Startup Ecosystem Ranking: ਸਟਾਰਟਅੱਪ ਈਕੋਸਿਸਟਮ ’ਚ ਗੁਜਰਾਤ, ਕੇਰਲ ਤੇ ਕਰਨਾਟਕ ਸੱਭ ਤੋਂ ਵਧੀਆ ਪ੍ਰਦਰਸ਼ਨ: ਡੀ.ਪੀ.ਆਈ.ਆਈ.ਟੀ.
Published : Jan 16, 2024, 8:30 pm IST
Updated : Jan 16, 2024, 8:30 pm IST
SHARE ARTICLE
Startup Ecosystem Ranking
Startup Ecosystem Ranking

ਪੰਜਾਬ ਸਿਖਰਲੇ ਪ੍ਰਦਰਸ਼ਨ ਕਰਨ ਵਾਲਿਆਂ ਸੂਬਿਆਂ ’ਚ ਸ਼ਾਮਲ

Startup Ecosystem Ranking: ਗੁਜਰਾਤ, ਕੇਰਲ ਅਤੇ ਕਰਨਾਟਕ ਉੱਭਰ ਰਹੇ ਉੱਦਮੀਆਂ ਲਈ ਸਟਾਰਟਅੱਪ ਈਕੋਸਿਸਟਮ ਵਿਕਸਤ ਕਰਨ ’ਚ ਸੱਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਜੋਂ ਉਭਰੇ ਹਨ। ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀ.ਪੀ.ਆਈ.ਆਈ.ਟੀ.) ਵਲੋਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਰੈਂਕਿੰਗ ’ਚ ਇਹ ਪ੍ਰਗਟਾਵਾ ਹੋਇਆ ਹੈ।

ਕੇਰਲ, ਤਾਮਿਲਨਾਡੂ ਅਤੇ ਹਿਮਾਚਲ ਪ੍ਰਦੇਸ਼ ਨੂੰ ਵੀ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਜੋਂ ਦਰਜਾ ਦਿਤਾ ਗਿਆ ਸੀ। ਮਹਾਰਾਸ਼ਟਰ, ਓਡੀਸ਼ਾ, ਪੰਜਾਬ, ਰਾਜਸਥਾਨ, ਤੇਲੰਗਾਨਾ, ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਨੂੰ ਚੋਟੀ ਦੇ ਪ੍ਰਦਰਸ਼ਨ ਕਰਨ ਵਾਲਿਆਂ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ।

ਡੀ.ਪੀ.ਆਈ.ਆਈ.ਟੀ. ਅਧੀਨ ਦਰਜਾਬੰਦੀ ਇਕ ਸਾਲਾਨਾ ਅਭਿਆਸ ਹੈ ਜੋ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸ਼ੁਰੂਆਤੀ ਵਿਕਾਸ ਲਈ ਅਨੁਕੂਲ ਵਾਤਾਵਰਣ ਪ੍ਰਣਾਲੀ ਬਣਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਮੁਲਾਂਕਣ ਕਰਦੀ ਹੈ। ਇਸ ’ਚ ਕੁਲ 33 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸ਼ਾਮਲ ਹਨ। ਇਨ੍ਹਾਂ ਨੂੰ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਿਆਂ, ਚੋਟੀ ਦੇ ਪ੍ਰਦਰਸ਼ਨਕਾਰਾਂ, ਨੇਤਾਵਾਂ, ਚਾਹਵਾਨ ਨੇਤਾਵਾਂ ਅਤੇ ਉੱਭਰ ਰਹੇ ਸਟਾਰਟਅੱਪ ਈਕੋਸਿਸਟਮ ਨੂੰ ਵਿਕਸਤ ਕਰਨ ਵਾਲਿਆਂ ਦੀਆਂ ਪੰਜ ਸ਼੍ਰੇਣੀਆਂ ’ਚ ਵੰਡਿਆ ਗਿਆ ਹੈ।

ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੀ ਆਬਾਦੀ ਦੇ ਆਕਾਰ ਦੇ ਅਧਾਰ ਤੇ ਮੋਟੇ ਤੌਰ ’ਤੇ ਦੋ ਸ਼੍ਰੇਣੀਆਂ ’ਚ ਵੰਡਿਆ ਗਿਆ ਸੀ। ਇਕ ਕਰੋੜ ਤੋਂ ਵੱਧ ਆਬਾਦੀ ਅਤੇ ਇਕ ਕਰੋੜ ਤੋਂ ਘੱਟ ਆਬਾਦੀ। ਗੁਜਰਾਤ ਨੂੰ ਲਗਾਤਾਰ ਚੌਥੀ ਵਾਰ ਸਰਬੋਤਮ ਪ੍ਰਦਰਸ਼ਨ ਕਰਨ ਵਾਲਾ ਦਰਜਾ ਦਿਤਾ ਗਿਆ ਹੈ। ਕਰਨਾਟਕ ਨੂੰ ਲਗਾਤਾਰ ਦੂਜੇ ਸਾਲ ਇਸ ਸੈਕਸ਼ਨ ’ਚ ਜਗ੍ਹਾ ਮਿਲੀ ਹੈ। ਇਸ ਰੈਂਕਿੰਗ ਦਾ ਉਦੇਸ਼ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਪਣੇ ਸਟਾਰਟਅੱਪ ਈਕੋਸਿਸਟਮ ਨੂੰ ਵਿਕਸਤ ਕਰਨ ਅਤੇ ਇਕ ਦੂਜੇ ਦੇ ਸਰਬੋਤਮ ਅਭਿਆਸਾਂ ਤੋਂ ਸਿੱਖਣ ’ਚ ਸਹਾਇਤਾ ਕਰਨਾ ਹੈ।

ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਇੱਥੇ ਸੂਬਿਆਂ ਦੀ ਸਟਾਰਟਅੱਪ ਰੈਂਕਿੰਗ 2022 ਜਾਰੀ ਕੀਤੀ। ਗੋਇਲ ਨੇ ਅਧਿਕਾਰੀਆਂ ਨੂੰ ਇਹ ਜਾਣਨ ਲਈ ਸਰਕਾਰ ਵਲੋਂ ਪ੍ਰਵਾਨਿਤ ਸਟਾਰਟਅਪਾਂ ਤਕ ਪਹੁੰਚ ਕਰਨ ਲਈ ਕਿਹਾ ਕਿ ਕੀ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਹਾਇਤਾ ਦੀ ਜ਼ਰੂਰਤ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਾਰੇ ਉੱਦਮੀਆਂ ਨੂੰ ਡੀਪਟੈਕ ਐਗਰੀਟੈਕ ਜਾਂ ਫਿਨਟੈਕ ਦੇ ਆਧਾਰ ’ਤੇ ਸ਼੍ਰੇਣੀਬੱਧ ਕਰਨ ਲਈ ਵੀ ਕਿਹਾ ਤਾਂ ਜੋ ਵਿਭਾਗ ਉਨ੍ਹਾਂ ਨਾਲ ਧਿਆਨ ਕੇਂਦਰਿਤ ਤਰੀਕੇ ਨਾਲ ਗੱਲਬਾਤ ਕਰ ਸਕੇ। ਇਸ ਤੋਂ ਇਲਾਵਾ, ਮੰਤਰੀ ਨੇ ਸਟਾਰਟਅੱਪਸ ਨੂੰ ਆਈ.ਐਲ.ਐਸ. (ਇੰਸਟਰੂਮੈਂਟ ਲੈਂਡਿੰਗ ਸਿਸਟਮ) ਦਾ ਬਦਲ ਲੱਭਣ ਅਤੇ ਏਅਰਲਾਈਨ ਉਦਯੋਗ ਨੂੰ ਦਰਪੇਸ਼ ਮੁੱਦੇ (ਸਰਦੀਆਂ ’ਚ ਸੰਘਣੀ ਧੁੰਦ) ਦਾ ਹੱਲ ਕਰਨ ਦਾ ਸੁਝਾਅ ਦਿਤਾ।

ਆਈ.ਐਲ.ਐਸ. ਪਾਇਲਟਾਂ ਨੂੰ ਰਨਵੇ ’ਤੇ ਉਤਰਨ ਲਈ ਲੋੜੀਂਦੀ ਅਗਵਾਈ ਪ੍ਰਦਾਨ ਕਰਦਾ ਹੈ। ਕੌਮੀ ਰਾਜਧਾਨੀ ’ਚ ਠੰਡੇ ਮੌਸਮ ਕਾਰਨ ਕਈ ਉਡਾਣਾਂ ’ਚ ਦੇਰੀ ਹੋਈ ਜਾਂ ਰੱਦ ਕਰ ਦਿਤੀ ਗਈ। ਉਨ੍ਹਾਂ ਕਿਹਾ ਕਿ ਸਟਾਰਟਅੱਪ ਦੁਨੀਆਂ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਨ ਲਈ ‘ਵੇਡ-ਇਨ ਇੰਡੀਆ‘ ਨੂੰ ਉਤਸ਼ਾਹਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਨੂੰ ਦੁਹਰਾਉਣ ’ਤੇ ਵਿਚਾਰ ਕਰ ਸਕਦੇ ਹਨ। ਡੀ.ਪੀ.ਆਈ.ਆਈ.ਟੀ. ਦੇ ਸੰਯੁਕਤ ਸਕੱਤਰ ਸੰਜੀਵ ਨੇ ਕਿਹਾ ਕਿ ਲਗਭਗ 1,800 ਮਾਨਤਾ ਪ੍ਰਾਪਤ ਸਟਾਰਟਅੱਪਸ ਨੂੰ ਪੇਟੈਂਟ ਦਿਤੇ ਗਏ ਹਨ। ਅਜਿਹੇ ਮਾਨਤਾ ਪ੍ਰਾਪਤ ਸਟਾਰਟਅਪਾਂ ਦੀ ਗਿਣਤੀ 1.17 ਲੱਖ ਤੋਂ ਵੱਧ ਹੋ ਗਈ ਹੈ।

 (For more Punjabi news apart from Gujarat, Kerala and Karnataka top performers in startup ecosystem: DPIIT, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement