ਪੈਟਰੋਲ ਲਗਾਤਾਰ 5ਵੇਂ ਦਿਨ ਹੋਇਆ ਸਸਤਾ
Published : Dec 16, 2019, 10:13 am IST
Updated : Dec 16, 2019, 10:13 am IST
SHARE ARTICLE
Petrol Pump
Petrol Pump

ਡੀਜ਼ਲ ਜਿਉਂ ਦਾ ਤਿਉਂ

ਭਾਰਤ ’ਚ ਅੱਜ ਲਗਾਤਾਰ ਪੰਜਵੇਂ ਦਿਨ ਪੈਟਰੋਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਡੀਜ਼ਲ ਦੀ ਕੀਮਤ ਵਿੱਚ 7ਵੇਂ ਦਿਨ ਵੀ ਸਥਿਰਤਾ ਬਣੀ ਰਹੀ। ਅੱਜ ਤੇਲ ਦੀ ਮਾਰਕਿਟਿੰਗ ਕਰਨ ਵਾਲੀਆਂ ਕੰਪਨੀਆਂ ਨੇ ਪੈਟਰੋਲ ਦੀ ਕੀਮਤ ਵਿੱਚ 5 ਪੈਸੇ ਦੀ ਕਮੀ ਕਰ ਦਿੱਤੀ ਹੈ।

Petrol PumpPetrol 

ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੰਬਈ, ਕੋਲਕਾਤਾ ਤੇ ਚੇਨਈ ਚ ਪੈਟਰੋਲ 5 ਪੈਸੇ ਹੋਰ ਸਸਤਾ ਹੋ ਗਿਆ ਹੈ। ਬੀਤੇ ਪੰਜ ਦਿਨਾਂ ਦੌਰਾਨ ਦਿੱਲੀ ਵਿੱਚ ਪੈਟਰੋਲ 31 ਪੈਸੇ ਸਸਤਾ ਹੋ ਗਿਆ ਹੈ।

petrol pumpPetrol

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਅੱਜ ਸੋਮਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਚ ਪੈਟਰੋਲ ਗਾਹਕਾਂ ਨੂੰ ਕਮਵਾਰ 74.69 ਰੁਪਏ, 80.35 ਰੁਪਏ, 77.35 ਰੁਪਏ ਤੇ 77.65 ਰੁਪਏ ਪ੍ਰਤੀ ਲਿਟਰ ਦੀ ਕੀਮਤ ਤੇ ਮਿਲ ਰਿਹਾ ਹੈ। ਦੇਸ਼ ਦੇ ਇਨ੍ਹਾਂ ਹੀ ਚਾਰ ਮੁੱਖ ਮਹਾਂਨਗਰਾਂ ਚ ਡੀਜ਼ਲ ਦੀ ਕੀਮਤ ਕ੍ਰਮਵਾਰ 66.04 ਰੁਪਏ, 69.27 ਰੁਪਏ, 68.45 ਰੁਪਏ ਤੇ 69.81 ਰੁਪਏ ਪ੍ਰਤੀ ਲਿਟਰ ਹੈ।

Petrol PumpPetrol Pump

ਸੋਮਵਾਰ ਨੂੰ ਵਿਦੇਸ਼ੀ ਬਾਜ਼ਾਰ WTI ਤੇ ਬ੍ਰੈਂਟ ਕਰੂਡ ਵਿੱਚ ਲਾਲ ਨਿਸ਼ਾਨ ਵਿੱਚ ਕਾਰੋਬਾਰ ਹੁੰਦਾ ਵੇਖਿਆ ਜਾ ਰਿਹਾ ਹੈ। WTI ਤੇ ਬ੍ਰੈਂਟ ਕਰੂਡ ਕ੍ਰਮਵਾਰ 60 ਡਾਲਰ ਪ੍ਰਤੀ ਔਂਸ ਦੇ ਹੇਠਾਂ ਤੇ 65 ਡਾਲਰ ਪ੍ਰਤੀ ਔਂਸ ਦੇ ਲਗਭਗ ਕਾਰੋਬਾਰ ਕਰ ਰਹੇ ਹਨ। ਸ਼ੁੱਕਰਵਾਰ ਨੂੰ ਘਰੇਲੂ ਵਾਅਦਾ ਬਾਜ਼ਾਰ ਮਲਟੀਕਮੌਡਿਟੀ ਐਕਸਚੇਂਜ ਭਾਵ MCX ਉੱਤੇ ਕੱਚਾ ਤੇਲ ਦਸੰਬਰ ਵਾਅਦਾ 36 ਰੁਪਏ ਦੀ ਤੇਜ਼ੀ ਨਾਲ 4,236 ਰੁਪਏ ਦੇ ਪੱਧਰ ਤੇ ਬੰਦ ਹੋਇਆ ਸੀ।

petrolPetrol

ਤੇਲ ਦੀ ਮਾਰਕਿਟਿੰਗ ਕਰਨ ਵਾਲੀਆਂ ਕੰਪਨੀਆਂ ਕੀਮਤਾਂ ਦੀ ਸਮੀਖਿਆ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੇ ਰੇਟ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਰੋਜ਼ਾਨਾ ਸਵੇਰੇ 6 ਵਜੇ ਪੈਟਰਲ ਤੇ ਡੀਜ਼ਲ ਦੀਆਂ ਦਰਾਂ ਵਿੱਚ ਸੋਧ ਜਾਰੀ ਕਰਦੀਆਂ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement