਨੇ ਟੈਲੀਕਾਮ ਸੈਕਟਰ ਲਈ ਰਾਹਤ ਪੈਕੇਜ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਟੈਲੀਕਾਮ ਸੈਕਟਰ ਵਿਚ ਆਟੋਮੈਟਿਕ ਰੂਟ ਜ਼ਰੀਏ 100 ਫੀਸਦ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਗਈ ਹੈ।
Telecom sector
ਹੋਰ ਪੜ੍ਹੋ: ਅਰਵਿੰਦ ਕੇਜਰੀਵਾਲ ਨੇ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਇਸ ਦੀ ਜਾਣਕਾਰੀ ਟੈਲੀਕਾਮ ਮੰਤਰੀ ਅਸ਼ਵਨੀ ਵੈਸ਼ਣਵ ਨੇ ਦਿੱਤੀ ਹੈ। ਕੇਂਦਰ ਵਲੋਂ ਟੈਲੀਕਾਮ ਆਪਰੇਟਰਾਂ ਦੇ ਬਕਾਏ 'ਤੇ 4 ਸਾਲ ਦੀ ਰੋਕ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰ ਸੰਚਾਲਕਾਂ ਨੂੰ ਰੋਕ ਦੀ ਮਿਆਦ ਦੌਰਾਨ ਵਿਆਜ ਦਾ ਭੁਗਤਾਨ ਕਰਨਾ ਪਵੇਗਾ। ਏਜੀਆਰ ਦੀ ਪਰਿਭਾਸ਼ਾ ਨੂੰ ਬਦਲਦੇ ਹੋਏ, ਇਸ ਵਿਚੋਂ ਗੈਰ-ਟੈਲੀਕਾਮ ਰੈਵੇਨਿਊ ਨੂੰ ਬਾਹਰ ਕੀਤਾ ਜਾਵੇਗਾ। ਏਜੀਆਰ ਵਿਚ ਵਿਆਜ ਨੂੰ ਘੱਟ ਕਰਕੇ ਸਲਾਨਾ 2% ਕੀਤਾ ਗਿਆ ਹੈ।
Union telecom minister Ashwini Vaishnaw
ਹੋਰ ਪੜ੍ਹੋ: BJP-RSS ਵਾਲੇ ਹਿੰਦੂ ਨਹੀਂ, ਇਹ ਸਿਰਫ ਹਿੰਦੂ ਧਰਮ ਦੀ ਵਰਤੋਂ ਕਰਦੇ ਹਨ- ਰਾਹੁਲ ਗਾਂਧੀ
ਇਸ ਤੋਂ ਇਲਾਵਾ ਇਸ ਉੱਤੇ ਲੱਗਣ ਵਾਲੀ ਪਨੈਲਟੀ ਵੀ ਖਤਮ ਕੀਤੀ ਗਈ ਹੈ। ਇਸ ਨਾਲ ਟੈਲੀਕਾਮ ਕੰਪਨੀਆਂ ਨੂੰ ਵੱਡੀ ਰਾਹਤ ਮਿਲੇਗੀ। ਕੇਂਦਰੀ ਮੰਤਰੀ ਨੇ ਦੱਸਿਆ ਕਿ ਹੁਣ ਕੇਵਾਈਸੀ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ। ਸਿਮ ਲੈਣ ਜਾਂ ਪੋਸਟਪੇਡ ਤੋਂ ਪ੍ਰੀਪੇਡ ਕਰਵਾਉਣ ਆਦਿ ਸਾਰੇ ਕੰਮਾਂ ਲਈ ਕੋਈ ਫਾਰਮ ਨਹੀਂ ਭਰਨਾ ਹੋਵੇਗਾ। ਇਸ ਦੇ ਲਈ ਡਿਜੀਟਲ ਕੇਵਾਈਸੀ ਨੂੰ ਮਾਨਤਾ ਹੋਵੇਗੀ। ਸਿਮ ਲੈਣ ਸਮੇਂ ਦਿੱਤੇ ਗਏ ਦਸਤਾਵੇਜ਼ਾਂ ਨੂੰ ਡਿਜੀਟਾਈਜ਼ਡ ਕੀਤਾ ਜਾਵੇਗਾ।