
ਟ੍ਰੈਫ਼ਿਕ ਪੁਲਿਸ ਦਾ ਕਾਰਨਾਮਾ
ਪਟਨਾ : ਦੇਸ਼ 'ਚ ਸੰਸ਼ੋਧਤ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਟ੍ਰੈਫ਼ਿਕ ਪੁਲਿਸ ਬਗੈਰ ਕਿਸੇ ਰਿਆਇਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਧੜਾਧੜ ਚਲਾਨ ਕੱਟ ਰਹੀ ਹੈ। ਬੀਤੇ ਦਿਨੀਂ ਕਈ ਥਾਵਾਂ 'ਤੇ ਪੁਲਿਸ ਵੱਲੋਂ 50 ਹਜ਼ਾਰ ਰੁਪਏ ਤੋਂ ਵੱਧ ਦੇ ਵੀ ਚਲਾਨ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਸਨ। ਹਾਲ ਹੀ 'ਚ ਬਿਹਾਰ ਵਿਚ ਇਕ ਅਜੀਬੋ-ਗ਼ਰੀਰ ਮਾਮਲਾ ਸਾਹਮਣੇ ਆਇਆ ਹੈ। ਟ੍ਰੈਫ਼ਿਕ ਪੁਲਿਸ ਨੇ ਇਕ ਆਟੋ ਚਾਲਕ ਦਾ ਇਸ ਲਈ ਚਲਾਨ ਕੱਟ ਦਿੱਤਾ, ਕਿਉਂਕਿ ਉਸ ਨੇ ਸੀਟ ਬੈਲਟ ਨਹੀਂ ਲਗਾਈ ਸੀ। ਹੈਰਾਨੀ ਦੀ ਗੱਲ ਹੈ ਕਿ ਆਟੋ 'ਚ ਸੀਟ ਬੈਲਟ ਹੁੰਦੀ ਹੀ ਨਹੀਂ ਹੈ। ਇਸ ਦੇ ਬਾਵਜੂਦ ਪੁਲਿਸ ਨੇ ਉਸ ਦਾ 1000 ਰੁਪਏ ਦਾ ਚਲਾਨ ਕੱਟ ਦਿੱਤਾ।
Auto driver fined Rs 1,000 for not wearing seat belt in Bihar
ਦਰਅਸਲ ਬਿਹਾਰ ਦੇ ਮੁਜੱਫ਼ਰੁਪਰ 'ਚ ਟ੍ਰੈਫ਼ਿਕ ਪੁਲਿਸ ਨੇ ਸੀਟ ਬੈਲਟ ਨਾ ਲਗਾਉਣ ਲਈ ਇਕ ਆਟੋ ਚਾਲਕ ਦਾ ਚਲਾਨ ਕੱਟ ਦਿੱਤਾ। ਸਰਾਏ ਦੇ ਥਾਣਾ ਮੁਖੀ ਅਜੇ ਕੁਮਾਰ ਨੇ ਦੱਸਿਆ, "ਸੀਟ ਬੈਲਟ ਨਾ ਲਗਾਉਣ 'ਤੇ ਆਟੋ ਚਾਲਕ ਨੂੰ ਘੱਟੋ-ਘੱਟ ਚਲਾਨ ਭਰਨ ਲਈ ਕਿਹਾ ਗਿਆ, ਕਿਉਂਕਿ ਉਹ ਕਾਫ਼ੀ ਗਰ਼ੀਬ ਵਿਅਕਤੀ ਸੀ। ਇਸ ਲਈ ਉਸ ਨੂੰ ਸਿਰਫ਼ 1000 ਰੁਪਏ ਚੁਕਾਉਣ ਲਈ ਕਿਹਾ ਗਿਆ।"
Auto driver fined Rs 1,000 for not wearing seat belt in Bihar
ਉਨ੍ਹਾਂ ਕਿਹਾ, "ਡਰਾਈਵਰ 'ਤੇ ਘੱਟੋ-ਘੱਟ ਜੁਰਮਾਨਾ ਲਗਾਉਣ ਲਈ ਕਿਹਾ ਗਿਆ ਸੀ। ਇਹ ਇਕ ਗਲਤੀ ਸੀ ਪਰ ਇਹ ਸਿਰਫ਼ ਡਰਾਈਵਰ ਨੂੰ ਘੱਟੋ-ਘੱਟ ਜੁਰਮਾਨਾ ਲਗਾਉਣ ਲਈ ਕੀਤਾ ਗਿਆ ਸੀ।"
Auto driver fined Rs 1,000 for not wearing seat belt in Bihar
ਜ਼ਿਕਰਯੋਗ ਹੈ ਕਿ 1 ਸਤੰਬਰ ਤੋਂ ਲਾਗੂ ਹੋਏ ਸੰਸ਼ੋਧਤ ਮੋਟਰ ਵਹੀਕਲ ਐਕਟ ਦੇ ਲਾਗੂ ਹੋਣ ਬਾਅਦ ਹਰਿਆਣਾ 'ਚ ਇਕ ਟਰੈਕਟਰ ਚਾਲਕ ਦਾ 59 ਹਜ਼ਾਰ ਰੁਪਏ, ਉੜੀਸਾ ਦੇ ਸੰਬਲਪੁਰ 'ਚ 7 ਵਾਰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਇਕ ਟਰੱਕ ਡਰਾਈਵਰ 'ਤੇ 6.53 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਜੁਰਮਾਨੇ ਦੀ ਭਾਰੀ ਰਕਮ ਕਾਰਨ ਪੁਲਿਸ ਅਤੇ ਚਾਲਕਾਂ ਵਿਚਕਾਰ ਝੜਪ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਦਿੱਲੀ 'ਚ ਇਕ ਮੋਟਰਸਾਈਕਲ ਦਾ ਚਲਾਨ ਕੀਤੇ ਜਾਣ ਤੋਂ ਬਾਅਦ ਨੌਜਵਾਨ ਨੇ ਪੁਲਿਸ ਦੇ ਸਾਹਮਣੇ ਆਪਣੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਸੀ।