ਹੋ ਗਿਆ ਸਰਕਾਰੀ ਐਲਾਨ! ਗ੍ਰਾਮੀਣ ਖੇਤਰਾਂ 'ਚ ਪੈਟਰੋਲ ਪੰਪਾਂ ਲਈ ਨਵੀਂ ਪਾਲਿਸੀ ਜਾਰੀ!
Published : Nov 27, 2019, 11:34 am IST
Updated : Nov 27, 2019, 11:34 am IST
SHARE ARTICLE
Government announcement petrol pumps
Government announcement petrol pumps

ਇਨ੍ਹਾਂ 'ਚੋਂ 5 ਫੀਸਦੀ ਪੈਟਰੋਲ ਪੰਪ ਦੂਰ-ਦੁਰਾਡੇ ਵਾਲੇ ਇਲਾਕਿਆਂ 'ਚ ਖੋਲ੍ਹਣੇ ਹੋਣਗੇ।

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਦੇਸ਼ ਵਿਚ ਪੈਟਰੋਲ ਪੰਪਾਂ ਦੀ ਸਥਾਪਨਾ ਲਈ ਇਕ ਨਵੀਂ ਉਦਾਰ ਪਾਲਿਸੀ ਪੇਸ਼ ਕੀਤੀ ਗਈ ਹੈ। ਇਸ ਪਾਲਿਸੀ ਅਨੁਸਾਰ ਹੁਣ ਘੱਟ ਤੋਂ ਘੱਟ 100 ਪੈਟਰੋਲ ਪੰਪਾਂ ਦੀ ਸਥਾਪਨਾ ਲਈ ਲਾਇਸੈਂਸ ਮਿਲੇਗਾ। ਨਾਲ ਹੀ ਇਨ੍ਹਾਂ 'ਚੋਂ 5 ਫੀਸਦੀ ਪੈਟਰੋਲ ਪੰਪ ਦੂਰ-ਦੁਰਾਡੇ ਵਾਲੇ ਇਲਾਕਿਆਂ 'ਚ ਖੋਲ੍ਹਣੇ ਹੋਣਗੇ। ਇਸ ਨਾਲ ਇਨ੍ਹਾਂ ਇਲਾਕਿਆਂ 'ਚ ਰਹਿਣ ਵਾਲੇ ਦਿਹਾਤੀਆਂ ਨੂੰ ਉਨ੍ਹਾਂ ਦੇ ਘਰ ਕੋਲ ਹੀ ਪੈਟਰੋਲ-ਡੀਜ਼ਲ ਮਿਲ ਜਾਵੇਗਾ।

Petrol PumpsPetrol Pumps ਇਸ ਸਬੰਧੀ ਸਰਕਾਰ ਨੇ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਨਵੇਂ ਖੁੱਲ੍ਹਣ ਵਾਲੇ ਪੈਟਰੋਲ ਪੰਪਾਂ ਦੇ ਸੰਚਾਲਕਾਂ ਨੂੰ ਆਪਣੇ ਆਊਟਲੈੱਟ 'ਤੇ ਘੱਟ ਤੋਂ ਘੱਟ ਇਕ ਗਰੀਨ ਈਂਧਣ ਉਪਲੱਬਧ ਕਰਵਾਉਣਾ ਹੋਵੇਗਾ। ਇਸ 'ਚ ਕੰਪ੍ਰੈਸਡ ਨੈਚੁਰਲ ਗੈਸ (ਸੀ. ਐੱਨ. ਜੀ.), ਬਾਇਓਫਿਊਲਸ, ਲਿਕਵੀਫਾਈਡ ਨੈਚੁਰਲ ਗੈਸ ਅਤੇ ਇਲੈਕਟ੍ਰਿਕ ਵ੍ਹੀਕਲ ਚਾਰਜਿੰਗ ਪੁਆਇੰਟ ਸ਼ਾਮਲ ਹਨ।

Petrol PumpsPetrol Pumpsਪੈਟਰੋਲ ਪੰਪ ਸੰਚਾਲਕਾਂ ਨੂੰ ਆਪਣੇ ਆਊਟਲੈੱਟ 'ਤੇ ਇਹ ਸਹੂਲਤ 3 ਸਾਲਾਂ ਅੰਦਰ ਉਪਲੱਬਧ ਕਰਵਾਉਣੀ ਹੋਵੇਗੀ। ਇਸ ਬਦਲਾਅ ਤੋਂ ਬਾਅਦ ਭਾਰਤ 'ਚ ਫਿਊਲ ਰਿਟੇਲਿੰਗ ਦਾ ਲਾਇਸੈਂਸ ਲੈਣ ਦੀਆਂ ਇੱਛੁਕ ਕੰਪਨੀਆਂ ਨੂੰ ਘੱਟ ਤੋਂ ਘੱਟ 2000 ਕਰੋੜ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਵਿਚ ਹਾਈਡਰੋਕਾਰਬਨ ਐਕਸਪਲੋਰੇਸ਼ਨ ਐਂਡ ਪ੍ਰੋਡਕਸ਼ਨ, ਰਿਫਾਈਨਿੰਗ, ਪਾਈਪਲਾਈਨ ਜਾਂ ਐੱਲ. ਐੱਨ. ਜੀ. ਟਰਮੀਨਲ ਦੀ ਸਥਾਪਨਾ 'ਚ ਕੀਤਾ ਗਿਆ ਨਿਵੇਸ਼ ਵੀ ਸ਼ਾਮਲ ਹੈ।

petrol pumpsPetrol pumpsਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਰਿਟੇਲ ਮਾਰਕੀਟਿੰਗ ਵਿਚ ਪ੍ਰਵੇਸ਼ ਦੀ ਇੱਛੁਕ ਕੰਪਨੀ ਦੀ ਘੱਟ ਤੋਂ ਘੱਟ ਨੈੱਟਵਰਥ ਅਰਜ਼ੀ ਦੇ ਸਮੇਂ 250 ਕਰੋੜ ਰੁਪਏ ਹੋਣੀ ਚਾਹੀਦੀ ਹੈ। ਅਪਲਾਈ ਕਰਨ ਲਈ 25 ਲੱਖ ਰੁਪਏ ਦੀ ਫੀਸ ਤੈਅ ਕੀਤੀ ਗਈ ਹੈ। ਦੇਸ਼ ਦੇ ਪ੍ਰਮੁੱਖ ਉਦਯੋਗਿਕ ਘਰਾਣੇ ਅਡਾਨੀ ਗਰੁੱਪ ਨੇ ਨਵੰਬਰ 2018 'ਚ ਫਰਾਂਸ ਦੀ ਪੈਟਰੋਲੀਅਮ ਕੰਪਨੀ ਟੋਟਲ ਨਾਲ ਮਿਲ ਕੇ 1500 ਰਿਟੇਲ ਪੈਟਰੋਲ ਅਤੇ ਡੀਜ਼ਲ ਆਊਟਲੈੱਟਸ ਖੋਲ੍ਹਣ ਲਈ ਅਪਲਾਈ ਕੀਤਾ ਹੈ।

Petrol PumpPetrol Pumpਇਸ ਤੋਂ ਇਲਾਵਾ ਬ੍ਰਿਟੇਨ ਦੀ ਪੈਟਰੋਲੀਅਮ ਕੰਪਨੀ ਬੀ. ਪੀ. ਨੇ ਵੀ ਭਾਰਤ ਵਿਚ ਪੈਟਰੋਲ ਪੰਪ ਖੋਲ੍ਹਣ ਲਈ ਰਿਲਾਇੰਸ ਇੰਡਸਟਰੀਜ਼ ਨਾਲ ਸਾਂਝੇਦਾਰੀ ਕੀਤੀ ਹੈ ਪਰ ਇਸ ਨੇ ਅਜੇ ਤੱਕ ਰਸਮੀ ਅਪਲਾਈ ਕੀਤਾ ਹੈ। ਇਸ ਤੋਂ ਇਲਾਵਾ ਪੂਮਾ ਐਨਰਜੀ ਨੇ ਵੀ ਰਿਟੇਲ ਲਾਇਸੈਂਸ ਲਈ ਅਪਲਾਈ ਕੀਤਾ ਹੈ। ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਾਊਦੀ ਅਰਬ ਦੀ ਅਰਾਮਕੋ ਵੀ ਭਾਰਤੀ ਬਾਜ਼ਾਰ 'ਚ ਪ੍ਰਵੇਸ਼ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ।

ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਦਿਹਾਤੀ ਇਲਾਕਿਆਂ 'ਚ ਤੈਅ ਥਾਵਾਂ 'ਤੇ 5 ਫੀਸਦੀ ਪੈਟਰੋਲ ਪੰਪ ਨਾ ਲਾਉਣ 'ਤੇ ਲਾਇਸੈਂਸ ਲੈਣ ਵਾਲੀ ਕੰਪਨੀ ਉੱਤੇ ਜੁਰਮਾਨਾ ਲੱਗੇਗਾ। ਜੁਰਮਾਨੇ ਦੀ ਇਹ ਰਾਸ਼ੀ 3 ਕਰੋੜ ਰੁਪਏ ਪ੍ਰਤੀ ਪੈਟਰੋਲ ਪੰਪ ਹੋਵੇਗੀ। ਹਾਲਾਂਕੀ ਕੰਪਨੀ ਪ੍ਰਤੀ ਪੈਟਰੋਲ ਪੰਪ 2 ਕਰੋੜ ਰੁਪਏ ਐਡਵਾਂਸ ਜਮ੍ਹਾ ਕਰ ਕੇ ਇਸ ਸ਼ਰਤ ਤੋਂ ਬਚਾਅ ਕਰ ਸਕਦੀ ਹੈ। ਇਸ ਸਮੇਂ ਦੇਸ਼ 'ਚ ਆਈ. ਓ. ਸੀ. 28,237, ਐੱਚ. ਪੀ. ਸੀ. ਐੱਲ. 15,855 ਅਤੇ ਬੀ. ਪੀ. ਸੀ. ਐੱਲ. 15,289 ਰਿਟੇਲ ਆਊਟਲੈੱਟਸ ਦਾ ਸੰਚਾਲਨ ਕਰਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement