
ਨਿਵੇਸ਼ਕਾਂ ਨੇ ਅੱਜ ਸਵੇਰ ਤੋਂ ਹੀ ਕੋਟਕ ਮਹਿੰਦਰਾ ਬੈਂਕ, NTPC, M&M, HUL, ITC, ਮਾਰੂਤੀ ਸੁਜ਼ੂਕੀ ਵਰਗੀਆਂ ਕੰਪਨੀਆਂ ਦੇ ਸ਼ੇਅਰ ਖਰੀਦਣ 'ਤੇ ਧਿਆਨ ਦਿੱਤਾ
ਮੁੰਬਈ: ਇਕ ਦਿਨ ਪਹਿਲਾਂ ਦੀ ਗਿਰਾਵਟ ਨੂੰ ਪਿੱਛੇ ਛੱਡਦੇ ਹੋਏ ਭਾਰਤੀ ਸ਼ੇਅਰ ਬਾਜ਼ਾਰ ਅੱਜ ਪੰਜ ਮਹੀਨਿਆਂ ਦੇ ਸਿਖਰ 'ਤੇ ਪਹੁੰਚ ਗਿਆ ਹੈ। ਨਿਫਟੀ ਵੀ 18,100 ਦੇ ਨੇੜੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਅੱਜ ਸਵੇਰੇ 107 ਅੰਕਾਂ ਦੀ ਤੇਜ਼ੀ ਨਾਲ 60,454 'ਤੇ ਖੁੱਲ੍ਹਿਆ ਅਤੇ ਕਾਰੋਬਾਰ ਸ਼ੁਰੂ ਕੀਤਾ। ਨਿਫਟੀ ਵੀ 42 ਅੰਕ ਵਧਿਆ ਅਤੇ 18,046 'ਤੇ ਖੁੱਲ੍ਹ ਕੇ ਕਾਰੋਬਾਰ ਸ਼ੁਰੂ ਕੀਤਾ। ਬਾਜ਼ਾਰ 'ਚ ਸ਼ੁਰੂ ਤੋਂ ਹੀ ਤੇਜ਼ੀ ਨੂੰ ਦੇਖ ਕੇ ਨਿਵੇਸ਼ਕ ਉਤਸ਼ਾਹਿਤ ਹੋ ਗਏ ਅਤੇ ਉਹਨਾਂ ਨੇ ਖਰੀਦਦਾਰੀ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ। ਇਸ ਕਾਰਨ ਸੈਂਸੈਕਸ ਸਵੇਰੇ 9.25 ਵਜੇ 286 ਅੰਕ ਵਧ ਕੇ 60,632 'ਤੇ ਪਹੁੰਚ ਗਿਆ, ਜਦਕਿ ਨਿਫਟੀ 81 ਅੰਕ ਵਧ ਕੇ 18,085 'ਤੇ ਕਾਰੋਬਾਰ ਕਰਦਾ ਰਿਹਾ।
ਨਿਵੇਸ਼ਕਾਂ ਨੇ ਅੱਜ ਸਵੇਰ ਤੋਂ ਹੀ ਕੋਟਕ ਮਹਿੰਦਰਾ ਬੈਂਕ, NTPC, M&M, HUL, ITC, ਮਾਰੂਤੀ ਸੁਜ਼ੂਕੀ ਵਰਗੀਆਂ ਕੰਪਨੀਆਂ ਦੇ ਸ਼ੇਅਰ ਖਰੀਦਣ 'ਤੇ ਧਿਆਨ ਦਿੱਤਾ, ਜਿਸ ਨਾਲ ਬਾਜ਼ਾਰ ਨੂੰ ਤੇਜ਼ੀ ਮਿਲੀ ਅਤੇ ਇਹਨਾਂ ਕੰਪਨੀਆਂ ਦੇ ਸ਼ੇਅਰ ਚੋਟੀ ਦੇ ਲਾਭ ਲੈਣ ਵਾਲਿਆਂ ਦੀ ਸੂਚੀ 'ਚ ਦਾਖਲ ਹੋ ਗਏ। ਅੱਜ ਦੇ ਕਾਰੋਬਾਰ 'ਚ ਨਿਫਟੀ ਮਿਡਕੈਪ 100 ਅਤੇ ਨਿਫਟੀ ਸਮਾਲਕੈਪ 100 ਵੀ 0.9 ਫੀਸਦੀ ਦੀ ਉਚਾਈ 'ਤੇ ਨਜ਼ਰ ਆ ਰਹੇ ਹਨ।
ਜੇਕਰ ਅੱਜ ਦੇ ਕਾਰੋਬਾਰ 'ਤੇ ਨਜ਼ਰ ਮਾਰੀਏ ਤਾਂ ਸਾਰੇ ਸੈਕਟਰਾਂ 'ਚ ਤੇਜ਼ੀ ਆਈ ਹੈ, ਸਿਰਫ ਮੀਡੀਆ ਸੈਕਟਰ ਹੀ ਅੱਜ ਦਬਾਅ 'ਚ ਨਜ਼ਰ ਆ ਰਿਹਾ ਹੈ। ਨਿਫਟੀ ਬੈਂਕ, ਨਿਫਟੀ ਆਟੋ, ਨਿਫਟੀ ਐਨਰਜੀ ਵਰਗੇ ਸੈਕਟਰਾਂ ਨੇ ਅੱਜ ਸ਼ੁਰੂਆਤ 'ਚ ਹੀ 0.7 ਫੀਸਦੀ ਦੀ ਤੇਜ਼ੀ ਦਰਜ ਕੀਤੀ ਹੈ। ਵਿੱਤੀ ਅਤੇ ਬਿਜਲੀ ਖੇਤਰ ਦੇ ਸ਼ੇਅਰਾਂ 'ਚ ਵੀ ਅੱਜ ਮਜ਼ਬੂਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ।