ਹੁਣ ਮੋਬਾਇਲ ਨਾਲ ਹੀ ਲਾਕ ਕਰੋ ਡੈਬਿਟ ਅਤੇ ਕ੍ਰੈਡਿਟ ਕਾਰਡ
Published : Aug 17, 2018, 5:21 pm IST
Updated : Aug 17, 2018, 5:21 pm IST
SHARE ARTICLE
credit and debit card
credit and debit card

ਵੱਧਦੇ ਸਾਈਬਰ ਫਰਾਡ ਅਤੇ ਕਾਰਡ ਦੀ ਕਲੋਨਿੰਗ ਨੂੰ ਦੇਖਦੇ ਹੋਏ ਕੇਨਰਾ ਬੈਂਕ ਨੇ ਇਹ ਮੋਬਾਇਲ ਐਪਲੀਕੇਸ਼ਨ ਬਣਾਇਆ ਹੈ। ਨੈਸ਼ਨਲ ਆਰਗਨਾਇਜ਼ੇਸ਼ਨ ਆਫ਼ ਬੈਂਕ ਵਰਕਰਸ ਅਤੇ ਕੈਨਰਾ...

ਵੱਧਦੇ ਸਾਈਬਰ ਫਰਾਡ ਅਤੇ ਕਾਰਡ ਦੀ ਕਲੋਨਿੰਗ ਨੂੰ ਦੇਖਦੇ ਹੋਏ ਕੇਨਰਾ ਬੈਂਕ ਨੇ ਇਹ ਮੋਬਾਇਲ ਐਪਲੀਕੇਸ਼ਨ ਬਣਾਇਆ ਹੈ। ਨੈਸ਼ਨਲ ਆਰਗਨਾਇਜ਼ੇਸ਼ਨ ਆਫ਼ ਬੈਂਕ ਵਰਕਰਸ ਅਤੇ ਕੈਨਰਾ ਬੈਂਕ ਨਾਲ ਜੁਡ਼ੇ ਅਸ਼ਵਿਨੀ ਰਾਣਾ ਨੇ ਦੱਸਿਆ ਹੈ ਕਿ ਦੇਸ਼ ਵਿਚ ਵੱਧਦੇ ਕਾਰਡ ਕਲੋਨਿੰਗ ਦੇ ਖਤਰੇ ਅਤੇ ਉਸ ਦੇ ਜ਼ਰੀਏ ਹੋਣ ਵਾਲੀ ਠਗੀ ਨੂੰ ਦੇਖਦੇ ਹੋਏ ਬੈਂਕ ਨੇ ਗਾਹਕਾਂ ਦੀ ਸੁਰੱਖਿਆ ਲਈ ਇਹ ਮੋਬਾਇਲ ਐਪ ਤਿਆਰ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣੇ ਤੱਕ ਦੇਸ਼ ਦੇ ਕਿਸੇ ਵੀ ਬੈਂਕ ਦੇ ਕੋਲ ਇਹ ਤਕਨੀਕ ਨਹੀਂ ਹੈ, ਬੈਂਕਾਂ ਨੂੰ ਚਾਹੀਦਾ ਹੈ ਕਿ ਅਜਿਹੀ ਤਕਨੀਕ ਆਪਣਾਉਣ ਤਾਕਿ ਲੋਕਾਂ ਦੇ ਕਾਰਡ ਹੋਰ ਸੁਰੱਖਿਅਤ ਰੱਖੇ ਜਾ ਸਕਣ। 

debit and credit carddebit and credit card

ਕਿਵੇਂ ਕੰਮ ਕਰੇਗਾ ਐਪ : ਇਸ ਮੋਬਾਇਲ ਅਪਲੀਕੇਸ਼ਨ ਨੂੰ ਗੂਗਲ ਪਲੇ ਸਟੋਰ ਤੋਂ ਡਾਉਨਲੋਡ ਕਰਨ ਤੋਂ ਬਾਅਦ ਉਸ ਵਿਚ ਬੈਂਕ ਅਕਾਉਂਟ ਨਾਲ ਜੁੜਿਆ ਮੋਬਾਇਲ ਨੰਬਰ ਪਾ ਕੇ ਰਜਿਸਟਰ ਕਰਨਾ ਹੋਵੇਗਾ। ਰਜਿਸਟਰੇਸ਼ਨ ਦੇ ਨਾਲ ਹੀ ਗਾਹਕ ਦੇ ਮੋਬਾਇਲ ਨੰਬਰ ਨਾਲ ਜੁਡ਼ੇ ਸਾਰੇ ਅਕਾਉਂਟ ਨੰਬਰ ਸਕਰੀਨ 'ਤੇ ਦਿਖਾਈ ਦੇਣ ਲੱਗਣਗੇ। ਉਨ੍ਹਾਂ ਅਕਾਉਂਟ ਨੰਬਰ ਦੇ ਸੱਜੇ ਕੋਨੇ ' ਤੇ ਹੀ ਉਨ੍ਹਾਂ ਨੂੰ ਇਨ - ਏਬਲ ਅਤੇ ਡਿਸ - ਏਬਲ ਕਰਨ ਦੇ ਵੀ ਵਿਕਲਪ ਦਿਤੇ ਹੁੰਦੇ ਹਨ।  ਇਹ ਪ੍ਰਕਿਰਿਆ ਉਨਹਾਂ ਹੀ ਆਸਾਨ ਹੈ ਜਿੰਨਾਂ ਮੋਬਾਇਲ ਫੋਨ ਸਾਇਲੈਂਟ ਅਤੇ ਨਾਰਮਲ ਮੋਡ ਵਿਚ ਕਰਨਾ ਹੁੰਦਾ ਹੈ।

debit and credit carddebit and credit card

ਜਿਵੇਂ ਹੀ ਗਾਹਕ ਕਾਰਡ ਨੂੰ ਡਿਸ - ਏਬਲ ਕਰ ਦੇਵੇਗਾ ਕਾਰਡ ਲਾਕ ਹੋ ਜਾਵੇਗਾ ਅਤੇ ਉਸ ਨਾਲ ਕੋਈ ਵੀ ਲੈਣ-ਦੇਨ ਨਹੀਂ ਹੋ ਪਾਵੇਗਾ। ਹਰ ਵਾਰ ਲੈਣ-ਦੇਨ ਲਈ ਗਾਹਕ ਨੂੰ ਇਹ ਵਿਕਲਪ ਇਸਤੇਮਾਲ ਕਰਨਾ ਹੋਵੇਗਾ। ਬੈਂਕ ਦੇ ਤਕਨੀਕਿ ਪ੍ਰੋਡਕਟਸ ਦੇ ਮੈਨੇਜਰ ਆਸ਼ੁਤੋਸ਼ ਆਰਿਆ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਦਾ ਇਸਤੇਮਾਲ ਕਰ ਗਾਹਕ ਲੈਣ-ਦੇਣ ਦੀ ਮਿਆਦ ਵੀ ਸੈਟ ਕਰ ਸਕਦਾ ਹੈ। ਘੱਟੋ-ਘੱਟ ਮਿਆਦ 10 ਰੁਪਏ ਤੱਕ ਤੈਅ ਕੀਤੀ ਜਾ ਸਕਦੀ ਹੈ। ਯਾਨੀ ਜੇਕਰ ਕਿਸੇ ਦੁਰਘਟਨਾ ਦੀ ਵਜ੍ਹਾ ਨਾਲ ਗਾਹਕ ਦਾ ਕਾਰਡ ਖੋਹ ਜਾਂਦਾ ਹੈ ਤਾਂ ਨੁਕਸਾਨ ਨਾ ਦੇ ਬਰਾਬਰ ਹੋਵੇਗਾ।

debit and credit carddebit and credit card

ਕੈਨਰਾ ਬੈਂਕ ਦੇ ਮੁਤਾਬਕ ਐਮ ਸਰਵ ਸਹੂਲਤ ਦੇ ਜ਼ਰੀਏ ਗਾਹਕ ਦੇ ਨੰਬਰ ਦੇ ਨਾਲ ਨਾਲ ਆਈਐਮਈਆਈ ਨੰਬਰ ਵੀ ਬੈਂਕ ਦੇ ਸਰਵਰ ਵਿਚ ਦਰਜ ਹੋ ਜਾਂਦਾ ਹੈ। ਗਾਹਕ ਸਿੱਧਾ ਬੈਂਕ ਦੇ ਸਰਵਰ ਵਿਚ ਸਿੱਧੇ ਅਕਾਉਂਟ ਦੀ ਪ੍ਰਕਿਰਿਆ ਨੂੰ ਆਪਰੇਟ ਕਰ ਸਕਦਾ ਹੈ। ਉਥੇ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗਾਹਕ ਦਾ ਫੋਨ ਖੋਹ ਜਾਣ ਜਾਂ ਚੋਰੀ ਹੋ ਜਾਣ ਦੀ ਹਾਲਤ ਵਿਚ ਉਸ ਨੂੰ ਬੈਂਕ ਦੇ ਕਸਟਮਰ ਕੇਅਰ ਵਿਚ ਇਹ ਜਾਣਕਾਰੀ ਅਪਡੇਟ ਕਰਾ ਕੇ ਨਵੇਂ ਓਟੀਪੀ ਦੇ ਜ਼ਰੀਏ ਫਿਰ ਤੋਂ ਸਹੂਲਤ ਮਿਲ ਜਾਵੇਗੀ।

debit and credit carddebit and credit card

ਹਾਲਾਂਕਿ ਜੇਕਰ ਤੁਸੀਂ ਅਪਣਾ ਮੋਬਾਇਲ ਨੰਬਰ ਇਕ ਤੋਂ ਜ਼ਿਆਦਾ ਨਾਮ ਦੇ ਅਕਾਉਂਟ ਨੰਬਰ 'ਤੇ ਰਜਿਸਟਰਡ ਕਰਾ ਰੱਖਿਆ ਹੈ ਤਾਂ ਇਹ ਸਹੂਲਤ ਤੁਹਾਨੂੰ ਨਹੀਂ ਮਿਲ ਪਾਏਗੀ। ਸਾਇਬਰ ਮਾਮਲਿਆਂ ਦੇ ਜਾਣਕਾਰ ਮੋਨਿਕ ਮਹਿਰਾ ਦੇ ਮੁਤਾਬਕ ਇਹ ਗਾਹਕਾਂ ਲਈ ਇੱਕਦਮ ਨਵਾਂ ਅਤੇ ਚੰਗੇ ਵਿਕਲਪ ਹੈ। ਇਸ ਦੇ ਜ਼ਰੀਏ ਕਾਰਡ ਕਲੋਨਿੰਗ ਦੀਆਂ ਸਮੱਸਿਅਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਨਾਲ ਹੀ ਜੇਕਰ ਕੋਈ ਤੁਹਾਡਾ ਕਾਰਡ ਵੀ ਲੈ ਲਵੇਗਾ ਤਾਂ ਵੀ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਅਸਲੀ ਸਫ਼ਲਤਾ ਦਾ ਪਤਾ ਉਦੋਂ ਚੱਲੇਗਾ ਜਦੋਂ ਲੋਕਾਂ ਵਿਚ ਇਸ ਦਾ ਇਸਤੇਮਾਲ ਵਧੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement