ਸ਼ੇਅਰ ਬਾਜ਼ਾਰ ਵਿਚ Syrma SGS Technology ਦੀ ਸ਼ਾਨਦਾਰ ਐਂਟਰੀ, 19% ਪ੍ਰੀਮੀਅਮ ਨਾਲ ਹੋਈ ਲਿਸਟਿੰਗ
Published : Aug 26, 2022, 1:17 pm IST
Updated : Aug 26, 2022, 1:17 pm IST
SHARE ARTICLE
Syrma SGS Technology makes a strong debut
Syrma SGS Technology makes a strong debut

ਕੰਪਨੀ ਦਾ ਸਟਾਕ ਬੀਐੱਸਈ 'ਤੇ 42 ਰੁਪਏ ਜਾਂ 19.09 ਫੀਸਦੀ ਤੋਂ ਜ਼ਿਆਦਾ ਦੇ ਪ੍ਰੀਮੀਅਮ ਨਾਲ 262 ਰੁਪਏ 'ਤੇ ਲਿਸਟ ਹੋਇਆ ਸੀ।

 

ਨਵੀਂ ਦਿੱਲੀ:  ਇਲੈਕਟ੍ਰਾਨਿਕ ਨਿਰਮਾਣ ਸੇਵਾ ਕੰਪਨੀ ਸਿਰਮਾ ਐੱਸਜੀਐੱਸ ਟੈਕਨਾਲੋਜੀ ਨੇ ਅੱਜ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਐਂਟਰੀ ਕੀਤੀ। ਕੰਪਨੀ ਦਾ ਸਟਾਕ ਬੀਐੱਸਈ 'ਤੇ 42 ਰੁਪਏ ਜਾਂ 19.09 ਫੀਸਦੀ ਤੋਂ ਜ਼ਿਆਦਾ ਦੇ ਪ੍ਰੀਮੀਅਮ ਨਾਲ 262 ਰੁਪਏ 'ਤੇ ਲਿਸਟ ਹੋਇਆ ਸੀ। ਇਸ ਦਾ ਈਸ਼ੂ ਪ੍ਰਾਈਸ 220 ਰੁਪਏ ਸੀ। ਗ੍ਰੇ ਮਾਰਕਿਟ 'ਚ ਕੰਪਨੀ ਦੇ ਗੈਰ-ਸੂਚੀਬੱਧ ਸ਼ੇਅਰਾਂ ਦਾ ਪ੍ਰੀਮੀਅਮ ਲਗਾਤਾਰ ਵਧ ਰਿਹਾ ਸੀ। ਇਸ ਲਈ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਲਿਸਟਿੰਗ ’ਤੇ ਨਿਵੇਸ਼ਕਾਂ ਨੂੰ ਲਾਭ ਪਹੁੰਚਾਏਗਾ।

Share MarketShare Market

ਸਿਰਮਾ ਐੱਸਜੀਐੱਸ ਟੈਕਨਾਲੋਜੀ ਦਾ ਆਈਪੀਓ 12 ਅਗਸਤ ਨੂੰ ਖੁੱਲ੍ਹਿਆ ਸੀ। ਇਸ ਨੂੰ ਕੁੱਲ 32.61 ਗੁਣਾ ਬੋਲੀ ਮਿਲੀ। ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ ਅੰਕੜਿਆਂ ਅਨੁਸਾਰ 840 ਕਰੋੜ ਰੁਪਏ ਦੇ ਆਈਪੀਓ ਦੇ ਤਹਿਤ ਪੇਸ਼ ਕੀਤੇ ਗਏ 2,85,63,816 ਸ਼ੇਅਰਾਂ ਵਿਚੋਂ 93,14,84,536 ਸ਼ੇਅਰਾਂ ਲਈ ਬੋਲੀ ਪ੍ਰਾਪਤ ਹੋਈ ਸੀ। ਸੰਸਥਾਗਤ ਨਿਵੇਸ਼ਕਾਂ ਦੀ ਸ਼੍ਰੇਣੀ ਨੂੰ ਇਸ ਨਾਲ 87.56 ਗੁਣਾ ਬੋਲੀਆਂ ਪ੍ਰਾਪਤ ਹੋਈਆਂ ਜਦਕਿ ਗੈਰ-ਸੰਸਥਾਗਤ ਨਿਵੇਸ਼ਕ ਸ਼੍ਰੇਣੀ ਲਈ 17.50 ਗੁਣਾ ਸਬਸਕ੍ਰਾਈਬ ਕੀਤਾ ਗਿਆ। ਪ੍ਰਚੂਨ ਵਿਅਕਤੀਗਤ ਨਿਵੇਸ਼ਕ  ਸ਼੍ਰੇਣੀ ਵਿਚ ਇਸ ਨੂੰ 5.53 ਗੁਣਾ ਬੋਲੀ ਪ੍ਰਾਪਤ ਹੋਈ ਸੀ।

Sensex trading on red sign share marketShare Market

ਆਈਪੀਓ ਦੇ ਤਹਿਤ 766 ਕਰੋੜ ਰੁਪਏ ਤੱਕ ਦੇ ਨਵੇਂ ਸ਼ੇਅਰ ਜਾਰੀ ਕੀਤੇ ਗਏ ਹਨ ਅਤੇ 33,69,360 ਇਕੁਇਟੀ ਸ਼ੇਅਰਾਂ ਦੀ ਵਿਕਰੀ ਲਈ ਪੇਸ਼ਕਸ਼ ਲਿਆਂਦੀ ਗਈ ਹੈ। ਇਸ਼ੂ ਲਈ ਕੀਮਤ ਬੈਂਡ 209-220 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਸੀ। ਆਈਪੀਓ ਤੋਂ ਪਹਿਲਾਂ ਸਿਰਮਾ ਐੱਸਜੀਐੱਸ ਟੈਕਨਾਲੋਜੀ ਨੇ ਐਂਕਰ ਨਿਵੇਸ਼ਕਾਂ ਤੋਂ 252 ਕਰੋੜ ਰੁਪਏ ਇਕੱਠੇ ਕੀਤੇ ਸਨ। ਕੰਪਨੀ ਇਸ ਤੋਂ ਇਕੱਠੇ ਹੋਏ ਪੈਸੇ ਦੀ ਵਰਤੋਂ ਨਿਰਮਾਣ, ਖੋਜ ਅਤੇ ਵਿਕਾਸ ਸਹੂਲਤਾਂ, ਲੰਬੇ ਸਮੇਂ ਦੀ ਕਾਰਜਸ਼ੀਲ ਪੂੰਜੀ ਦੀਆਂ ਜ਼ਰੂਰਤਾਂ ਅਤੇ ਕਾਰੋਬਾਰ ਦੇ ਵਿਸਥਾਰ ਲਈ ਕਰੇਗੀ। ਇਸ ਕੰਪਨੀ ਦੇ ਪ੍ਰਮੋਟਰ ਸੰਦੀਪ ਟੰਡਨ ਅਤੇ ਜਸਬੀਰ ਸਿੰਘ ਗੁਜਰਾਲ ਹਨ। ਸਿਰਮਾ ਐੱਸਜੀਐੱਸ ਇਕ ਤਕਨਾਲੋਜੀ ਕੇਂਦਰਿਤ ਇੰਜੀਨੀਅਰਿੰਗ ਅਤੇ ਡਿਜ਼ਾਈਨ ਕੰਪਨੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement