ਜਾਣੋ ਦੁਨੀਆਂ ਦੀ ਸਭ ਤੋਂ ਅਮੀਰ ਫ਼ੈਮਲੀ ਬਾਰੇ, ਹਰ ਮਿੰਟ 'ਚ ਕਮਾਉਂਦੀ ਹੈ, 50 ਲੱਖ ਰੁਪਏ
Published : Aug 17, 2019, 1:22 pm IST
Updated : Aug 17, 2019, 1:25 pm IST
SHARE ARTICLE
richest family in the world
richest family in the world

ਹਾਲ ਹੀ ‘ਚ ਜਿਓ ਗੀਗਾਫਾਇਬਰ ਪਲਾਨ ਲਾਂਚ ਕਰਨ ਵਾਲੇ ਅੰਬਾਨੀ ਪਰਵਾਰ...

ਨਵੀਂ ਦਿੱਲੀ: ਹਾਲ ਹੀ ‘ਚ ਜਿਓ ਗੀਗਾਫਾਇਬਰ ਪਲਾਨ ਲਾਂਚ ਕਰਨ ਵਾਲੇ ਅੰਬਾਨੀ ਪਰਵਾਰ ਨੂੰ ਸਾਰੇ ਜਾਣਦੇ ਹਨ। ਮੁਕੇਸ਼ ਅੰਬਾਨੀ ਭਾਰਤ ਹੀ ਨਹੀਂ ਸਗੋਂ ਏਸ਼ੀਆ ਦੇ ਵੀ ਸਭ ਤੋਂ ਅਮੀਰ ਆਦਮੀ ਹਨ। ਰਿਲਾਇੰਸ ਇੰਡਸਟਰੀਜ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਦਾ ਸਾਲਾਨਾ ਪੈਕੇਜ 15 ਕਰੋੜ ਰੁਪਏ ਹੈ। ਉਥੇ ਹੀ, ਅੰਬਾਨੀ ਪਰਵਾਰ ਦੀ ਕੁੱਲ ਕਮਾਈ 50.4 ਬਿਲੀਅਨ (5040 ਕਰੋੜ) ਹੈ। ਇਸ ਪੈਸੇ ਦੇ ਨਾਲ ਅੰਬਾਨੀ ਪਰਵਾਰ ਵਰਲਡਸ ਰਿਚੇਸਟ ਫੈਮਿਲੀਜ਼ 2019 (Worlds Richest Family 2019) ਦੀ ਲਿਸਟ ‘ਚ 9ਵੇਂ ਨੰਬਰ ਉੱਤੇ ਹੈ।

Mukesh AmbaniMukesh Ambani

ਹੁਣ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਜੇਕਰ 9ਵੇਂ ਅਮੀਰ ਪਰਵਾਰ ਦੀ ਕੁਲ ਕਮਾਈ ਇੰਨੀ ਹੈ ਤਾਂ ਦੁਨੀਆ  ਦੇ ਸਭ ਤੋਂ ਅਮੀਰ ਪਰਵਾਰ ਦੀ ਕਮਾਈ ਕੀ ਹੋਵੇਗੀ! ਇਸ ਲਿਸਟ ਵਿੱਚ ਸਭ ਤੋਂ ਉੱਤੇ ਹੈ ਸੁਪਰ ਮਾਰਕਿਟ ਵਾਲਮਾਰਟ (Walmart Supermarket) ਨੂੰ ਚਲਾਉਣ ਵਾਲਾ ਪਰਵਾਰ। ਇਹ ਦੁਨੀਆ ਦੀ ਸਭ ਤੋਂ ਵੱਡੀ ਸੁਪਰ ਮਾਰਕਿਟ ਹੈ। ਇਹ ਪਰਵਾਰ ਹਰ ਮਿੰਟ $ 70, 000 (49,87,675 ਰੁਪਏ) ਕਮਾ ਰਿਹਾ ਹੈ। ਬਲੂਮਬਰਗ (Bloomberg) ਨੇ ਦੁਨੀਆ ਦੇ 25 ਸਭ ਤੋਂ ਅਮੀਰ ਪਰਵਾਰ ਦੀ ਲਿਸਟ ਕੱਢੀ।

BloombergBloomberg

ਇਸ ਵਿੱਚ ਪਹਿਲੇ ਨੰਬਰ ‘ਤੇ ਵਾਲਮਾਰਟ ਫੈਮਿਲੀ (Walmart Family) ਹੈ। ਜੋ ਹਰ ਮਿੰਟ  70,000 ਡਾਲਰ (49,87,675 ਰੁਪਏ ਲੱਗਭੱਗ 50 ਲੱਖ ) , ਹਰ ਘੰਟੇ 4 ਮਿਲੀਅਨ (28,45, 68 , 000 ਰੁਪਏ ਲੱਗਭੱਗ 28 ਕਰੋੜ 46 ਲੱਖ) ਅਤੇ ਹਰ ਦਿਨ 100 ਮਿਲਿਅਨ (7, 11 , 42 , 00 , 000 ਰੁਪਏ ਲੱਗਭੱਗ 7 ਅਰਬ 12 ਕਰੋੜ) ਕਮਾਉਂਦਾ ਹੈ। ਇਨ੍ਹਾਂ ਸਾਰੇ 25 ਸਭ ਤੋਂ ਅਮੀਰ ਪਰਵਾਰਾਂ ਦੇ ਕੋਲ 1.4 ਟਰੀਲੀਅਨ ਡਾਲਰ (100 ਟਰੀਲੀਅਨ ਰੁਪਏ ਲੱਗਭੱਗ ਡੇਢ ਲੱਖ ਕਰੋੜ ਰੁਪਏ) ਤੱਕ ਪੈਸਾ ਹੈ।

Mukesh AmbaniMukesh Ambani

ਮੁਕੇਸ਼ ਅੰਬਾਨੀ ਦੀ ਨਹੀਂ ਵਧੀ ਸੈਲਰੀ, 11ਵੇਂ ਸਾਲ ਵੀ ਮਿਲੇਗੀ ਸਾਲਾਨਾ ਇੰਨੀ ਤਨਖਾਹ ਵਾਲਮਾਰਟ ਫੈਮਿਲੀ ਤੋਂ ਇਲਾਵਾ ਇਨ੍ਹਾਂ ਪਰਵਾਰਾਂ ਵਿੱਚ ਸਨਿਕਰਸ ਅਤੇ ਮਾਰਸ ਬਾਰਸ (Snickers and Mars Bars) ਬਣਾਉਣ ਵਾਲੀ ਮਾਰਸ ਫੈਮਿਲੀ, ਫਰਾਰੀ (Ferrari) , BMW, ਹਯਾਤ ਹੋਟਲਸ (Hyatt Hotels) ਨੂੰ ਚਲਾਣ ਵਾਲੇ ਪਰਵਾਰ ਵੀ ਸ਼ਾਮਿਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement