
MG Hector, Kia Seltos ਅਤੇ Hyundai Venue ਵਰਗੀਆਂ ਗੱਡੀਆਂ ਦੀ ਜਿਸ ਤਰ੍ਹਾਂ ਬੁਕਿੰਗ ਹੋ ਰਹੀ ਹੈ ਅਤੇ ਲੰਬੀ-ਲੰਬੀ ਵੇਟਿੰਗ ਹੈ, ਇਸ ਨਾਲ ਸਾਰੇ ਹੈਰਾਨ ਹਨ।
ਨਵੀਂ ਦਿੱਲੀ: ਹਾਲ ਹੀ ਦੇ ਦਿਨਾਂ ਵਿਚ MG Hector, Kia Seltos ਅਤੇ Hyundai Venue ਵਰਗੀਆਂ ਗੱਡੀਆਂ ਦੀ ਜਿਸ ਤਰ੍ਹਾਂ ਬੁਕਿੰਗ ਹੋ ਰਹੀ ਹੈ ਅਤੇ ਲੰਬੀ-ਲੰਬੀ ਵੇਟਿੰਗ ਹੈ, ਇਸ ਨਾਲ ਸਾਰੇ ਹੈਰਾਨ ਹਨ। ਦੱਸ ਦਈਏ ਕਿ ਇਹ ਗੱਡੀਆਂ ਸਸਤੀਆਂ ਨਹੀਂ ਬਲਕਿ 10 ਲੱਖ ਅਤੇ ਉਸ ਤੋਂ ਜ਼ਿਆਦਾ ਬਜਟ ਵਾਲੀਆਂ ਹਨ। ਜੇਕਰ ਲੋਕਾਂ ਕੋਲ ਪੈਸੇ ਘੱਟ ਹੁੰਦੇ ਤਾਂ ਇੰਨੀਆਂ ਮਹਿੰਗੀਆਂ ਗੱਡੀਆਂ ਕਿਵੇਂ ਖਰੀਦਦੇ ਅਤੇ ਇਹਨਾਂ ਗੱਡੀਆਂ ਨੇ ਲੋਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ।
MG Hector
ਇਹਨਾਂ ਗੱਡੀਆਂ ਦੀ ਜ਼ਬਰਦਸਤ ਬੁਕਿੰਗ ਨੂੰ ਆਟੋਮੋਬਾਈਲ ਕੰਪਨੀਆਂ ਨੂੰ ਇਕ ਕੇਸ ਸਟੱਡੀ ਦੀ ਤਰ੍ਹਾਂ ਦੇਖਣਾ ਚਾਹੀਦਾ ਹੈ। MG Hector ‘ਤੇ 7-8 ਮਹੀਨਿਆਂ ਦੀ ਵੇਟਿੰਗ ਹੈ। Kia Seltos ਦੀ ਲਾਂਚਿੰਗ ਤੋਂ ਪਹਿਲਾਂ ਹੀ ਕਰੀਬ 25 ਹਜ਼ਾਰ ਗੱਡੀਆਂ ਦੀ ਬੁਕਿੰਗ ਹੋ ਚੁੱਕੀ ਹੈ। ਉੱਥੇ ਹੀ Hyundai Venue ਦੀਆਂ 50 ਹਜ਼ਾਰ ਗੱਡੀਆਂ ਦੀ ਬੁਕਿੰਗ ਸਿਰਫ਼ ਦੋ ਮਹੀਨੇ ਵਿਚ ਹੋ ਗਈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹੈਕਟਰ ਦੀ ਕੀਮਤ ਕਰੀਬ 12.30-17 ਲੱਖ ਰੁਪਏ ਹੈ। Kia Seltos ਦੀ ਕੀਮਤ ਵੀ ਕਰੀਬ 11-17 ਲੱਖ ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ। ਉੱਥੇ ਹੀ Hyundai Venue ਦੀ ਕੀਮਤ 8-12 ਲੱਖ ਰੁਪਏ ਹੈ।
Kia Seltos
ਆਟੋ ਸੈਕਟਰ ਵਿਚ ਮੰਦੀ ਦੇ 3 ਕਾਰਨ
ਪਹਿਲੀ ਨਜ਼ਰ ਵਿਚ ਚਾਹੇ ਆਟੋਮੋਬਾਈਲ ਕੰਪਨੀਆਂ ਨੂੰ ਇਹ ਲੱਗ ਰਿਹਾ ਹੈ ਕਿ ਗੱਡੀਆਂ ਦੀ ਕੀਮਤ ਜਾਂ ਲੋਕਾਂ ਕੋਲ ਪੈਸੇ ਦੀ ਕਮੀ ਦੇ ਚਲਦਿਆਂ ਗੱਡੀਆਂ ਨਹੀਂ ਵਿਕ ਰਹੀਆਂ ਹਨ ਪਰ ਅਜਿਹਾ ਨਹੀਂ ਹੈ।
1 ਨਵੀਨਤਾ ਦੀ ਕਮੀ- ਆਟੋਮੋਬਾਈਲ ਕੰਪਨੀਆਂ ਇਕ ਪੁਰਾਣੇ ਢਾਂਚੇ ‘ਤੇ ਚੱਲ ਰਹੀਆਂ ਹਨ। ਗੱਡੀਆਂ ਵਿਚ ਉਹੀ ਪੁਰਾਣੇ ਫੀਚਰ ਹਨ। ਇਹ ਕੰਪਨੀਆਂ ਮਾਮੂਲੀ ਬਦਲਾਅ ਦੇ ਨਾਲ ਨਵੀਆਂ ਗੱਡੀਆਂ ਲਾਂਚ ਕਰ ਰਹੀਆਂ ਹਨ ਜੋ ਲੋਕਾਂ ਨੂੰ ਪਸੰਦ ਨਹੀਆਂ ਆ ਰਹੀਆਂ। ਲੋਕ ਨਵੀਨਤਾ ਨੂੰ ਪਸੰਦ ਕਰਦੇ ਹਨ।
Hyundai venue
2 ਬੀਐਸ-6 ਨਿਯਮ – ਸਰਕਾਰ ਵੱਲੋਂ ਸਾਰੀਆਂ ਆਟੋਮੋਬਾਈਲ ਕੰਪਨੀਆਂ ਨੂੰ ਕਿਹਾ ਜਾ ਚੁੱਕਿਆ ਹੈ ਕਿ ਅਗਲੇ ਸਾਲ ਤੋਂ ਸਿਰਫ਼ ਬੀਐਸ-6 ਇੰਜਣ ਵਾਲੀਆਂ ਗੱਡੀਆਂ ਹੀ ਵਿਕਣਗੀਆਂ। ਅਜਿਹੇ ਵਿਚ ਆਟੋਮੋਬਾਈਲ ਕੰਪਨੀਆਂ ਨੇ ਪੁਰਾਣੇ ਇੰਜਣ ਵਾਲੀਆਂ ਗੱਡੀਆਂ ਬਣਾਉਣਾ ਘੱਟ ਕਰ ਦਿੱਤਾ। ਇਸ ਦੇ ਨਾਲ ਹੀ ਕੁੱਝ ਕੰਪਨੀਆਂ ਬੀਐਸ-4 ਇੰਜਣ ਹੀ ਲਗਾ ਰਹੀਆਂ ਹਨ। ਇਸ ਦੇ ਕਾਰਨ ਵੀ ਆਟੋ ਸੈਕਟਰ ਵਿਚ ਗਿਰਾਵਟ ਆਈ ਹੈ।
Auto Sector
3 ਇਲੈਕਟ੍ਰਿਕ ਵਹੀਕਲ ਦਾ ਵੀ ਹੈ ਇੰਤਜ਼ਾਰ- ਬਹੁਤ ਲੋਕ ਅਜਿਹੇ ਵੀ ਹਨ ਜੋ ਇਸ ਇੰਤਜ਼ਾਰ ਵਿਚ ਹਨ ਕਿ ਮੋਦੀ ਸਰਕਾਰ ਇਲੈਕਟ੍ਰਿਕ ਵਹੀਕਲ ਵਿਚ ਵਾਧਾ ਕਰਨ ਲਈ ਕੋਈ ਢਾਂਚਾ ਤਿਆਰ ਕਰੇ।
ਆਟੋ ਸੈਕਟਰ ਵਿਚ ਚੱਲ ਰਹੀ ਮੰਦੀ ਦਾ ਕਾਰਨ ਚਾਹੇ ਕੰਪਨੀਆਂ ਸਰਕਾਰ ਦੀਆਂ ਨੀਤੀਆਂ ਨੂੰ ਮੰਨ ਰਹੀਆਂ ਹਨ ਪਰ ਇਹ ਵੀ ਸੱਚ ਹੈ ਕਿ ਉਹ ਖੁਦ ਇਸ ਤੋਂ ਨਿਪਟਣ ਲਈ ਲੋੜੀਦੀਆਂ ਕੋਸ਼ਿਸ਼ਾਂ ਨਹੀਂ ਕਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।