ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਸਬਸਕ੍ਰਾਈਬਜ਼ ਖਾਤੇ 'ਚ ਵਿਆਜ਼...
ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਸਬਸਕ੍ਰਾਈਬਜ਼ ਖਾਤੇ 'ਚ ਵਿਆਜ਼ ਦੀ ਰਕਮ ਜਮ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ 'ਚ ਸਰਕਾਰ ਨੇ ਵਿੱਤੀ ਸਾਲ 2018-19 ਲਈ ਕਰਮਚਾਰੀ ਭਵਿੱਖ ਨਿਧੀ (ਈਪੀਐੱਫ) 'ਤੇ 8.65 ਫ਼ੀਸਦ ਵਿਆਜ ਦੀ ਮਨਜ਼ੂਰੀ ਦਿੱਤੀ ਹੈ। ਜੇਕਰ ਤੁਸੀਂ ਇਹ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਈਪੀਐੱਫ ਖਾਤੇ 'ਚ ਕਿੰਨੀ ਰਕਮ ਜਮ੍ਹਾ ਹੈ ਤਾਂ ਇਹ ਚੁਟਕੀ ਵਜਾਉਣ ਜਿੰਨਾ ਆਸਾਨ ਹੈ। ਅੱਜ ਅਸੀਂ ਅਜਿਹੇ ਹੀ ਕੁਝ ਤਰੀਕਿਆਂ ਬਾਰੇ ਦਸਾਂਗੇ, ਜਿਸ ਨਾਲ ਤੁਸੀਂ ਮਿੰਟਾਂ 'ਚ ਪਤਾ ਕਰ ਸਕਦੇ ਹੋ ਕਿ ਤੁਹਾਡੇ ਈਪੀਐੱਫ 'ਚ ਕਿੰਨੇ ਪੈਸੇ ਜਮ੍ਹਾ ਹੈ।
 
ਇਕ ਐੱਸਐੱਮਐੱਸ ਭੇਜ ਕੇ ਪਤਾ ਕੋਰ ਈਪੀਐੱਫ ਬੈਲੇਂਸ
ਤੁਸੀਂ ਸਿਰਫ ਇਕ ਐੱਸਐੱਮਐੱਸ ਭੇਜ ਕੇ ਆਪਣੇ ਈਪੀਐੱਫ ਬੈਲੇਂਸ ਦਾ ਪਤਾ ਕਰ ਸਕਦੇ ਹੋ। ਇਸ ਲਈ ਜ਼ਰੂਰੀ ਹੈ ਕਿ ਈਪੀਐੱਫਓ ਦੇ ਨਾਲ ਤੁਹਾਡਾ ਯੂਨੀਵਰਸਲ ਅਕਾਊਂਟ ਨੰਬਰ ਪਹਿਲਾਂ ਤੋਂ ਰਜਿਸਟਰਡ ਹੋਵੇ। ਈਪੀਐੱਫ ਬੈਲੇਂਸ ਦੀ ਜਾਣਕਾਰੀ ਲਈ ਤੁਸੀਂ 7738299899 'ਤੇ EPFOHO UAN ENG ਲਿਖ ਕੇ ਭੇਜ ਦਵੋ। ਯੂਏਐੱਨ ਦੀ ਥਾਂ ਤੁਸੀਂ ਆਪਣਾ ਯੂਐੱਨ ਨੰਬਰ ਲਿਖੋ ਤੇ ਈਐੱਨਜੀ ਦੀ ਥਾਂ ਜਿਸ ਭਾਸ਼ਾ 'ਚ ਜਵਾਬ ਚਾਹੁੰਦੇ ਹੋ, ਉਸ ਦੇ ਸ਼ੁਰੂਆਤੀ ਤਿੰਨ ਅੱਖਰ ਲਿਖੋ।
 
ਉਮੰਗ ਐਪ ਤੋਂ ਲਵੋਂ ਮਦਦ
 
ਸਭ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ 'ਚ ਉਮੰਗ ਐਪ ਇੰਸਟਾਲ ਕਰੋ। ਇਸ ਐਪ ਜ਼ਰੀਏ ਤੁਸੀਂ ਜ਼ਿਆਦਾਤਰ ਸਰਕਾਰੀ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਇਥੇ ਤੁਸੀਂ ਆਪਣੇ ਕਰਮਚਾਰੀ ਭਵਿਖ ਨਿਧੀ ਦਾ ਪਾਸਬੁਕ ਵੀ ਦੇਖ ਸਕਦੇ ਹੋ। ਇਸ ਲਈ ਤੁਹਾਨੂੰ ਪਹਿਲਾਂ ਰਜਿਸਟ੍ਰੇਸ਼ਨ ਦਾ ਪ੍ਰਸੈੱਸ ਪੂਰਾ ਕਰਨਾ ਹੋਵੇਗਾ।
ਇਕ ਮਿਸ ਕਾਲ ਦੱਸ ਦੇਵੇਗਾ ਈਪੀਐੱਫ ਦਾ ਬੈਲੇਂਸ
ਜੇਕਰ ਤੁਹਾਡਾ ਯੂਏਐੱਨ ਰਜਿਸਟਰਡ ਹੈ ਤੇ ਉਸ ਨਾਲ ਬੈਂਕ ਅਕਾਊਂਟ ਨੰਬਰ, ਮੋਬਾਈਲ ਨੰਬਰ ਤੇ ਆਧਾਰ ਜੁੜਿਆ ਹੋਇਆ ਹੈ ਤਾਂ ਸਿਰਫ ਇਕ ਮਿਸਡ ਕਾਲ ਜ਼ਰੀਏ ਤੁਸੀਂ ਆਪਣ ਈਪੀਐੱਫ ਬੈਲੇਂਸ ਚੈੱਕ ਕਰ ਸਕਦੇ ਹੋ। ਤੁਹਾਨੂੰ 0111-22901406 'ਤੇ ਮਿਸਡ ਕਾਲ ਕਰਨਾ ਪਵੇਗਾ। ਮਿਸਡ ਕਾਲ ਦੇਣ ਦੇ ਬਾਅਦ ਤੁਹਾਡੇ ਕੋਲ ਐੱਸਐੱਮਐੱਸ ਆਏਗਾ, ਜਿਸ 'ਚ ਤੁਹਾਨੂੰ ਈਪੀਐੱਫ ਬੈਲੇਂਸ ਦੀ ਜਾਣਕਾਰੀ ਹੋਵੇਗੀ।
                    
                